ਪੜਚੋਲ ਕਰੋ
ਖੀਰਾ ਖਰੀਦਣ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ , ਨਾ ਕਰੋ ਇਹ ਅਣਗਹਿਲੀ
ਖੀਰਾ ਸਾਡੇ ਪੇਟ ਦੇ ਨਾਲ-ਨਾਲ ਨਾਲ ਸਾਡੀ ਸਕਿੱਨ ਨੂੰ ਵੀ ਫਾਇਦਾ ਦਿੰਦਾ ਹੈ। ਇਸ ਵਿਚ ਫਾਇਬਰ, ਮੈਗਨੀਸ਼ੀਅਮ, ਪੋਟਾਸ਼ੀਅਮ, ਮੈਂਗਨੀਜ ਅਤੇ ਵਿਟਾਮਿਨ ਸੀ ਤੇ ਕੇ ਭਰਪੂਰ ਮਾਤਰਾ ਵਿਚ ਹੁੰਦੇ ਹਨ
ਖੀਰੇ ਦੀ ਚੋਣ
1/5

ਖਾਣ ਲਈ ਸਹੀ ਖੀਰੇ ਦੀ ਚੋਣ ਬੜੀ ਲਾਜ਼ਮੀ ਹੈ। ਜੇਕਰ ਅਜਿਹਾ ਨਾ ਹੋਵੇ ਤਾਂ ਖਾਣੇ ਦਾ ਸੁਆਦ ਕਿਰਕਿਰਾ ਹੋ ਸਕਦਾ ਹੈ। ਸਲਾਦ ਵਿਚ ਆਇਆ ਕੌੜਾ ਖੀਰਾ ਮੂੰਹ ਦਾ ਸੁਆਦ ਖਰਾਬ ਕਰ ਦਿੰਦਾ ਹੈ। ਸੋ ਆਓ ਤੁਹਾਨੂੰ ਦੱਸੀਏ ਕਿ ਖੀਰੇ ਦੀ ਚੋਣ ਕਿਵੇਂ ਕਰਨੀ ਹੈ
2/5

ਖੀਰੇ ਦੀ ਚੋਣ ਕਰਨ ਦਾ ਸਹੀ ਤਰੀਕਾ: - ਸਬਜ਼ੀ ਬਾਜ਼ਾਰ ਵਿਚ ਜਦ ਵੀ ਖੀਰਾ ਖਰੀਦੋ ਤਾਂ ਧਿਆਨ ਰੱਖੋ ਕਿ ਇਸ ਦਾ ਰੰਗ ਹਲਕਾ ਹਰਾ ਹੋਵੇ ਤੇ ਵਿਚ ਪੀਲੀ ਭਾਅ ਮਾਰਦੀ ਹੋਵੇ, ਅਜਿਹਾ ਖੀਰਾ ਤਾਜ਼ਾ ਹੁੰਦਾ ਹੈ। - ਕਦੇ ਵੀ ਮੋਟੇ ਜਾਂ ਬਹੁਤੇ ਲੰਮੇ ਖੀਰੇ ਦੀ ਚੋਣ ਨਾ ਕਰੋ। ਇਨ੍ਹਾਂ ਅੰਦਰ ਬੀਜ ਹੁੰਦੇ ਹਨ ਤੇ ਇਹ ਪੱਕ ਚੁੱਕੇ ਹੋਣ ਕਰਕੇ ਕੌੜੇ ਹੋ ਸਕਦੇ ਹਨ।
Published at : 07 May 2024 05:41 PM (IST)
ਹੋਰ ਵੇਖੋ





















