ਪੜਚੋਲ ਕਰੋ
ਹਾਈ ਕੋਲੈਸਟਰੋਲ ਇੱਕ 'ਸਾਇਲੈਂਟ ਕਿਲਰ'...ਪਰ ਪੈਰ ਦੇਣ ਲੱਗ ਪੈਂਦੇ ਅਜਿਹੇ ਸੰਕੇਤ, ਨਾ ਕਰੋ ਨਜ਼ਰਅੰਦਾਜ਼
ਹਾਈ ਕੋਲੈਸਟਰੋਲ ਇੱਕ "ਸਾਇਲੈਂਟ ਕਿਲਰ" ਹੁੰਦਾ ਹੈ, ਕਿਉਂਕਿ ਇਸਦੇ ਲੱਛਣ ਅਕਸਰ ਸਿੱਧੇ ਤੌਰ 'ਤੇ ਨਜ਼ਰ ਨਹੀਂ ਆਉਂਦੇ। ਹਾਲਾਂਕਿ ਕੁਝ ਰਿਸਰਚਾਂ ਅਤੇ ਮੈਡੀਕਲ ਰਿਪੋਰਟਾਂ ਅਨੁਸਾਰ, ਤੁਹਾਡੇ ਪੈਰਾਂ ਵਿੱਚ ਨਜ਼ਰ ਆਉਣ ਵਾਲੇ ਕੁਝ ਸੰਕੇਤ ਇਹ ਦਰਸਾਉਂਦੇ ਹਨ
( Image Source : Freepik )
1/7

ਰਿਸਰਚਾਂ ਅਤੇ ਮੈਡੀਕਲ ਰਿਪੋਰਟਾਂ ਅਨੁਸਾਰ, ਤੁਹਾਡੇ ਪੈਰਾਂ ਵਿੱਚ ਨਜ਼ਰ ਆਉਣ ਵਾਲੇ ਕੁਝ ਸੰਕੇਤ ਇਹ ਦਰਸਾਉਂਦੇ ਹਨ ਕਿ ਤੁਹਾਡੀਆਂ ਆਰਟਰੀਜ਼ ਵਿੱਚ ਕੋਲੈਸਟਰੌਲ ਦੀ ਮਾਤਰਾ ਬਹੁਤ ਜ਼ਿਆਦਾ ਹੋ ਚੁੱਕੀ ਹੈ। ਕੋਲੈਸਟਰੌਲ ਵਧਣ ਨਾਲ ਦਿਲ ਦੇ ਦੌਰੇ (ਹਾਰਟ ਅਟੈਕ) ਦਾ ਖਤਰਾ ਵੀ ਕਾਫ਼ੀ ਵਧ ਜਾਂਦਾ ਹੈ।
2/7

ਖ਼ੂਨ ਵਿੱਚ ਮਿਲਣ ਵਾਲਾ ਕੋਲੈਸਟਰੋਲ ਇੱਕ ਮੋਮ ਵਰਗਾ ਪਦਾਰਥ ਹੁੰਦਾ ਹੈ। ਇਹ ਦੋ ਕਿਸਮਾਂ ਦੇ ਹੁੰਦੇ ਹਨ- ਗੁੱਡ ਕੋਲੈਸਟਰੋਲ ਅਤੇ ਬੈੱਡ ਕੋਲੈਸਟਰੋਲ । ਗੁੱਡ ਕੋਲੈਸਟਰੋਲ ਸਰੀਰ ਲਈ ਲਾਜ਼ਮੀ ਹੈ ਕਿਉਂਕਿ ਇਹ ਸਰੀਰ ਨੂੰ ਲਚਕੀਲਾ ਬਣਾਉਂਦਾ ਹੈ। ਪਰ ਬੈੱਡ ਕੋਲੈਸਟਰੌਲ ਉਹ ਪਦਾਰਥ ਹੈ ਜੋ ਤੁਹਾਨੂੰ ਗੰਭੀਰ ਤੋਂ ਗੰਭੀਰ ਬਿਮਾਰੀਆਂ ਦੇ ਸਕਦਾ ਹੈ।
3/7

