ਪੜਚੋਲ ਕਰੋ
Aadhaar Card : ਆਧਾਰ ਕਾਰਡ ਰਾਹੀਂ ਧੋਖਾਧੜੀ ਕਿਵੇਂ ਹੁੰਦੀ? ਇਸ ਤਰ੍ਹਾਂ ਰਹੋ ਸੁਰੱਖਿਅਤ
Aadhaar Card : ਅਪਰਾਧੀ ਲੋਕਾਂ ਨੂੰ ਠੱਗਣ ਲਈ ਨਵੀਆਂ-ਨਵੀਆਂ ਚਾਲਾਂ ਚੱਲਦੇ ਰਹਿੰਦੇ ਹਨ, ਕਦੇ ਓਟੀਪੀ ਦੇ ਨਾਂ 'ਤੇ ਅਤੇ ਕਦੇ ਆਧਾਰ ਕਾਰਡ ਦੇ ਨਾਂ 'ਤੇ ਘੁਟਾਲੇ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।
image source: google
1/6

ਆਧਾਰ ਨਾਲ ਜੁੜੀ ਧੋਖਾਧੜੀ ਬਾਰੇ ਤੁਸੀਂ ਕਈ ਵਾਰ ਸੁਣਿਆ ਹੋਵੇਗਾ, ਪਰ ਕੀ ਤੁਸੀਂ ਜਾਣਦੇ ਹੋ ਕਿ ਆਧਾਰ ਨਾਲ ਧੋਖਾਧੜੀ ਕਿਵੇਂ ਹੁੰਦੀ ਹੈ?
2/6

ਜੇਕਰ ਤੁਹਾਡਾ ਜਵਾਬ ਨਾਂਹ ਵਿੱਚ ਹੈ, ਤਾਂ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਅਜਿਹੀਆਂ ਕਈ ਰਿਪੋਰਟਾਂ ਸਾਹਮਣੇ ਆਈਆਂ ਸਨ, ਜਿਸ ਵਿੱਚ ਦੱਸਿਆ ਗਿਆ ਸੀ ਕਿ ਧੋਖਾਧੜੀ ਕਰਨ ਵਾਲੇ ਖਾਤਿਆਂ ਨੂੰ ਸਾਫ ਕਰਨ ਲਈ ਆਧਾਰ ਬਾਇਓਮੈਟ੍ਰਿਕਸ ਦੀ ਵਰਤੋਂ ਕਰ ਰਹੇ ਹਨ।
3/6

ਕੁਝ ਮਹੀਨੇ ਪਹਿਲਾਂ ਧੋਖੇਬਾਜ਼ਾਂ ਨੇ ਇੱਕ ਵਿਅਕਤੀ ਦੀ ਮਾਂ ਦੇ ਖਾਤੇ ਵਿੱਚੋਂ ਪੈਸੇ ਕਢਵਾ ਲਏ ਸਨ ਤੇ ਬੈਂਕ ਤੋਂ ਕੋਈ ਸੁਨੇਹਾ ਨਹੀਂ ਆਇਆ। ਇੱਕ ਦਿਨ ਪਾਸਬੁੱਕ ਅਪਡੇਟ ਕਰਨ ਤੋਂ ਬਾਅਦ ਇਸ ਬਾਰੇ ਪਤਾ ਲੱਗਿਆ। ਬੈਂਕ ਮੈਨੇਜਰ ਨਾਲ ਗੱਲ ਕਰਨ ਤੋਂ ਬਾਅਦ ਪਤਾ ਲੱਗਾ ਕਿ ਧੋਖੇਬਾਜ਼ਾਂ ਨੇ ਚੋਰੀ ਕੀਤੇ ਆਧਾਰ ਬਾਇਓਮੈਟ੍ਰਿਕਸ ਦੀ ਵਰਤੋਂ ਕੀਤੀ ਤੇ ਫਿਰ ਖਾਤਾ ਖਾਲੀ ਕਰ ਦਿੱਤਾ।
4/6

ਇਸ ਤਰ੍ਹਾਂ ਸੁਰੱਖਿਅਤ ਰਹੋ- ਗਲਤੀ ਨਾਲ ਵੀ ਅਣਜਾਣ ਸਾਈਟਾਂ 'ਤੇ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ।
5/6

ਆਪਣੇ ਦਸਤਾਵੇਜ਼ਾਂ ਨੂੰ ਕਿਸੇ ਅਣਜਾਣ ਵਿਅਕਤੀ ਨਾਲ ਸਾਂਝਾ ਨਾ ਕਰੋ। ਜੇਕਰ ਤੁਸੀਂ ਦਸਤਾਵੇਜ਼ ਦੀ ਫੋਟੋ ਕਾਪੀ ਕਰਵਾਉਣ ਗਏ ਹੋ ਤਾਂ ਇਹ ਆਪਣੇ ਸਾਹਮਣੇ ਹੀ ਕਰਵਾਓ। ਜੇਕਰ ਤੁਹਾਨੂੰ ਕਦੇ ਕੋਈ ਕਾਲ ਆਉਂਦੀ ਹੈ ਤੇ ਕੋਈ ਅਣਜਾਣ ਵਿਅਕਤੀ ਤੁਹਾਡੇ ਤੋਂ ਪੈਸੇ ਦੀ ਮੰਗ ਕਰਦਾ ਹੈ ਤਾਂ ਪੈਸੇ ਟ੍ਰਾਂਸਫਰ ਨਾ ਕਰੋ ਤੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਕਰੋ।
6/6

ਆਧਾਰ ਬਾਇਓਮੈਟ੍ਰਿਕ ਨੂੰ UIDAI ਦੀ ਅਧਿਕਾਰਤ ਸਾਈਟ 'ਤੇ ਜਾ ਕੇ ਲੌਕ ਕੀਤਾ ਜਾ ਸਕਦਾ ਹੈ, ਤਾਂ ਜੋ ਕੋਈ ਵੀ ਤੁਹਾਡੇ ਬਾਇਓਮੈਟ੍ਰਿਕਸ ਤੱਕ ਪਹੁੰਚ ਨਾ ਕਰ ਸਕੇ।
Published at : 17 Aug 2023 12:34 PM (IST)
ਹੋਰ ਵੇਖੋ





















