ਪੜਚੋਲ ਕਰੋ
Cold Water: ਗਰਮੀਆਂ 'ਚ ਪੀਂਦੇ ਹੋ ਬਹੁਤ ਠੰਢਾ ਪਾਣੀ ਤਾਂ ਜਾਣ ਲਓ ਇਹ ਗੰਭੀਰ ਨੁਕਸਾਨ
Health: ਗਰਮੀਆਂ ਦੇ ਮੌਸਮ 'ਚ, ਲੋਕ ਅਕਸਰ ਗਰਮੀ ਤੋਂ ਬਚਣ ਲਈ ਠੰਢੀਆਂ ਚੀਜ਼ਾਂ ਖਾਣਾ ਅਤੇ ਪੀਣਾ ਪਸੰਦ ਕਰਦੇ ਹਨ। ਕਈ ਲੋਕਾਂ ਨੂੰ ਕੜਾਕੇ ਦੀ ਗਰਮੀ ਤੋਂ ਵਾਪਸ ਆਉਂਦੇ ਹੀ ਫਰਿੱਜ ਵਿੱਚੋਂ ਬੋਤਲ ਕੱਢ ਕੇ ਪਾਣੀ ਪੀਣ ਦੀ ਆਦਤ ਹੁੰਦੀ ਹੈ।

( Image Source : Freepik )
1/5

ਇਸ ਨੂੰ ਪੀਣ ਨਾਲ ਤੁਰੰਤ ਰਾਹਤ ਮਿਲਦੀ ਹੈ ਅਤੇ ਗਰਮੀ ਦੂਰ ਹੁੰਦੀ ਹੈ ਪਰ ਠੰਢੇ ਪਾਣੀ ਤੁਹਾਡੀ ਸਿਹਤ ਦੇ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ।
2/5

ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਬਰਫ਼ ਦਾ ਪਾਣੀ ਜਾਂ ਠੰਢਾ ਪਾਣੀ ਪੀਣ ਨਾਲ ਸਿਹਤ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਇਸ ਨਾਲ ਨਾ ਸਿਰਫ ਤੁਹਾਡਾ ਭਾਰ ਵਧ ਸਕਦਾ ਹੈ ਸਗੋਂ ਤੁਹਾਡੇ ਦਿਲ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।
3/5

ਠੰਢਾ ਪਾਣੀ ਤੁਹਾਡੇ ਪਾਚਨ ਤੰਤਰ ਨੂੰ ਤੇਜ਼ੀ ਨਾਲ ਪ੍ਰਭਾਵਿਤ ਕਰਦਾ ਹੈ। ਠੰਢਾ ਪਾਣੀ ਨਿਯਮਤ ਤੌਰ 'ਤੇ ਪੀਣ ਨਾਲ ਭੋਜਨ ਨੂੰ ਪਚਣ ਵਿਚ ਮੁਸ਼ਕਲ ਆਉਂਦੀ ਹੈ ਅਤੇ ਪੇਟ ਦਰਦ, ਮਤਲੀ, ਕਬਜ਼ ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
4/5

ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਗਲਤੀ ਨਾਲ ਵੀ ਠੰਢਾ ਪਾਣੀ ਨਾ ਪੀਓ। ਦਰਅਸਲ, ਠੰਢਾ ਪਾਣੀ ਪੀਣ ਨਾਲ ਤੁਹਾਡੇ ਸਰੀਰ ਵਿਚ ਜਮ੍ਹਾ ਫੈਟ ਸਖ਼ਤ ਹੋ ਜਾਂਦਾ ਹੈ, ਜਿਸ ਨਾਲ ਚਰਬੀ ਨੂੰ ਸਾੜਨਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਠੰਢੇ ਪਾਣੀ ਤੋਂ ਦੂਰ ਰਹੋ।
5/5

ਬਹੁਤ ਜ਼ਿਆਦਾ ਠੰਢਾ ਪਾਣੀ ਪੀਣ ਨਾਲ ਗਲੇ ਵਿਚ ਖਰਾਸ਼ ਅਤੇ ਕਨਜੈਸ਼ਨ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਠੰਢਾ ਪਾਣੀ ਪੀਣ ਨਾਲ, ਖਾਸ ਤੌਰ 'ਤੇ ਖਾਣ ਤੋਂ ਬਾਅਦ, ਵਾਧੂ ਬਲਗ਼ਮ ਪੈਦਾ ਹੁੰਦਾ ਹੈ, ਜੋ ਸਾਹ ਦੀ ਨਾਲੀ ਵਿੱਚ ਜਮ੍ਹਾਂ ਹੋ ਜਾਂਦਾ ਹੈ ਅਤੇ ਸੋਜਸ਼ ਦੀ ਲਾਗ ਦਾ ਕਾਰਨ ਬਣਦਾ ਹੈ। ਇਸ ਲਈ ਜਿੰਨਾ ਹੋ ਸਕੇ ਠੰਡਾ ਪਾਣੀ ਪੀਣ ਤੋਂ ਬਚੋ।
Published at : 26 Apr 2024 05:58 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
