ਪੜਚੋਲ ਕਰੋ
ਸਫ਼ਰ ਦੌਰਾਨ Google Maps ਦੀ ਵਰਤੋਂ ਹੋ ਸਕਦੀ ਖਤਰਨਾਕ! ਯਾਤਰਾ ਦੌਰਾਨ ਇਨ੍ਹਾਂ ਗੱਲਾਂ ਰੱਖੋ ਧਿਆਨ
ਗੂਗਲ ਮੈਪ ‘ਤੇ ਦੇਖ ਕੇ ਤਿੰਨ ਦੋਸਤ ਗੱਡੀ ਚਲਾ ਰਹੇ ਸਨ ਪਰ ਉਨ੍ਹਾਂ ਦੀ ਕਾਰ ਅਧੂਰੇ ਬਣੇ ਪੁਲ ‘ਤੇ ਚੜ੍ਹ ਗਈ। ਕਾਰ ਪੁਲ ਤੋਂ ਹੇਠਾਂ ਡਿੱਗ ਗਈ ਅਤੇ ਤਿੰਨਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਘਟਨਾ ਸਾਹਮਣੇ ਆ ਚੁੱਕੀਆਂ ਹਨ।
( Image Source : Freepik )
1/7

ਇਹ ਘਟਨਾਵਾਂ ਨਾ ਸਿਰਫ਼ ਗੂਗਲ ਮੈਪਸ ਦੇ ਕੰਮ ਕਰਨ ਦੇ ਤਰੀਕੇ ‘ਤੇ ਸਵਾਲ ਖੜ੍ਹੇ ਕਰਦੀਆਂ ਹਨ, ਸਗੋਂ ਇਹ ਵੀ ਦਰਸਾਉਂਦੀਆਂ ਹਨ ਕਿ ਤਕਨਾਲੋਜੀ ‘ਤੇ ਅੰਨ੍ਹਾ ਭਰੋਸਾ ਖਤਰਨਾਕ ਹੋ ਸਕਦਾ ਹੈ। ਆਓ ਜਾਣਦੇ ਹਾਂ ਇਸ ਦੀ ਵਰਤੋਂ ਕਰਨ ਸਮੇਂ ਕਿਹੜੀਆਂ ਸਾਵਧਾਨੀਆਂ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਹਨ।
2/7

ਗੂਗਲ ਮੈਪਸ ਇੱਕ ਗੁੰਝਲਦਾਰ ਸਿਸਟਮ ਹੈ ਜੋ GPS, ਸੈਟੇਲਾਈਟ ਇਮੇਜਰੀ, ਰੀਅਲ-ਟਾਈਮ ਟ੍ਰੈਫਿਕ ਡੇਟਾ ਤੇ ਯੂਜ਼ਰ ਅਪਡੇਟਸ ਦੁਆਰਾ ਰੂਟਸ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ। ਇਸ ਦਾ ਐਲਗੋਰਿਦਮ ਤੈਅ ਕਰਦਾ ਹੈ ਕਿ ਕਿਹੜਾ ਰਸਤਾ ਸਭ ਤੋਂ ਛੋਟਾ ਤੇ ਆਸਾਨ ਹੋਏਗਾ। ਪਰ ਇਸ ਦੇ ਨਾਲ ਸਮੱਸਿਆ ਇਹ ਹੈ ਕਿ ਇਹ ਡੇਟਾ ਪੂਰੀ ਤਰ੍ਹਾਂ ਨਾਲ ਅਪਡੇਟ ਨਹੀਂ ਹੈ। ਉਸਾਰੀ ਅਧੀਨ ਜਾਂ ਅਧੂਰੀਆਂ ਸੜਕਾਂ ਨੂੰ ਵੀ ਕਈ ਵਾਰ ਨੈਵੀਗੇਸ਼ਨ ਵਿੱਚ ਸ਼ਾਮਲ ਕਰ ਦਿੱਤਾ ਜਾਂਦਾ ਹੈ। ਜੋ ਕਿ ਕਿਸੇ ਦੀ ਜ਼ਿੰਦਗੀ ਦੇ ਲਈ ਵੱਡੀ ਮੁਸੀਬਤ ਬਣ ਸਕਦੀ ਹੈ।
3/7

