ਪੜਚੋਲ ਕਰੋ
BSF ਦੇ ਸੀਮਾ ਭਵਾਨੀ ਗਰੁੱਪ ਦੀ ਹਿਮਾਂਸ਼ੂ ਸਿਰੋਹੀ ਨੇ 6 ਘੰਟੇ ਤੋਂ ਵੱਧ ਸਮੇਂ ਤੱਕ ਖੜੇ ਹੋ ਕੇ ਚਲਾਇਆ ਬੁਲੇਟ
ਬੀਐਸਐਫ ਹਰ ਖੇਤਰ ਵਿੱਚ ਔਰਤਾਂ ਨੂੰ ਬਰਾਬਰ ਮੌਕੇ ਦਿੰਦੀ ਹੈ। ਐਨਫੀਲਡ 350 ਸੀਸੀ ਡੇਅਰਡੇਵਿਲ ਬਾਈਕਰ ਗਰੁੱਪ ਆਪਣੇ ਮੋਟਰਸਾਈਕਲ ਸਟੰਟਸ ਲਈ ਨਾ ਸਿਰਫ਼ ਦੇਸ਼ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ।
BSF ਦੇ ਸੀਮਾ ਭਵਾਨੀ ਗਰੁੱਪ ਦੀ ਹਿਮਾਂਸ਼ੂ ਸਿਰੋਹੀ ਨੇ 6 ਘੰਟੇ ਤੋਂ ਵੱਧ ਸਮੇਂ ਤੱਕ ਖੜੇ ਹੋ ਕੇ ਚਲਾਇਆ ਬੁਲੇਟ
1/4
![ਸੀਮਾ ਸੁਰੱਖਿਆ ਬਲ (BSF) ਵਿੱਚ ਸੀਮਾ ਭਵਾਨੀ ਗਰੁੱਪ ਦੇ ਕੈਪਟਨ ਹਿਮਾਂਸ਼ੂ ਸਿਰੋਹੀ ਨੇ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਹਿਮਾਂਸ਼ੂ ਸਿਰੋਹੀ ਨੇ ਬਾਈਕ 'ਤੇ ਖੜ੍ਹੇ ਹੋ ਕੇ 6 ਘੰਟੇ 3 ਮਿੰਟ ਅਤੇ 3 ਸੈਕਿੰਡ ਤੱਕ 178.6 ਕਿਲੋਮੀਟਰ ਨਾਨ-ਸਟਾਪ ਲਈ ਬੁਲੇਟ ਬਾਈਕ ਦੀ ਸਵਾਰੀ ਕੀਤੀ। ਇਹ ਇੱਕ ਨਵਾਂ ਸੋਲੋ ਲਿਮਕਾ ਵਰਲਡ ਰਿਕਾਰਡ ਹੈ।](https://cdn.abplive.com/imagebank/default_16x9.png)
ਸੀਮਾ ਸੁਰੱਖਿਆ ਬਲ (BSF) ਵਿੱਚ ਸੀਮਾ ਭਵਾਨੀ ਗਰੁੱਪ ਦੇ ਕੈਪਟਨ ਹਿਮਾਂਸ਼ੂ ਸਿਰੋਹੀ ਨੇ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਹਿਮਾਂਸ਼ੂ ਸਿਰੋਹੀ ਨੇ ਬਾਈਕ 'ਤੇ ਖੜ੍ਹੇ ਹੋ ਕੇ 6 ਘੰਟੇ 3 ਮਿੰਟ ਅਤੇ 3 ਸੈਕਿੰਡ ਤੱਕ 178.6 ਕਿਲੋਮੀਟਰ ਨਾਨ-ਸਟਾਪ ਲਈ ਬੁਲੇਟ ਬਾਈਕ ਦੀ ਸਵਾਰੀ ਕੀਤੀ। ਇਹ ਇੱਕ ਨਵਾਂ ਸੋਲੋ ਲਿਮਕਾ ਵਰਲਡ ਰਿਕਾਰਡ ਹੈ।
2/4
![ਸ਼ਨੀਵਾਰ ਨੂੰ ਬੀਐਸਐਫ ਕੈਂਪ ਵਿੱਚ ਇਹ ਕਾਰਨਾਮਾ ਕਰਕੇ ਉਸ ਨੇ ਇੱਕ ਨਵੀਂ ਉਪਲਬਧੀ ਹਾਸਲ ਕੀਤੀ ਹੈ। ਇਹ ਜਾਣਕਾਰੀ ਬੀਐਸਐਫ ਨੇ ਸਾਂਝੀ ਕੀਤੀ ਹੈ। ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਸੀਮਾ ਭਵਾਨੀ ਗਰੁੱਪ ਦੀ ਕੈਪਟਨ ਇੰਸਪੈਕਟਰ ਹਿਮਾਂਸ਼ੂ ਸਿਰੋਹੀ ਨੇ ਸ਼ਨੀਵਾਰ ਨੂੰ ਦਿੱਲੀ ਦੇ ਛਾਵਲਾ ਸਥਿਤ ਵਧਵਾ ਪਰੇਡ ਗਰਾਊਂਡ ਵਿੱਚ ਇਹ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਦੌਰਾਨ ਉਸ ਦੇ ਮੋਟਰਸਾਈਕਲ ਨੇ ਕੁੱਲ 178.6 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਇਸ ਵਿੱਚ ਉਸਨੇ ਐਨਫੀਲਡ 350 ਸੀਸੀ ਮੋਟਰਸਾਈਕਲ ਨੂੰ ਲਗਾਤਾਰ 6 ਘੰਟੇ 3 ਮਿੰਟ 3 ਸੈਕਿੰਡ ਤੱਕ ਚਲਾਇਆ।](https://cdn.abplive.com/imagebank/default_16x9.png)
ਸ਼ਨੀਵਾਰ ਨੂੰ ਬੀਐਸਐਫ ਕੈਂਪ ਵਿੱਚ ਇਹ ਕਾਰਨਾਮਾ ਕਰਕੇ ਉਸ ਨੇ ਇੱਕ ਨਵੀਂ ਉਪਲਬਧੀ ਹਾਸਲ ਕੀਤੀ ਹੈ। ਇਹ ਜਾਣਕਾਰੀ ਬੀਐਸਐਫ ਨੇ ਸਾਂਝੀ ਕੀਤੀ ਹੈ। ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਸੀਮਾ ਭਵਾਨੀ ਗਰੁੱਪ ਦੀ ਕੈਪਟਨ ਇੰਸਪੈਕਟਰ ਹਿਮਾਂਸ਼ੂ ਸਿਰੋਹੀ ਨੇ ਸ਼ਨੀਵਾਰ ਨੂੰ ਦਿੱਲੀ ਦੇ ਛਾਵਲਾ ਸਥਿਤ ਵਧਵਾ ਪਰੇਡ ਗਰਾਊਂਡ ਵਿੱਚ ਇਹ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਦੌਰਾਨ ਉਸ ਦੇ ਮੋਟਰਸਾਈਕਲ ਨੇ ਕੁੱਲ 178.6 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਇਸ ਵਿੱਚ ਉਸਨੇ ਐਨਫੀਲਡ 350 ਸੀਸੀ ਮੋਟਰਸਾਈਕਲ ਨੂੰ ਲਗਾਤਾਰ 6 ਘੰਟੇ 3 ਮਿੰਟ 3 ਸੈਕਿੰਡ ਤੱਕ ਚਲਾਇਆ।
3/4
![ਅਸਲ ਵਿਚ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲਾ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਹਰ ਖੇਤਰ ਵਿਚ ਔਰਤਾਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਦਾ ਹੈ। ਐਨਫੀਲਡ 350 ਸੀਸੀ ਡੇਅਰਡੇਵਿਲ ਬਾਈਕਰ ਗਰੁੱਪ ਆਪਣੇ ਮੋਟਰਸਾਈਕਲ ਸਟੰਟਸ ਲਈ ਨਾ ਸਿਰਫ਼ ਦੇਸ਼ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ। ਇਸੇ ਤਰਜ਼ 'ਤੇ ਸੀਮਾ ਭਵਾਨੀ ਗਰੁੱਪ ਬਣਾਇਆ ਗਿਆ ਹੈ, ਜਿਸ ਵਿਚ ਸਾਰੀਆਂ ਬਾਈਕਰ ਔਰਤਾਂ ਹਨ। ਇਸੇ ਗਰੁੱਪ ਨੇ ਮੋਟਰਸਾਈਕਲ ਸਵਾਰੀ ਦਾ ਇਹ ਨਵਾਂ ਰਿਕਾਰਡ ਬਣਾਇਆ ਹੈ।](https://cdn.abplive.com/imagebank/default_16x9.png)
