ਪੜਚੋਲ ਕਰੋ
Bad Food Combination with Milk: ਕੀ ਤੁਸੀਂ ਵੀ ਖਾਂਦੇ ਹੋ ਦੁੱਧ ਨਾਲ ਇਹ ਚੀਜ਼ਾਂ?
Health Care:ਦੁੱਧ ਲਗਪਗ ਹਰ ਕੋਈ ਪੀਂਦਾ ਹੈ। ਦੁੱਧ ਨੂੰ ਸੰਪੂਰਨ ਭੋਜਨ ਮੰਨਿਆ ਜਾਂਦਾ ਹੈ ਪਰ ਇਸ ਨਾਲ ਕੁੱਝ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਜਿਹੇ ਕਈ ਫੂਡ ਨੇ ਜੋ ਦੁੱਧ ਨਾਲ ਇਕੱਠੇ ਸੇਵਨ ਕਰਨ 'ਤੇ ਸਰੀਰ ਲਈ ਨੁਕਸਾਨਦੇਹ ਹੋ ਜਾਂਦੇ ਹਨ।
( Image Source : Freepik )
1/6

ਅੱਜ ਜਾਣੋ ਦੁੱਧ ਨਾਲ ਕਿਹੜੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਆਯੁਰਵੈਦਿਕ ਮਾਹਿਰਾਂ ਨੇ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ ਬਾਰੇ ਦੱਸਿਆ ਹੈ ਜਿਨ੍ਹਾਂ ਨੂੰ ਦੁੱਧ ਨਾਲ ਸ਼ਾਮਲ ਨਹੀਂ ਕਰਨਾ ਚਾਹੀਦਾ।
2/6

ਨਮਕੀਨ ਚੀਜ਼ਾਂ ਨੂੰ ਦੁੱਧ ਨਾਲ ਨਹੀਂ ਖਾਣਾ ਚਾਹੀਦਾ। ਆਯੁਰਵੇਦ ਵਿੱਚ ਦੁੱਧ ਤੇ ਨਮਕ ਨੂੰ ਇੱਕ ਦੂਜੇ ਦੇ ਵਿਰੋਧੀ ਬਿਰਤੀ ਵਾਲੇ ਦੱਸਿਆ ਗਿਆ ਹੈ। ਨਮਕ ਦੁੱਧ ਨੂੰ ਜ਼ਹਿਰੀਲਾ ਬਣਾ ਸਕਦਾ ਹੈ, ਜਿਸ ਨਾਲ ਸਰੀਰ 'ਚ ਚਮੜੀ ਨਾਲ ਸਬੰਧਤ ਬੀਮਾਰੀਆਂ ਵਧਣ ਲੱਗਦੀਆਂ ਹਨ। ਦੁੱਧ ਵਾਲੀ ਕੌਫੀ ਦੇ ਨਾਲ ਨਮਕੀਨ ਬਿਸਕੁਟ ਕਦੇ ਵੀ ਨਹੀਂ ਖਾਣੇ ਚਾਹੀਦੇ। ਇਹ ਇੱਕ ਖਰਾਬ ਭੋਜਨ ਸੁਮੇਲ ਹੈ।
Published at : 28 Sep 2023 12:37 PM (IST)
ਹੋਰ ਵੇਖੋ





