ਜੇਕਰ ਤੁਸੀਂ ਕਿਸੇ ਅਣਜਾਣ ਰੂਟ ‘ਤੇ ਜਾ ਰਹੇ ਹੋ, ਤਾਂ ਸਿਰਫ ਗੂਗਲ ਮੈਪਸ ‘ਤੇ ਨਿਰਭਰ ਕਰਨਾ ਸਹੀ ਨਹੀਂ ਹੈ।
4/7

ਜਦੋਂ ਤੁਸੀਂ ਕਿਸੇ ਅਣਜਾਣ ਖੇਤਰ ‘ਤੇ ਪਹੁੰਚਦੇ ਹੋ, ਤਾਂ ਸਥਾਨਕ ਲੋਕਾਂ ਤੋਂ ਰਸਤਿਆਂ ਬਾਰੇ ਪੁੱਛੋ। Google Maps ਦੇ ਸੁਝਾਵਾਂ ਅਤੇ ਸਥਾਨਕ ਜਾਣਕਾਰੀ ਨੂੰ ਮਿਲਾ ਕੇ ਸਭ ਤੋਂ ਵਧੀਆ ਵਿਕਲਪ ਚੁਣੋ।
5/7

ਸਫ਼ਰ ਕਰਦੇ ਸਮੇਂ ਸੜਕ ‘ਤੇ ਲੱਗੇ ਸਾਈਨ ਬੋਰਡਾਂ ਨੂੰ ਪੜ੍ਹਨਾ ਨਾ ਭੁੱਲੋ। ਇਹ ਅਕਸਰ Google ਮੈਪਸ ਨਾਲੋਂ ਵਧੇਰੇ ਸਹੀ ਹੁੰਦੇ ਹਨ।
6/7

ਗੂਗਲ ਮੈਪਸ ਤੋਂ ਇਲਾਵਾ, ਕੁਝ ਆਫਲਾਈਨ ਨੈਵੀਗੇਸ਼ਨ ਐਪਸ ਵੀ ਹਨ, ਤੁਸੀਂ ਉਹਨਾਂ ਦੀ ਵਰਤੋਂ ਕਰ ਸਕਦੇ ਹੋ। ਇਹ ਐਪਸ ਅਕਸਰ ਵਧੇਰੇ ਸਹੀ ਅਤੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦੀਆਂ ਹਨ।
7/7

ਨੈਵੀਗੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਗੂਗਲ ਮੈਪਸ ਦੇ ਸੈਟੇਲਾਈਟ ਵਿਊ ਦੀ ਜਾਂਚ ਕਰੋ। ਇਸ ਨਾਲ ਤੁਸੀਂ ਰੂਟ ਦੀਆਂ ਭੂਗੋਲਿਕ ਸਥਿਤੀਆਂ ਦਾ ਅੰਦਾਜ਼ਾ ਲਗਾ ਸਕਦੇ ਹੋ। ਸਿਰਫ ਆਡੀਓ ਗਾਈਡ ‘ਤੇ ਨਿਰਭਰ ਨਾ ਰਹੋ ਅਤੇ ਆਲੇ ਦੁਆਲੇ ਦੀ ਸਥਿਤੀ ‘ਤੇ ਨਜ਼ਰ ਰੱਖਣਾ ਵੀ ਜ਼ਰੂਰੀ ਹੈ। ਜੇਕਰ ਰਸਤਾ ਸ਼ੱਕੀ ਲੱਗਦਾ ਹੈ ਤਾਂ ਇਸ ਨੂੰ ਕਰਾਸ-ਵੈਰੀਫਾਈ ਕਰਨਾ ਜ਼ਰੂਰੀ ਹੈ।
Published at : 28 Nov 2024 10:21 PM (IST)
ਹੋਰ ਵੇਖੋ




