ਅਸਲ ਵਿਚ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲਾ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਹਰ ਖੇਤਰ ਵਿਚ ਔਰਤਾਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਦਾ ਹੈ। ਐਨਫੀਲਡ 350 ਸੀਸੀ ਡੇਅਰਡੇਵਿਲ ਬਾਈਕਰ ਗਰੁੱਪ ਆਪਣੇ ਮੋਟਰਸਾਈਕਲ ਸਟੰਟਸ ਲਈ ਨਾ ਸਿਰਫ਼ ਦੇਸ਼ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ। ਇਸੇ ਤਰਜ਼ 'ਤੇ ਸੀਮਾ ਭਵਾਨੀ ਗਰੁੱਪ ਬਣਾਇਆ ਗਿਆ ਹੈ, ਜਿਸ ਵਿਚ ਸਾਰੀਆਂ ਬਾਈਕਰ ਔਰਤਾਂ ਹਨ। ਇਸੇ ਗਰੁੱਪ ਨੇ ਮੋਟਰਸਾਈਕਲ ਸਵਾਰੀ ਦਾ ਇਹ ਨਵਾਂ ਰਿਕਾਰਡ ਬਣਾਇਆ ਹੈ।
4/4
![ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਬੀ.ਐੱਸ.ਐੱਫ ਦੀ ਦਲੇਰ ਬਾਈਕਰ ਟੀਮ ਨੇ ਮੋਟਰਸਾਈਕਲ 'ਤੇ 12 ਫੁੱਟ 9 ਇੰਚ ਦੀ ਪੌੜੀ 'ਤੇ ਖੜ੍ਹੇ ਹੋ ਕੇ 2 ਘੰਟੇ 21 ਮਿੰਟ 48 ਸੈਕਿੰਡ ਤੱਕ ਲਗਾਤਾਰ ਮੋਟਰਸਾਈਕਲ ਚਲਾ ਕੇ ਨਵਾਂ ਰਿਕਾਰਡ ਕਾਇਮ ਕੀਤਾ ਸੀ। ਇਸ ਦੌਰਾਨ ਟੀਮ ਨੇ ਕਰੀਬ 81.5 ਕਿਲੋਮੀਟਰ ਦੀ ਦੂਰੀ ਤੈਅ ਕੀਤੀ।](https://cdn.abplive.com/imagebank/default_16x9.png)
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਬੀ.ਐੱਸ.ਐੱਫ ਦੀ ਦਲੇਰ ਬਾਈਕਰ ਟੀਮ ਨੇ ਮੋਟਰਸਾਈਕਲ 'ਤੇ 12 ਫੁੱਟ 9 ਇੰਚ ਦੀ ਪੌੜੀ 'ਤੇ ਖੜ੍ਹੇ ਹੋ ਕੇ 2 ਘੰਟੇ 21 ਮਿੰਟ 48 ਸੈਕਿੰਡ ਤੱਕ ਲਗਾਤਾਰ ਮੋਟਰਸਾਈਕਲ ਚਲਾ ਕੇ ਨਵਾਂ ਰਿਕਾਰਡ ਕਾਇਮ ਕੀਤਾ ਸੀ। ਇਸ ਦੌਰਾਨ ਟੀਮ ਨੇ ਕਰੀਬ 81.5 ਕਿਲੋਮੀਟਰ ਦੀ ਦੂਰੀ ਤੈਅ ਕੀਤੀ।
Published at : 25 Dec 2022 02:47 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕਾਰੋਬਾਰ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)