ਪੜਚੋਲ ਕਰੋ
ਕੀ ਤੁਸੀਂ ਜਾਣਦੇ ਹੋ ਘੱਟ ਸੌਣ ਨਾਲ ਸਰੀਰ ਨੂੰ ਹੁੰਦਾ ਵੱਡਾ ਨੁਕਸਾਨ?
ਅੱਜ ਭੱਜ-ਦੌੜ ਭਰੀ ਜ਼ਿੰਦਗੀ 'ਚ ਕੰਮ ਦਾ ਦਬਾਅ ਇੰਨ੍ਹਾਂ ਹੈ ਕਿ ਜ਼ਿਆਦਾਤਰ ਲੋਕ ਆਪਣੀ ਨੀਂਦ ਪੂਰੀ ਕੀਤੇ ਬਿਨਾਂ ਹੀ ਉੱਠ ਜਾਂਦੇ ਹਨ। ਲੋਕ ਸੋਚਦੇ ਹਨ ਕਿ ਉਹ ਛੁੱਟੀ ਵਾਲੇ ਦਿਨ ਜ਼ਿਆਦਾ ਸੌਂ ਲੈਣਗੇ 'ਤੇ ਆਪਣੀ ਹਫਤੇ ਭਰ ਦੀ ਥਕਾਵਟ ਨੂੰ ਦੂਰ ਕਰ ਲੈਣਗੇ।

Poor Sleep
1/5

ਪਰ ਕਿ ਤੁਸੀਂ ਜਾਣਦੇ ਹੋ ਕਿ ਘੱਟ ਸੌਂਣਾ ਵੀ ਤੁਹਾਡੇ ਲਈ ਇਕ ਸਮੱਸਿਆ ਬਣ ਸਕਦੀ ਹੈ। ਜੇਕਰ ਤੁਸੀਂ ਰੋਜ਼ ਅੱਧਾ ਘੰਟਾ ਵੀ ਘੱਟ ਸੌਂਦੇ ਹੋ ਤਾਂ ਇਸ ਨਾਲ ਤੁਹਾਡਾ ਭਾਰ ਵੱਧ ਸਕਦਾ ਹੈ।
2/5

ਇਕ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਨੀਂਦ ਘੱਟ ਲਈ ਜਾਵੇ ਤਾਂ ਮੋਟਾਪੇ 'ਤੇ ਇਨਸੁਲਿਨ ਦੇ ਵੱਧਣ ਦਾ ਖਤਰਾ ਹੁੰਦਾ ਹੈ। ਨੀਂਦ ਨਸ਼ੇ ਦੀ ਲੱਤ ਹੁੰਦੀ ਹੈ 'ਤੇ ਉਸਦਾ ਅਸਰ ਪਾਚਕ ਕਿਰਿਆ 'ਤੇ ਹੁੰਦਾ ਹੈ।
3/5

ਖਾਸ ਕਰਕੇ, ਔਰਤਾਂ ਨੂੰ ਘੱਟ 'ਤੋਂ ਘੱਟ ਸੱਤ ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ, ਜਿਹੜੀਆਂ ਔਰਤਾਂ ਘੱਟ ਸੌਂਦੀਆਂ ਹਨ ਉਨ੍ਹਾਂ ਨੂੰ ਭੁੱਖ ਜ਼ਿਆਦਾ ਲੱਗਦੀ ਹੈ 'ਤੇ ਇਸ ਸਥਿਤੀ 'ਚ ਗਰੇਲਿਨ ਹਾਰਮੋਨ ਦਾ ਪੱਧਰ ਵੱਧ ਜਾਂਦਾ ਹੈ।
4/5

ਇਸ ਦਾ ਨਤੀਜਾ ਮੋਟਾਪੇ ਦੇ ਰੂਪ 'ਚ ਸਾਹਮਣੇ ਆਉਂਦਾ ਹੈ। ਜੇਕਰ ਰਾਤ ਨੂੰ ਬੇਚੈਨੀ ਹੁੰਦੀ ਹੈ ਤਾਂ ਇਨਸਾਨ ਪਤਲਾ ਨਹੀ ਬਲਕਿ ਮੋਟਾ ਹੋ ਜਾਂਦਾ ਹੈ।
5/5

ਮੋਟਾਪੇ ਨਾਲ ਸ਼ੁਗਰ 'ਤੇ ਬਲੱਡ ਪ੍ਰੈਸ਼ਰ ਵਿਗੜਦਾ ਹੈ, ਜਿਸ ਨਾਲ ਕਿ ਡਾਇਬੀਟੀਜ਼ ਦਾ ਖਤਰਾ ਰਹਿੰਦਾ ਹੈ। ਘੱਟ ਨੀਂਦ ਲੈਣ ਦੇ ਨੁਕਸਾਨ ਬਾਰੇ ਤਾਂ ਤੁਸੀਂ ਜਾਣ ਹੀ ਚੁੱਕੇ ਹੋਵੋਗੇ, ਇਸ ਲਈ ਤੁਹਾਡੇ ਲਈ ਚੰਗਾਂ ਹੋਵੇਗਾ ਕਿ ਤੁਸੀਂ ਰੋਜ਼ ਸਮੇਂ ਸਿਰ ਸੌਂਵੋ ਤਾਂ ਕਿ ਤੁਸੀਂ ਪੂਰੀ ਨੀਂਦ ਲੈ ਸਕੋ।
Published at : 15 Nov 2023 08:11 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਤਕਨਾਲੌਜੀ
ਲੁਧਿਆਣਾ
ਸਿਹਤ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
