ਪੜਚੋਲ ਕਰੋ
(Source: ECI/ABP News)
Workout Mistakes: ਵਰਕਆਊਟ ਤੋਂ ਪਹਿਲਾਂ ਭੁੱਲ ਕੇ ਵੀ ਨਾ ਕਰੋ ਇਹ ਕੰਮ, ਵਿਗੜ ਜਾਵੇਗੀ ਤੁਹਾਡੀ ਸਿਹਤ
Workout Mistakes: ਵਰਕਆਊਟ ਕਰਨ ਤੋਂ ਬਾਅਦ ਅਤੇ ਵਰਕਆਊਟ ਕਰਨ ਤੋਂ ਪਹਿਲਾਂ ਕੁਝ ਲੋਕ ਅਕਸਰ ਅਜਿਹੀਆਂ ਗਲਤੀਆਂ ਕਰ ਲੈਂਦੇ ਹਨ, ਜਿਸ ਦਾ ਨਤੀਜਾ ਉਨ੍ਹਾਂ ਨੂੰ ਬਾਅਦ 'ਚ ਭੁਗਤਣਾ ਪੈਂਦਾ ਹੈ।

Workout Mistakes: ਵਰਕਆਊਟ ਕਰਨ ਤੋਂ ਬਾਅਦ ਅਤੇ ਵਰਕਆਊਟ ਕਰਨ ਤੋਂ ਪਹਿਲਾਂ ਕੁਝ ਲੋਕ ਅਕਸਰ ਅਜਿਹੀਆਂ ਗਲਤੀਆਂ ਕਰ ਲੈਂਦੇ ਹਨ, ਜਿਸ ਦਾ ਨਤੀਜਾ ਉਨ੍ਹਾਂ ਨੂੰ ਬਾਅਦ 'ਚ ਭੁਗਤਣਾ ਪੈਂਦਾ ਹੈ।
1/5

ਚੰਗੀ ਸਿਹਤ ਲਈ ਵਰਕਆਊਟ (workout) ਅਤੇ ਐਕਸਰਸਾਈਜ ਕਰਨਾ ਅਸਲ ਵਿੱਚ ਚੰਗੀ ਗੱਲ ਹੈ। ਰੋਜ਼ ਸਵੇਰੇ ਕਸਰਤ ਕਰਨ ਨਾਲ ਸਰੀਰ ਤੰਦਰੁਸਤ ਰਹੇਗਾ ਅਤੇ ਕਈ ਬਿਮਾਰੀਆਂ ਦੂਰ ਰਹਿਣਗੀਆਂ। ਪਰ ਵਰਕਆਊਟ ਕਰਨ ਤੋਂ ਬਾਅਦ ਅਤੇ ਵਰਕਆਊਟ ਕਰਨ ਤੋਂ ਪਹਿਲਾਂ ਕੁਝ ਲੋਕ ਅਕਸਰ ਅਜਿਹੀਆਂ ਗਲਤੀਆਂ ਕਰ ਲੈਂਦੇ ਹਨ, ਜਿਸ ਦਾ ਨਤੀਜਾ ਉਨ੍ਹਾਂ ਨੂੰ ਬਾਅਦ 'ਚ ਭੁਗਤਣਾ ਪੈਂਦਾ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਵਰਕਆਉਟ ਤੋਂ ਠੀਕ ਪਹਿਲਾਂ ਕਿਸ ਤਰ੍ਹਾਂ ਦੇ ਕੰਮ ਨੂੰ ਕਰਨ ਤੋਂ ਬਚਣਾ (things should never do before workout) ਚਾਹੀਦਾ ਹੈ।
2/5

ਵਰਕਆਊਟ ਤੋਂ ਪਹਿਲਾਂ ਬਹੁਤ ਜ਼ਿਆਦਾ ਕੈਫੀਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕੁਝ ਲੋਕ ਚਾਹ-ਕੌਫੀ ਪੀ ਕੇ ਵਰਕਆਊਟ 'ਤੇ ਜਾਂਦੇ ਹਨ, ਜੋ ਕਿ ਗਲਤ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਕੈਫੀਨ ਪੀਣ ਤੋਂ ਬਾਅਦ ਕਸਰਤ ਕਰਦੇ ਹੋ, ਤਾਂ ਤੁਹਾਡੇ ਦਿਲ ਦੀ ਧੜਕਣ ਵਧ ਜਾਵੇਗੀ ਅਤੇ ਡੀਹਾਈਡਰੇਸ਼ਨ ਵੀ ਹੋ ਸਕਦੀ ਹੈ।
3/5

ਬਿਨਾਂ ਵਾਰਮਅੱਪ ਕੀਤੇ ਜੇਕਰ ਤੁਸੀਂ ਵਰਕਆਊਟ ਕਰੋਗੇ, ਤਾਂ ਤੁਹਾਡੀਆਂ ਮਾਸਪੇਸ਼ੀਆਂ ਨੂੰ ਸੱਟ ਲੱਗ ਸਕਦੀ ਹੈ। ਇਸ ਲਈ, ਵਰਕਆਊਟ ਤੋਂ ਪਹਿਲਾਂ ਇੱਕ ਛੋਟਾ ਵਾਰਮ-ਅੱਪ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਡੀ ਪਰਫਾਰਮੈਂਸ ਵਿੱਚ ਸੁਧਾਰ ਹੋਵੇਗਾ ਅਤੇ ਤੁਹਾਡੇ ਸਰੀਰ ਨੂੰ ਤਾਕਤ ਮਿਲੇਗੀ।
4/5

ਵਰਕਆਉਟ ਤੋਂ ਪਹਿਲਾਂ ਕਦੇ ਵੀ ਭਾਰੀ ਭੋਜਨ ਨਹੀਂ ਖਾਣਾ ਚਾਹੀਦਾ ਹੈ, ਜਿਸ ਨਾਲ ਪੇਟ ਦੀ ਸਮੱਸਿਆ ਹੋ ਸਕਦੀ ਹੈ ਅਤੇ ਸੁਸਤੀ ਵੀ ਆ ਸਕਦੀ ਹੈ। ਇਸ ਕਾਰਨ ਤੁਸੀਂ ਸੱਟ ਦਾ ਸ਼ਿਕਾਰ ਵੀ ਹੋ ਸਕਦੇ ਹੋ।
5/5

ਬਿਨਾਂ ਪਾਣੀ ਪੀਏ ਕਸਰਤ ਨਹੀਂ ਕਰਨੀ ਚਾਹੀਦੀ। ਪਾਣੀ ਪੀਣ ਤੋਂ ਤੁਰੰਤ ਬਾਅਦ ਵਰਕਆਊਟ ਨਾ ਕਰੋ, ਸਗੋਂ ਪਾਣੀ ਪੀਣ ਤੋਂ ਅੱਧੇ ਘੰਟੇ ਬਾਅਦ ਵਰਕਆਊਟ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਡਾ ਸਰੀਰ ਪਾਣੀ ਦੀ ਕਮੀ ਦਾ ਸ਼ਿਕਾਰ ਨਹੀਂ ਹੋਵੇਗਾ।
Published at : 02 Jul 2024 09:15 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਸਿੱਖਿਆ
Advertisement
ਟ੍ਰੈਂਡਿੰਗ ਟੌਪਿਕ
