ਪੜਚੋਲ ਕਰੋ
Hamstring Problem: ਕੀ ਹੈ ਹੈਮਸਟ੍ਰਿੰਗ? ਜਿਸ ਦਾ ਸ਼ਿਕਾਰ ਹੋਏ ਕ੍ਰਿਕਟਰ ਸ਼ੁਭਮਨ ਗਿੱਲ...ਆਓ ਜਾਣਦੇ ਹਾਂ ਇਸ ਬਾਰੇ
Health News: ਹੈਮਸਟ੍ਰਿੰਗ ਇੱਕ ਮਾਸਪੇਸ਼ੀ ਹੈ ਜੋ ਕਈ ਮਾਸਪੇਸ਼ੀਆਂ ਨਾਲ ਬਣੀ ਹੋਈ ਹੈ। ਇਹ ਪੱਟ ਦੇ ਪਿਛਲੇ ਹਿੱਸੇ, ਕਮਰ ਅਤੇ ਲੱਤ ਦੇ ਗੋਡਿਆਂ ਤੱਕ ਫੈਲਿਆ ਹੋਇਆ ਹੈ। ਇਹਨਾਂ ਮਾਸਪੇਸ਼ੀਆਂ ਦਾ ਪੂਰਾ ਨਿਯੰਤਰਣ ਹੁੰਦਾ ਹੈ।
image source twitter
1/7

ਕੱਲ੍ਹ ਵਾਲੇ ਮੈਚ ਵਿੱਚ ਧਮਾਕੇਦਾਰ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (Shubman Gill) ਦੀ ਸਿਹਤ ਨੂੰ ਲੈ ਕੇ ਮਸਲਾ ਹੋ ਗਿਆ ਸੀ, ਉਹ ਹੈਮਸਟ੍ਰਿੰਗ ਮਾਸਪੇਸ਼ੀਆਂ 'ਤੇ ਸੱਟ ਦਾ ਸ਼ਿਕਾਰ ਹੋ ਗਏ ਸੀ। ਜਿਸ ਕਾਰਨ ਉਨ੍ਹਾਂ ਨੂੰ ਖੇਡ ਅੱਧ ਵਿਚਾਲੇ ਛੱਡ ਕੇ ਮੈਦਾਨ ਤੋਂ ਬਾਹਰ ਜਾਣਾ ਪਿਆ। ਸ਼ੁਭਮਨ ਗਿੱਲ ਜਦੋਂ ਬੱਲੇਬਾਜ਼ੀ ਕਰ ਰਿਹਾ ਸੀ ਤਾਂ ਉਸ ਨੂੰ ਚੱਲਣ ਜਾਂ ਦੌੜਨ 'ਚ ਦਿੱਕਤ ਆ ਰਹੀ ਸੀ।
2/7

ਹੈਮਸਟ੍ਰਿੰਗ ਇੱਕ ਮਾਸਪੇਸ਼ੀ ਹੈ ਜੋ ਕਈ ਮਾਸਪੇਸ਼ੀਆਂ ਨਾਲ ਬਣੀ ਹੋਈ ਹੈ। ਇਹ ਪੱਟ ਦੇ ਪਿਛਲੇ ਹਿੱਸੇ, ਕਮਰ ਅਤੇ ਲੱਤ ਦੇ ਗੋਡਿਆਂ ਤੱਕ ਫੈਲਿਆ ਹੋਇਆ ਹੈ। ਇਹਨਾਂ ਮਾਸਪੇਸ਼ੀਆਂ ਦਾ ਪੂਰਾ ਨਿਯੰਤਰਣ ਹੁੰਦਾ ਹੈ ਕਿ ਤੁਹਾਡੀ ਲੱਤ ਕਿਸ ਦਿਸ਼ਾ ਵਿੱਚ ਚੱਲੇਗੀ। ਇਹ ਮਾਸਪੇਸ਼ੀ ਪੱਟ ਦੀਆਂ ਵੱਡੀਆਂ ਮਾਸਪੇਸ਼ੀਆਂ ਨੂੰ ਹੱਡੀ ਨਾਲ ਜੋੜਦੀ ਹੈ। ਇਹ ਮਾਸਪੇਸ਼ੀਆਂ ਦੌੜਨ ਅਤੇ ਸੈਰ ਦੌਰਾਨ ਸਰਗਰਮ ਹੋ ਜਾਂਦੀਆਂ ਹਨ। ਤੁਹਾਡੀ ਜਾਣਕਾਰੀ ਲਈ, ਅਸੀਂ ਤੁਹਾਨੂੰ ਦੱਸ ਦੇਈਏ ਕਿ ਹੈਮਸਟ੍ਰਿੰਗ ਮਾਸਪੇਸ਼ੀਆਂ ਵਿੱਚ ਖਿਚਾਅ ਅਚਾਨਕ ਹੋ ਸਕਦਾ ਹੈ।
Published at : 16 Nov 2023 07:50 AM (IST)
ਹੋਰ ਵੇਖੋ





