ਜੇ ਤੁਹਾਨੂੰ ਤੁਰਨ ਜਾਂ ਸੀੜ੍ਹੀਆਂ ਚੜ੍ਹਨ ਦੌਰਾਨ ਪਿੰਡਲੀਆਂ (ਕਾਫ ਮਾਸਪੇਸ਼ੀਆਂ) ਵਿੱਚ ਦਰਦ ਜਾਂ ਖਿਚਾਅ ਮਹਿਸੂਸ ਹੁੰਦਾ ਹੈ, ਤਾਂ ਇਹ ਪਰਿਫਿਰਲ ਆਰਟਰੀ ਡਿਜੀਜ਼ (PAD) ਦਾ ਇਸ਼ਾਰਾ ਹੋ ਸਕਦਾ ਹੈ। ਇਹ ਉਹ ਹਾਲਤ ਹੁੰਦੀ ਹੈ ਜਦੋਂ ਕੋਲੈਸਟਰੋਲ ਆਰਟਰੀਜ਼ ਵਿੱਚ ਜੰਮ ਜਾਂਦਾ ਹੈ ਅਤੇ ਖ਼ੂਨ ਦੇ ਪ੍ਰਭਾਹ ਵਿੱਚ ਰੁਕਾਵਟ ਪੈਦਾ ਕਰਦਾ ਹੈ।
4/7

ਜੇ ਤੁਹਾਡੇ ਇੱਕ ਜਾਂ ਦੋਵੇਂ ਪੈਰ ਆਮ ਤੌਰ 'ਤੇ ਜ਼ਿਆਦਾ ਠੰਡੇ ਮਹਿਸੂਸ ਹੁੰਦੇ ਹਨ, ਤਾਂ ਇਹ ਖ਼ੂਨ ਦੀ ਗਤੀ (ਬਲੱਡ ਸਰਕੂਲੇਸ਼ਨ) ਘਟਣ ਦਾ ਸੰਕੇਤ ਹੋ ਸਕਦਾ ਹੈ। ਇਹ ਹਾਲਤ ਆਮ ਤੌਰ 'ਤੇ ਉਸ ਵੇਲੇ ਹੋਂਦਾ ਹੈ ਜਦੋਂ ਕੋਲੈਸਟਰੋਲ ਖ਼ੂਨ ਦੇ ਵਹਾਅ ਨੂੰ ਰੋਕਦਾ ਹੈ।
5/7

ਜੇ ਤੁਹਾਡੇ ਪੈਰਾਂ ਜਾਂ ਪੈਰ ਦੇ ਅੰਗੂਠੇ 'ਤੇ ਬਣਿਆ ਕੋਈ ਜ਼ਖਮ ਲੰਬੇ ਸਮੇਂ ਤੱਕ ਠੀਕ ਨਹੀਂ ਹੋ ਰਿਹਾ, ਤਾਂ ਇਹ ਇੱਕ ਗੰਭੀਰ ਸੰਕੇਤ ਹੋ ਸਕਦਾ ਹੈ ਜੋ ਕੋਲੈਸਟਰੋਲ ਨਾਲ ਜੁੜਿਆ ਹੋਇਆ ਹੈ। ਖ਼ੂਨ ਦਾ ਸਹੀ ਤਰੀਕੇ ਨਾਲ ਨਾ ਵਹਿਣਾ ਹੀ ਇਸ ਦੀ ਵਜ੍ਹਾ ਹੁੰਦੀ ਹੈ, ਜਿਸ ਕਾਰਨ ਜ਼ਖਮਾਂ ਨੂੰ ਭਰਣ ਵਿੱਚ ਸਮਾਂ ਲੱਗਦਾ ਹੈ।
6/7

image 7
7/7

ਇਸਦੇ ਇਲਾਵਾ ਹੋਰ ਸੰਕੇਤ:- ਪੈਰਾਂ ਦੇ ਵਾਲਾਂ ਦਾ ਝੜਨਾ, ਪੈਰਾਂ ਵਿੱਚ ਸੁੰਨ ਹੋ ਜਾਣਾ ਜਾਂ ਕਮਜ਼ੋਰੀ ਮਹਿਸੂਸ ਹੋਣਾ, ਪੈਰਾਂ ਦਾ ਨੀਲਾ ਪੈਣਾ, ਪੈਰਾਂ ਦੀਆਂ ਨਸਾਂ ਸਾਫ਼ ਦਿਖਾਈ ਦੇਣਾ, ਇਹ ਵੀ ਕੋਲੈਸਟਰੋਲ ਵਧਣ ਦੇ ਚਿੰਤਾਜਨਕ ਸੰਕੇਤ ਹੋ ਸਕਦੇ ਹਨ।
Published at : 16 May 2025 02:24 PM (IST)
ਹੋਰ ਵੇਖੋ





















