ਪੜਚੋਲ ਕਰੋ
Almond: ਇਸ ਢੰਗ ਨਾਲ ਚੈੱਕ ਕਰੋ ਕਿ ਬਦਾਮ ਅਸਲੀ ਹਨ ਜਾਂ ਫਿਰ ਨਕਲੀ?
ਤੁਸੀਂ ਬਦਾਮ ਖਾਣ ਦੇ ਫਾਇਦਿਆਂ ਬਾਰੇ ਬਹੁਤ ਸੁਣਿਆ ਹੋਵੇਗਾ, ਕਿਉਂਕਿ ਇਹ ਸਰੀਰ ਨੂੰ ਹਜ਼ਾਰਾਂ ਪੌਸ਼ਟਿਕ ਤੱਤ ਪ੍ਰਦਾਨ ਕਰਦੇ ਹਨ। ਪਰ ਤੁਸੀਂ ਕਦੇ ਸੋਚਿਆ ਹੈ ਕਿ ਜੋ ਬਦਾਮ ਤੁਸੀਂ ਖਾ ਰਹੇ ਹੋ ਉਹ ਅਸਲੀ ਨੇ ਕੇ ਨਕਲੀ?
( Image Source : Freepik )
1/6

ਕੀ ਤੁਸੀਂ ਜਾਣਦੇ ਹੋ ਕਿ ਅੱਜਕੱਲ੍ਹ ਬਦਾਮ ਵੀ ਨਕਲੀ ਆ ਰਹੇ ਹਨ। ਤੁਸੀਂ ਨਕਲੀ ਜਾਂ ਮਿਲਾਵਟੀ ਬਦਾਮ ਖਾਣ ਨਾਲ ਬਿਮਾਰ ਵੀ ਹੋ ਸਕਦੇ ਹੋ।
2/6

ਅਸਲੀ ਬਦਾਮ ਦੀ ਪਛਾਣ ਕਰਨ ਲਈ ਰੰਗ ਨੂੰ ਧਿਆਨ ਨਾਲ ਦੇਖੋ। ਨਕਲੀ ਬਦਾਮ ਦਾ ਰੰਗ ਅਸਲੀ ਨਾਲੋਂ ਥੋੜ੍ਹਾ ਗੂੜਾ ਦਿਖਾਈ ਦਿੰਦਾ ਹੈ। ਇਸ ਦੇ ਨਾਲ ਹੀ ਇਸ ਦਾ ਸਵਾਦ ਵੀ ਹਲਕਾ ਕੌੜਾ ਹੁੰਦਾ ਹੈ। ਦੂਜੇ ਪਾਸੇ, ਜੇਕਰ ਇਹ ਅਸਲੀ ਬਦਾਮ ਹੈ ਤਾਂ ਇਸ ਦੇ ਉੱਪਰ ਦਾ ਛਿਲਕਾ ਹਲਕਾ ਭੂਰਾ ਹੋਵੇਗਾ। ਇਸ ਤੋਂ ਇਲਾਵਾ ਬਦਾਮ ਨੂੰ ਪਾਣੀ 'ਚ ਕੁਝ ਘੰਟਿਆਂ ਲਈ ਭਿਉਂ ਕੇ ਰੱਖਣ ਨਾਲ ਤੁਸੀਂ ਇਸ ਦਾ ਛਿਲਕਾ ਆਸਾਨੀ ਨਾਲ ਕੱਢ ਸਕੋਗੇ ਤੇ ਇਹ ਸਵਾਦ 'ਚ ਵੀ ਕੌੜਾ ਨਹੀਂ ਹੋਵੇਗਾ।
Published at : 16 Aug 2023 01:00 PM (IST)
ਹੋਰ ਵੇਖੋ





















