ਪੜਚੋਲ ਕਰੋ
(Source: ECI/ABP News)
ਕੀ ਤਰਬੂਜ ਖਾਣ ਤੋਂ ਬਾਅਦ ਪਾਣੀ ਤੇ ਦੁੱਧ ਪੀਣਾ ਸਹੀ? ਜਾਣੋ ਮਾਹਰਾਂ ਦੀ ਰਾਏ
ਕੀ ਤੁਸੀਂ ਵੀ ਉਨ੍ਹਾਂ ਲੋਕਾਂ 'ਚ ਸ਼ੁਮਾਰ ਹੋ ਜੋ ਤਰਬੂਜ ਖਾਣ ਤੋਂ ਬਾਅਦ ਪਾਣੀ ਪੀਂਦੇ ਹਨ? ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਕਿ ਫਲ ਖਾਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਪਰ ਫਿਰ ਵੀ ਕੁਝ ਲੋਕ ਅਕਸਰ ਇਹ ਗਲਤੀ ਕਰਦੇ ਦੇਖੇ ਜਾਂਦੇ ਹਨ।
ਕੀ ਤਰਬੂਜ ਖਾਣ ਤੋਂ ਬਾਅਦ ਪਾਣੀ ਤੇ ਦੁੱਧ ਪੀਣਾ ਸਹੀ?
1/5

ਤਰਬੂਜ ਖਾਣ ਤੋਂ ਬਾਅਦ ਪਾਣੀ ਪੀਣ ਦੀ ਮਨਾਹੀ ਹੈ ਕਿਉਂਕਿ ਇਸ ਦਾ ਤੁਹਾਡੇ ਗੈਸਟਰੋਇੰਟੇਸਟਾਈਨਲ ਟ੍ਰੈਕਟ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਤਰਬੂਜ ਫਾਈਬਰ, ਚੀਨੀ ਅਤੇ ਪਾਣੀ ਨਾਲ ਭਰਪੂਰ ਹੁੰਦਾ ਹੈ। ਰੋਗਾਣੂਆਂ ਤੇ ਬੈਕਟੀਰੀਆ ਨੂੰ ਵਧਣ ਅਤੇ ਫੈਲਣ ਲਈ ਪਾਣੀ ਦੀ ਲੋੜ ਹੁੰਦੀ ਹੈ।
2/5

ਜਦੋਂ ਤੁਸੀਂ ਤਰਬੂਜ ਖਾਣ ਤੋਂ ਬਾਅਦ ਪਾਣੀ ਪੀਂਦੇ ਹੋ, ਤਾਂ ਤੁਹਾਡੇ ਗੈਸਟਰੋਇੰਟੇਸਟਾਈਨਲ ਟ੍ਰੈਕਟ ਵਿੱਚ ਰੋਗਾਣੂ ਫੈਲਣ ਦੀ ਸੰਭਾਵਨਾ ਵੱਧ ਜਾਂਦੀ ਹੈ। ਕੁਝ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਕੋਈ ਵੀ ਫਲ ਖਾਣ ਤੋਂ ਇਕ ਘੰਟੇ ਬਾਅਦ ਹੀ ਪਾਣੀ ਪੀਣਾ ਚਾਹੀਦਾ ਹੈ। ਇਹ ਨਿਯਮ ਉਨ੍ਹਾਂ ਫਲਾਂ 'ਤੇ ਸਭ ਤੋਂ ਵੱਧ ਲਾਗੂ ਹੁੰਦਾ ਹੈ, ਜਿਨ੍ਹਾਂ ਵਿਚ ਪਹਿਲਾਂ ਹੀ ਬਹੁਤ ਸਾਰਾ ਪਾਣੀ ਹੁੰਦਾ ਹੈ, ਜਿਵੇਂ ਕਿ ਤਰਬੂਜ, ਸਟ੍ਰਾਬੇਰੀ, ਸੰਤਰਾ, ਖਰਬੂਜਾ ਅਤੇ ਖੀਰਾ।
3/5

ਤਰਬੂਜ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਪੇਟ ਵਿਚ ਸੋਜ, ਉਲਟੀਆਂ ਅਤੇ ਦਸਤ ਲੱਗ ਸਕਦੇ ਹਨ। ਇਹੀ ਕਾਰਨ ਹੈ ਕਿ ਤਰਬੂਜ ਖਾਣ ਤੋਂ ਬਾਅਦ ਕਦੇ ਵੀ ਪਾਣੀ ਦਾ ਸੇਵਨ ਨਹੀਂ ਕਰਨਾ ਚਾਹੀਦਾ।
4/5

ਆਯੁਰਵੇਦ ਨੇ ਵੀ ਦੁੱਧ ਤੇ ਤਰਬੂਜ ਦੇ ਮਿਸ਼ਰਣ ਨੂੰ ਹਾਨੀਕਾਰਕ ਦੱਸਿਆ ਹੈ। ਜੇ ਤੁਸੀਂ ਤਰਬੂਜ ਅਤੇ ਦੁੱਧ ਦਾ ਸੇਵਨ ਕਰਦੇ ਹੋ ਜਾਂ ਇਨ੍ਹਾਂ ਦੋਹਾਂ ਨੂੰ ਮਿਲਾ ਕੇ ਸ਼ੇਕ ਬਣਾਉਂਦੇ ਹੋ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਤੁਸੀਂ ਬੀਮਾਰੀਆਂ ਨੂੰ ਸੱਦਾ ਦੇ ਰਹੇ ਹੋ।
5/5

ਤਰਬੂਜ ਤੇ ਦੁੱਧ ਦੋਵਾਂ ਦੀ ਪ੍ਰਕਿਰਤੀ ਇੱਕ ਦੂਜੇ ਦੇ ਉਲਟ ਹੈ। ਤਰਬੂਜ ਕੁਦਰਤ ਵਿੱਚ ਖੱਟਾ ਹੁੰਦਾ ਹੈ, ਜਦੋਂ ਕਿ ਦੁੱਧ ਮਿੱਠਾ ਹੁੰਦਾ ਹੈ। ਜੇ ਤੁਸੀਂ ਇਨ੍ਹਾਂ ਦੋਨਾਂ ਦਾ ਇਕੱਠੇ ਸੇਵਨ ਕਰਦੇ ਹੋ ਤਾਂ ਤੁਹਾਨੂੰ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹੋਣਗੀਆਂ, ਸਰੀਰ ਵਿੱਚ ਜ਼ਹਿਰੀਲੇ ਤੱਤ ਬਣ ਜਾਣਗੇ ਅਤੇ ਦਸਤ ਅਤੇ ਉਲਟੀ ਦੀ ਸਮੱਸਿਆ ਪੈਦਾ ਹੋਵੇਗੀ।
Published at : 01 Jul 2023 01:51 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
