ਪੜਚੋਲ ਕਰੋ
Cervical Cancer: ਕੀ ਹੈ ਸਰਵੀਕਲ ਕੈਂਸਰ ਜੋ ਹਰ ਦਿਨ ਲੈਂਦਾ 211 ਔਰਤਾਂ ਦੀ ਜਾਨ ? ਜਾਣੋ ਲੱਛਣ ਤੇ ਬਚਾਅ
ਔਰਤਾਂ ਲਈ ਦੂਜੀ ਸਭ ਤੋਂ ਖਤਰਨਾਕ ਬਿਮਾਰੀ ਸਰਵੀਕਲ ਕੈਂਸਰ ਹੈ। ਹਰ ਸਾਲ ਇਸ ਬੀਮਾਰੀ ਦੇ ਲਗਭਗ 1 ਲੱਖ 20 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ। ਜਿਸ ਵਿੱਚ 77 ਹਜ਼ਾਰ ਤੋਂ ਵੱਧ ਔਰਤਾਂ ਦੀ ਮੌਤ ਹੋ ਜਾਂਦੀ ਹੈ।

Cervical Cancer
1/7

ਔਰਤਾਂ ਲਈ ਦੂਜੀ ਸਭ ਤੋਂ ਖਤਰਨਾਕ ਬਿਮਾਰੀ ਸਰਵੀਕਲ ਕੈਂਸਰ ਹੈ। ਹਰ ਸਾਲ ਇਸ ਬੀਮਾਰੀ ਦੇ ਲਗਭਗ 1 ਲੱਖ 20 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ। ਜਿਸ ਵਿੱਚ 77 ਹਜ਼ਾਰ ਤੋਂ ਵੱਧ ਔਰਤਾਂ ਦੀ ਮੌਤ ਹੋ ਜਾਂਦੀ ਹੈ। ਇਸ ਦਾ ਮਤਲਬ ਹੈ ਕਿ ਹਰ ਰੋਜ਼ ਲਗਭਗ 211 ਔਰਤਾਂ ਸਰਵੀਕਲ ਕੈਂਸਰ ਕਾਰਨ ਆਪਣੀ ਜਾਨ ਗੁਆ ਬੈਠਦੀਆਂ ਹਨ।
2/7

ਜੇਕਰ ਸਮੇਂ ਰਹਿੰਦੇ ਇਸ ਬਿਮਾਰੀ ਬਾਰੇ ਪਤਾ ਲੱਗ ਜਾਵੇ, ਤਾਂ ਖੁਦ ਦੀ ਜਾਨ ਬਚਾਈ ਜਾ ਸਕਦੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਸਾਲ 2019 ਤੋਂ ਹੀ ਭਾਰਤ 'ਚ ਕਰੀਬ 45 ਹਜ਼ਾਰ ਔਰਤਾਂ ਦੀ ਮੌਤ ਸਰਵਾਈਕਲ ਕੈਂਸਰ ਕਾਰਨ ਹੋਈ ਸੀ।
3/7

: ਸ਼ੁਰੂਆਤ 'ਚ ਸਰਵਾਈਕਲ ਕੈਂਸਰ ਦੇ ਲੱਛਣਾਂ ਦੀ ਪਹਿਚਾਣ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਸਮੇਂ-ਸਮੇਂ ਨਾਲ ਜਦੋ ਬਿਮਾਰੀ ਵਧਦੀ ਰਹਿੰਦੀ ਹੈ, ਤਾਂ ਸਰੀਰ 'ਚ ਕੁਝ ਬਦਲਾਅ ਨਜ਼ਰ ਆਉਣ ਲੱਗ ਜਾਂਦੇ ਹਨ। ਇਸ ਲਈ ਤੁਹਾਨੂੰ ਸਰਵਾਈਕਲ ਕੈਂਸਰ ਦੇ ਲੱਛਣਾਂ ਬਾਰੇ ਪਤਾ ਹੋਣਾ ਚਾਹੀਦਾ ਹੈ।
4/7

ਆਮ ਤੌਰ 'ਤੇ ਜਦੋਂ ਤੱਕ ਸਰਵੀਕਲ ਕੈਂਸਰ (cervical cancer) ਐਡਵਾਂਸ ਸਟੇਜ 'ਤੇ ਨਹੀਂ ਪਹੁੰਚ ਜਾਂਦਾ, ਉਦੋਂ ਤੱਕ ਕੋਈ ਲੱਛਣ ਦਿਖਾਈ ਨਹੀਂ ਦਿੰਦੇ। ਪਰ ਇਹ ਜਿਗਰ, ਬਲੈਡਰ, ਯੋਨੀ ਅਤੇ ਗੁਦਾ ਸਮੇਤ ਸਰੀਰ ਦੇ ਹੋਰ ਹਿੱਸਿਆਂ ਵਿੱਚ ਵੀ ਫੈਲਣਾ ਸ਼ੁਰੂ ਕਰ ਦਿੰਦਾ ਹੈ।
5/7

ਯੋਨੀ ਤੋਂ ਅਸਧਾਰਨ ਡਿਸਚਾਰਜ, ਭਾਰ ਘਟਣਾ, ਪੇਡੂ ਜਾਂ ਪਿੱਠ ਦੇ ਹੇਠਲੇ ਹਿੱਸੇ ਵਿੱਚ ਅਸਹਿ ਦਰਦ, ਮਲ ਕਢਣ ਵਿੱਚ ਮੁਸ਼ਕਲ। ਇਹ ਕੁਝ ਲੱਛਣ ਨਜ਼ਰ ਆਉਣ ਲਗਦੇ ਹਨ।
6/7

ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨੂੰ ਰੋਕਣ ਲਈ, 20 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਲੜਕੀਆਂ ਅਤੇ ਔਰਤਾਂ ਨੂੰ ਨਿਯਮਤ ਸਕ੍ਰੀਨਿੰਗ ਕਰਨੀ ਚਾਹੀਦੀ ਹੈ। ਇਸ ਨਾਲ ਸਹੀ ਸਮੇਂ 'ਤੇ ਪਤਾ ਲੱਗ ਜਾਂਦਾ ਹੈ। ਇਸ ਕੈਂਸਰ ਨੂੰ ਰੋਕਣ ਲਈ ਟੀਕੇ ਵੀ ਮੌਜੂਦ ਹਨ।
7/7

ਸਰਵੀਕਲ ਕੈਂਸਰ HPV ਅਤੇ ਹੋਰ STDs ਕਾਰਨ ਹੁੰਦਾ ਹੈ। ਇਸ ਲਈ, ਆਪਣੇ ਸਾਥੀ ਨਾਲ ਜਿਨਸੀ ਸਬੰਧ ਬਣਾਉਣ ਵੇਲੇ ਸੁਰੱਖਿਆ ਨੂੰ ਧਿਆਨ ਵਿੱਚ ਰੱਖੋ ਤੇ ਕੰਡੋਮ ਦੀ ਵਰਤੋਂ ਕਰੋ।
Published at : 03 Feb 2024 07:26 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement
ਟ੍ਰੈਂਡਿੰਗ ਟੌਪਿਕ
