ਪੜਚੋਲ ਕਰੋ
ਬ੍ਰੱਸ਼ ਕਰਦੇ ਸਮੇਂ ਦੰਦਾਂ ਜਾਂ ਗੰਮਾਂ ਤੋਂ ਆਉਂਦਾ ਖੂਨ, ਤਾਂ ਸਾਵਧਾਨ! ਜਾਣੋ ਇਸ ਦੇ ਕਾਰਨ ਤੇ ਬਚਾਅ ਦੇ ਉਪਾਅ
ਦੰਦਾਂ ’ਚੋਂ ਬ੍ਰੱਸ਼ ਕਰਦੇ ਸਮੇਂ ਖੂਨ ਆਉਣਾ ਇਕ ਆਮ ਪਰ ਗੰਭੀਰ ਲੱਛਣ ਹੋ ਸਕਦਾ ਹੈ ਜਿਸ ਨੂੰ ਅਕਸਰ ਲੋਕ ਅਣਦੇਖਾ ਕਰ ਦੇਂਦੇ ਹਨ। ਇਹ ਸਿਰਫ਼ ਸਧਾਰਣ ਬ੍ਰੱਸ਼ ਕਰਨ ਦੇ ਢੰਗ ਦੀ ਗਲਤੀ ਨਹੀਂ, ਸਗੋਂ ਮੂੰਹ ਦੀ ਸਿਹਤ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ..
image source: instagram
1/6

ਦੰਦਾਂ ’ਚੋਂ ਬ੍ਰੱਸ਼ ਕਰਦੇ ਸਮੇਂ ਖੂਨ ਆਉਣਾ ਇਕ ਆਮ ਪਰ ਗੰਭੀਰ ਲੱਛਣ ਹੋ ਸਕਦਾ ਹੈ ਜਿਸ ਨੂੰ ਅਕਸਰ ਲੋਕ ਅਣਦੇਖਾ ਕਰ ਦੇਂਦੇ ਹਨ। ਇਹ ਸਿਰਫ਼ ਸਧਾਰਣ ਬ੍ਰੱਸ਼ ਕਰਨ ਦੇ ਢੰਗ ਦੀ ਗਲਤੀ ਨਹੀਂ, ਸਗੋਂ ਮੂੰਹ ਦੀ ਸਿਹਤ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਦਾ ਇਸ਼ਾਰਾ ਹੋ ਸਕਦਾ ਹੈ।
2/6

ਮੂੰਹ ਦੀ ਸਫਾਈ, ਦੰਦਾਂ ਦੀ ਦੇਖਭਾਲ ਅਤੇ ਪੌਸ਼ਟਿਕ ਆਹਾਰ ਦੀ ਘਾਟ ਦੇ ਕਾਰਨ ਦੰਦਾਂ ਜਾਂ ਗੰਮਾਂ ਤੋਂ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ।
3/6

ਜਿੰਜੀਵਾਈਟਿਸ ਮੂੰਹ ਦੀ ਇਕ ਆਮ ਬਿਮਾਰੀ ਹੈ ਜਿਸ ’ਚ ਗੰਮ ਸੁੱਜ ਜਾਂਦੇ ਹਨ। ਇਸ ਕਾਰਨ ਬ੍ਰਸ਼ ਕਰਦੇ ਸਮੇਂ ਖੂਨ ਆਉਂਦਾ ਹੈ।
4/6

ਜਿੰਜੀਵਾਈਟਿਸ ਦਾ ਜੇਕਰ ਲੰਬੇ ਸਮੇਂ ਤੱਕ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਗੰਭੀਰ ਰੂਪ ਧਾਰ ਲੈ ਸਕਦੀ ਹੈ। ਇਸ ਨਾਲ ਦੰਦ ਹਿਲਣ ਲੱਗਦੇ ਹਨ।
5/6

ਕਈ ਵਾਰ ਬਹੁਤ ਸਖ਼ਤ ਢੰਗ ਨਾਲ ਜਾਂ ਗਲਤ ਤਰੀਕੇ ਨਾਲ ਬ੍ਰੱਸ਼ ਕਰਨ ਨਾਲ ਵੀ ਗੰਮ ’ਤੇ ਦਬਾਅ ਪੈਂਦਾ ਹੈ, ਜਿਸ ਨਾਲ ਖੂਨ ਆ ਸਕਦਾ ਹੈ।
6/6

ਜੇ ਸਰੀਰ ’ਚ ਵਿਟਾਮਿਨ C ਦੀ ਘਾਟ ਹੋਵੇ, ਤਾਂ ਗੰਮ ਕਮਜ਼ੋਰ ਹੋ ਜਾਂਦੇ ਹਨ ਅਤੇ ਖੂਨ ਆਉਣ ਲੱਗਦਾ ਹੈ। ਸਿਗਰੇਟਨੋਸ਼ੀ ਜਾਂ ਗੱਟਕਾ-ਤੰਬਾਕੂ ਦਾ ਸੇਵਨ ਵੀ ਇਸ ਦੀ ਇੱਕ ਵਜ੍ਹਾ ਹੋ ਸਕਦੀ ਹੈ। ਇਹ ਚੀਜ਼ਾਂ ਗੰਮਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਖੂਨ ਆਉਣ ਦੀ ਸੰਭਾਵਨਾ ਵਧ ਜਾਂਦੀ ਹੈ।
Published at : 20 Apr 2025 03:27 PM (IST)
ਹੋਰ ਵੇਖੋ
Advertisement
Advertisement



















