ਪੜਚੋਲ ਕਰੋ
ਨੇਹਾ ਕੱਕੜ ਨੇ ਕਬੂਲਿਆ ਰੋਹਨਪ੍ਰੀਤ ਨਾਲ ਰਿਸ਼ਤਾ, ਰੋਕੇ ਦੀ ਤਸਵੀਰ ਵਾਇਰਲ
1/7

ਸਾਰੀਆਂ ਤਸਵੀਰਾਂ ਨੇਹਾ ਤੇ ਰੋਹਨਪ੍ਰੀਤ ਦੇ ਅਧਿਕਾਰਤ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ।
2/7

ਫੈਨਸ ਹੁਣ ਨੇਹਾ ਅਤੇ ਰੋਹਨਪ੍ਰੀਤ ਦੇ ਵਿਆਹ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।
3/7

ਨੇਹਾ ਤੇ ਰੋਹਨਪ੍ਰੀਤ ਨੇ ਕੁਝ ਦਿਨ ਪਹਿਲਾਂ ਵੀਡੀਓ ਸ਼ੇਅਰ ਕੀਤਾ ਸੀ, ਜੋ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਗਿਆ ਸੀ।
4/7

ਦੱਸ ਦੇਈਏ ਕਿ ਨੇਹਾ ਅਤੇ ਹਿਮਾਂਸ਼ 4 ਸਾਲਾਂ ਤੋਂ ਰਿਸ਼ਤੇ 'ਚ ਸੀ। ਦੋਵਾਂ ਦਾ ਸਾਲ 2018 'ਚ ਬ੍ਰੇਕਅਪ ਹੋਇਆ ਸੀ। ਨੇਹਾ ਨੇ ਖ਼ੁਦ ਸੋਸ਼ਲ ਮੀਡੀਆ ਰਾਹੀਂ ਆਪਣੇ ਬ੍ਰੇਕਅਪ ਦੀ ਖ਼ਬਰ ਦਿੱਤੀ ਸੀ। ਨੇਹਾ ਨੇ ਇਹ ਵੀ ਦੱਸਿਆ ਕਿ ਉਹ ਬ੍ਰੇਕਅਪ ਤੋਂ ਬਾਅਦ ਡਿਪ੍ਰੇਸ਼ਨ ਵਿੱਚ ਆ ਗਈ ਸੀ।
5/7

ਹਾਲ ਹੀ ਵਿੱਚ, ਜਦੋਂ ਨੇਹਾ ਦੇ ਸਾਬਕਾ ਬੁਆਏਫਰੈਂਡ ਹਿਮਾਂਸ਼ ਨੂੰ ਨੇਹਾ ਤੇ ਰੋਹਨਪ੍ਰੀਤ ਦੇ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, "ਜੇ ਨੇਹਾ ਦਾ ਵਿਆਹ ਹੋ ਰਿਹਾ ਹੈ ਤਾਂ ਮੈਂ ਉਸ ਲਈ ਖੁਸ਼ ਹਾਂ।" ਉਹ ਆਪਣੀ ਜ਼ਿੰਦਗੀ ਵਿਚ ਅੱਗੇ ਵੱਧ ਰਹੀ ਹੈ। ਉਨ੍ਹਾਂ ਦੇ ਨਾਲ ਕੋਈ ਹੈ ਤੇ ਇਹ ਵੇਖ ਕੇ ਚੰਗਾ ਲੱਗਿਆ।"
6/7

ਦੱਸ ਦੇਈਏ ਕਿ ਨੇਹਾ ਕੱਕੜ ਤੇ ਰੋਹਨਪ੍ਰੀਤ ਦੀ ਇੱਕ ਹੋਰ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰ ਨੇਹਾ ਤੇ ਰੋਹਨਪ੍ਰੀਤ ਦੀਆਂ ਰੋਕੇ ਦੀਆਂ ਰਸਮਾਂ ਦੀ ਹੈ। ਹਾਲਾਂਕਿ ਨੇਹਾ ਜਾਂ ਰੋਹਨਪ੍ਰੀਤ ਵੱਲੋਂ ਅਜੇ ਅਧਿਕਾਰਤ ਬਿਆਨ ਨਹੀਂ ਆਇਆ ਪਰ ਤਸਵੀਰ ਵਿਚ ਨੇਹਾ ਦੇ ਨਾਲ ਜੋ ਦੇ ਲੋਕ ਨਜ਼ਰ ਆ ਰਹੇ ਹਨ ਉਨ੍ਹਾਂ ਨੂੰ ਰੋਹਨਪ੍ਰੀਤ ਦੇ ਮੰਮੀ ਪਿਤਾ ਦੱਸਿਆ ਜਾ ਰਿਹਾ ਹੈ।
7/7

ਦਰਅਸਲ ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਇਸ ਤਸਵੀਰ ਨੂੰ ਕੁਝ ਸਮਾਂ ਪਹਿਲਾਂ ਹੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਸੀ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਨੇਹਾ ਕੱਕੜ ਨੇ ਲਿਖਿਆ, “ਤੁਸੀਂ ਮੇਰੇ ਹੋ, ਰੋਹਨਪ੍ਰੀਤ”। ਇਸ ਦੇ ਨਾਲ ਨੇਹਾ ਦੀ ਇਸ ਪੋਸਟ 'ਤੇ ਟਿੱਪਣੀ ਕਰਦਿਆਂ ਲਿਖਿਆ, "ਬਾਬੂ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ, ਮੇਰੀ ਜਾਨ। ਹਾਂ ਮੈਂ ਸਿਰਫ ਤੇਰਾ ਹਾਂ। ਮੇਰੀ ਜਿੰਦਗੀ।"
Published at :
ਹੋਰ ਵੇਖੋ





















