ਪੜਚੋਲ ਕਰੋ
Skin Care Tips: ਚਿਹਰੇ 'ਤੇ ਲਿਆਉਣਾ ਚਾਹੁੰਦੇ ਕੁਦਰਤੀ ਨਿਖਾਰ, ਤਾਂ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ
ਚਿਹਰੇ 'ਤੇ ਨਿਖਾਰ ਲਿਆਉਣ ਲਈ ਡਾਈਟ 'ਚ ਬਦਲਾਅ ਕਰਨਾ ਬਹੁਤ ਜ਼ਰੂਰੀ ਹੈ। ਅਜਿਹੇ ਗੁਣ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ 'ਚ ਪਾਏ ਜਾਂਦੇ ਹਨ ਜੋ ਸਾਡੀ ਚਮੜੀ ਲਈ ਵਰਦਾਨ ਤੋਂ ਘੱਟ ਨਹੀਂ ਹਨ। ਇਹ ਸਾਡੀ ਚਮੜੀ ਨੂੰ ਨਿਖਾਰਨ ਵਿੱਚ ਮਦਦ ਕਰਦੇ ਹਨ।

skin care
1/6

ਸਬਜ਼ੀਆਂ ਦਾ ਜੂਸ ਫਾਇਦੇਮੰਦ : ਚਿਹਰੇ 'ਤੇ ਨਿਖਾਰ ਲਿਆਉਣ ਲਈ ਹਰ ਰੋਜ਼ ਘੱਟੋ-ਘੱਟ ਦੋ ਗਲਾਸ ਸਬਜ਼ੀਆਂ ਦਾ ਜੂਸ ਪੀਣਾ ਚਾਹੀਦਾ ਹੈ। ਟਮਾਟਰ, ਪਾਲਕ ਅਤੇ ਪੁਦੀਨੇ ਦਾ ਜੂਸ ਸਰੀਰ ਨੂੰ ਡੀਟੌਕਸਫਾਈ ਕਰਦਾ ਹੈ ਅਤੇ ਨੈਚੂਰਲ ਗਲੋਅ ਵੀ ਦਿੰਦਾ ਹੈ।
2/6

ਆਪਣੀ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ: ਚਿਹਰੇ ਨੂੰ ਚਮਕਦਾਰ ਬਣਾਉਣ ਲਈ ਆਪਣੀ ਡਾਈਟ 'ਚ ਭਰਪੂਰ ਮਾਤਰਾ 'ਚ ਫਲ ਅਤੇ ਸਬਜ਼ੀਆਂ ਸ਼ਾਮਲ ਕਰੋ। ਦਿਨ ਭਰ ਥੋੜਾ-ਥੋੜਾ ਖਾਣਾ ਖਾਣ ਨਾਲ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ। ਇਸ ਨਾਲ ਤਣਾਅ ਦੂਰ ਹੁੰਦਾ ਹੈ ਅਤੇ ਚਿਹਰੇ 'ਤੇ ਚਮਕ ਆਉਂਦੀ ਹੈ।
3/6

ਰਿਫਾਇੰਡ ਫੂਡ ਤੋਂ ਪਰਹੇਜ਼ ਕਰੋ: ਜੇਕਰ ਤੁਸੀਂ ਆਪਣੇ ਚਿਹਰੇ 'ਤੇ ਚਮਕ ਅਤੇ ਨਿਖਾਰ ਲਿਆਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਰਿਫਾਇੰਡ ਅਤੇ ਤਲੇ ਹੋਏ ਭੋਜਨ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਮੁਹਾਸੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਬਹੁਤ ਜ਼ਿਆਦਾ ਚਰਬੀ ਵਾਲਾ ਭੋਜਨ ਨਾ ਖਾਓ।
4/6

ਸੰਤਰੇ ਦਾ ਜੂਸ ਪੀਓ : ਜੇਕਰ ਤੁਸੀਂ ਤਾਜ਼ੇ ਸੰਤਰੇ ਦਾ ਜੂਸ ਪੀਓਗੇ ਤਾਂ ਤੁਹਾਡੀ ਚਮੜੀ ਅਤੇ ਵਾਲਾਂ ਨੂੰ ਸਹੀ ਪੋਸ਼ਣ ਮਿਲੇਗਾ। ਸੰਤਰੇ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਜੋ ਸਰੀਰ ਨੂੰ ਹੋਰ ਪੋਸ਼ਕ ਤੱਤਾਂ ਨੂੰ ਜਜ਼ਬ ਕਰਨ ਵਿੱਚ ਮਦਦ ਕਰਦਾ ਹੈ। ਇਸ ਵਿਚ ਮੌਜੂਦ ਪੋਸ਼ਣ ਸੁੰਦਰਤਾ ਵਧਾਉਣ ਦਾ ਕੰਮ ਕਰਦਾ ਹੈ।
5/6

ਪਾਣੀ ਦਾ ਸੇਵਨ ਘੱਟ ਨਾ ਕਰੋ: ਤੁਹਾਨੂੰ ਹਰ ਰੋਜ਼ ਘੱਟੋ-ਘੱਟ 2-3 ਲੀਟਰ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇਸ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ। ਤੁਸੀਂ ਚਾਹੋ ਤਾਂ ਤਾਜ਼ਾ ਜੂਸ ਅਤੇ ਨਾਰੀਅਲ ਪਾਣੀ ਵੀ ਪੀ ਸਕਦੇ ਹੋ। ਇਸ ਨਾਲ ਚਿਹਰੇ 'ਤੇ ਨਿਖਾਰ ਆਵੇਗਾ ਅਤੇ ਸੁੰਦਰਤਾ ਵਧੇਗੀ।
6/6

ਪ੍ਰੋਟੀਨ ਅਤੇ ਕੈਲਸ਼ੀਅਮ ਦਾ ਸੇਵਨ ਕਰੋ: ਆਪਣੇ ਭੋਜਨ ਵਿੱਚ ਪ੍ਰੋਟੀਨ ਅਤੇ ਕੈਲਸ਼ੀਅਮ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰੋ। ਡਾਈਟੀਸ਼ੀਅਨਾਂ ਮੁਤਾਬਕ ਹਰ ਰੋਜ਼ ਘੱਟੋ-ਘੱਟ 40 ਤੋਂ 45 ਗ੍ਰਾਮ ਪ੍ਰੋਟੀਨ ਲੈਣੀ ਚਾਹੀਦੀ ਹੈ।
Published at : 18 Sep 2024 11:01 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਲੁਧਿਆਣਾ
ਦੇਸ਼
Advertisement
ਟ੍ਰੈਂਡਿੰਗ ਟੌਪਿਕ
