ਪੜਚੋਲ ਕਰੋ
ਚੀਨ ਦੀ ਜਿਸ ਲੈਬ ਤੋਂ ਕੋਰੋਨਾ ਹੋਇਆ ਸੀ ਲੀਕ, ਹੁਣ ਉਸੇ ਲੈਬ ਤੋਂ ਇੱਕ ਹੋਰ ਘਾਤਕ ਵਾਇਰਸ Leak, ਮੱਚ ਗਈ ਤਰਥੱਲੀ
ਚੀਨ ਦੀ ਉਸ ਲੈਬ ਨੂੰ ਲੈ ਕੇ ਇਕ ਹੈਰਾਨ ਕਰਨ ਵਾਲਾ ਦਾਅਵਾ ਸਾਹਮਣੇ ਆਇਆ ਹੈ, ਜਿਸ ਤੋਂ ਕਿਸੇ ਸਮੇਂ ਪੂਰੀ ਦੁਨੀਆ ਦੀ ਰਫਤਾਰ ਨੂੰ ਆਪਣੇ ਕਹਿਰ ਨਾਲ ਰੋਕਣ ਵਾਲੇ ਕੋਰੋਨਾ ਵਾਇਰਸ ਨੂੰ ਲੀਕ ਕੀਤਾ ਸੀ। ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਤਰਥੱਲੀ ਮੱਚ ਗਈ।
( Image Source : Freepik )
1/7

ਇੱਕ ਖੋਜ ਵਿੱਚ ਸ਼ੱਕ ਜ਼ਾਹਰ ਕੀਤਾ ਗਿਆ ਹੈ ਕਿ ਪੋਲੀਓ ਦੀ ਇੱਕ ਬਹੁਤ ਹੀ ਵਿਕਸਤ ਸਟ੍ਰੇਨ ਇਸੇ ਲੈਬ ਤੋਂ ਲੀਕ ਹੋਈ ਸੀ। 2014 ਵਿੱਚ, ਚੀਨ ਦੇ ਅਨਹੂਈ ਸੂਬੇ ਵਿੱਚ ਇੱਕ 4 ਸਾਲ ਦਾ ਬੱਚਾ ਇਸ ਵਾਇਰਸ ਨਾਲ ਸੰਕਰਮਿਤ ਹੋਇਆ ਸੀ। ਇਸ ਲੈਬ ਦਾ ਨਾਮ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਹੈ ਅਤੇ ਅਮਰੀਕੀ ਏਜੰਸੀ ਐਫਬੀਆਈ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਵੀ ਇਸ ਲੈਬ ਤੋਂ ਪੈਦਾ ਹੋਇਆ ਹੈ।
2/7

ਫਰਾਂਸ ਦੇ ਪਾਸਚਰ ਇੰਸਟੀਚਿਊਟ ਦੁਆਰਾ ਕੀਤੀ ਗਈ ਇਸ ਖੋਜ ਵਿੱਚ, ਇਹ ਪਾਇਆ ਗਿਆ ਕਿ WIV14 ਨਾਮ ਦਾ ਇਹ ਸਟ੍ਰੇਨ ਜੈਨੇਟਿਕ ਤੌਰ 'ਤੇ ਪੋਲੀਓ ਵਾਇਰਸ ਦੇ ਰੂਪ ਨਾਲ 99 ਪ੍ਰਤੀਸ਼ਤ ਮੇਲ ਖਾਂਦਾ ਹੈ ਜੋ ਵੁਹਾਨ ਦੀ ਲੈਬ ਵਿੱਚ ਸਟੋਰ ਕੀਤਾ ਗਿਆ ਸੀ। ਇਸ ਖੋਜ ਨੇ ਇੱਕ ਵਾਰ ਫਿਰ ਚੀਨੀ ਲੈਬਾਂ ਵਿੱਚ ਸੁਰੱਖਿਆ ਪ੍ਰੋਟੋਕੋਲ ਬਾਰੇ ਸਵਾਲਾਂ ਅਤੇ ਚਿੰਤਾਵਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ।
Published at : 07 Sep 2024 11:17 PM (IST)
ਹੋਰ ਵੇਖੋ





















