ਪੜਚੋਲ ਕਰੋ
ਕਿਹੜੇ ਲੋਕਾਂ ਨੂੰ ਗਾਜਰ ਖਾਣ ਤੋਂ ਕਰਨਾ ਚਾਹੀਦਾ ਪਰਹੇਜ਼! ਜਾਣੋ ਕਿੰਨ੍ਹਾ ਲਈ ਲਾਹੇਵੰਦ, ਕਿੰਨੀ ਮਾਤਰਾ ਖਾਣੀ ਰਹਿੰਦੀ ਸਹੀ
ਗਾਜਰ ਵਿਟਾਮਿਨ, ਮਿਨਰਲ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਸਬਜ਼ੀ ਹੈ। ਇਸ ਨੂੰ ਸਲਾਦ, ਸਬਜ਼ੀ, ਸੂਪ ਜਾਂ ਜੂਸ ਕਿਸੇ ਵੀ ਰੂਪ ਵਿਚ ਖਾਧਾ ਜਾਵੇ, ਇਹ ਸਿਹਤ ਲਈ ਫਾਇਦੇਮੰਦ ਮੰਨੀ ਜਾਂਦੀ ਹੈ। ਇਹ ਅੱਖਾਂ, ਚਮੜੀ ਅਤੇ ਇਮਿਊਨਿਟੀ ਲਈ ਬਹੁਤ ਲਾਭਦਾਇਕ ਹੈ।
image source freepik
1/6

ਗਾਜਰ ਵਿਟਾਮਿਨ, ਮਿਨਰਲ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਸਬਜ਼ੀ ਹੈ। ਇਸ ਨੂੰ ਸਲਾਦ, ਸਬਜ਼ੀ, ਸੂਪ ਜਾਂ ਜੂਸ ਕਿਸੇ ਵੀ ਰੂਪ ਵਿਚ ਖਾਧਾ ਜਾਵੇ, ਇਹ ਸਿਹਤ ਲਈ ਫਾਇਦੇਮੰਦ ਮੰਨੀ ਜਾਂਦੀ ਹੈ। ਖਾਸਕਰ ਵਿਟਾਮਿਨ A ਅਤੇ ਬੀਟਾ ਕੈਰੋਟੀਨ ਦੀ ਵਧੀਆ ਮਾਤਰਾ ਕਾਰਨ ਇਹ ਅੱਖਾਂ, ਚਮੜੀ ਅਤੇ ਇਮਿਊਨਿਟੀ ਲਈ ਬਹੁਤ ਲਾਭਦਾਇਕ ਹੈ। ਪਰ ਡਾਕਟਰਾਂ ਦੇ ਮੁਤਾਬਕ, ਗਾਜਰ ਹਰ ਕਿਸੇ ਲਈ ਇਕੋ ਜਿਹੀ ਫਾਇਦੇਮੰਦ ਨਹੀਂ। ਕੁਝ ਲੋਕਾਂ ਲਈ ਇਹ ਨੁਕਸਾਨ ਦਾ ਕਾਰਨ ਵੀ ਬਣ ਸਕਦੀ ਹੈ।
2/6

ਸ਼ੂਗਰ ਜਾਂ ਡਾਇਬਟੀਜ਼ ਵਾਲੇ ਮਰੀਜ਼ਾਂ ਲਈ ਗਾਜਰ ਸੀਮਿਤ ਮਾਤਰਾ ਵਿੱਚ ਹੀ ਖਾਣੀ ਚਾਹੀਦੀ ਹੈ। ਗਾਜਰ ਵਿੱਚ ਕੁਦਰਤੀ ਸ਼ੂਗਰ ਕੁਝ ਵਧੀਕ ਹੁੰਦੀ ਹੈ, ਇਸ ਲਈ ਕੱਚੀ ਗਾਜਰ ਸਹੀ ਹੈ ਪਰ ਵੱਧ ਮਾਤਰਾ ਵਿੱਚ ਜਾਂ ਗਾਜਰ ਦੇ ਜੂਸ ਦਾ ਸੇਵਨ ਸ਼ੂਗਰ ਲੈਵਲ ਨੂੰ ਤੁਰੰਤ ਵਧਾ ਸਕਦਾ ਹੈ। ਇਸੇ ਤਰ੍ਹਾਂ, ਜਿਨ੍ਹਾਂ ਨੂੰ ਖਾਣ-ਪੀਣ ਨਾਲ ਸਬੰਧਤ ਐਲਰਜੀ ਦੀ ਸਮੱਸਿਆ ਹੈ, ਉਹ ਵੀ ਗਾਜਰ ਤੋਂ ਬਚਣ। ਜੇ ਗਾਜਰ ਖਾਣ ਤੋਂ ਬਾਅਦ ਖੁਜਲੀ, ਸੋਜ, ਗਲੇ ਵਿੱਚ ਚੁਭਨ ਜਾਂ ਸਾਹ ਲੈਣ ਵਿੱਚ ਦਿੱਕਤ ਆਵੇ, ਤਾਂ ਇਸਦਾ ਸੇਵਨ ਤੁਰੰਤ ਰੋਕ ਦੇਣਾ ਚਾਹੀਦਾ ਹੈ।
Published at : 07 Dec 2025 04:12 PM (IST)
ਹੋਰ ਵੇਖੋ
Advertisement
Advertisement





















