ਪੜਚੋਲ ਕਰੋ
ਜੰਗੀ ਬੇੜੇ INS Ranvir 'ਚ ਜ਼ਬਰਦਸਤ ਧਮਾਕਾ, 3 ਸੈਨਿਕਾਂ ਦੀ ਮੌਤ, 10 ਦੇ ਕਰੀਬ ਜ਼ਖਮੀ
INS Ranvir Explosion
1/5

ਮੁੰਬਈ ਬੰਦਰਗਾਹ 'ਤੇ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ INS ਰਣਵੀਰ 'ਤੇ ਹੋਏ ਧਮਾਕੇ 'ਚ 3 ਸੈਨਿਕਾਂ ਦੀ ਮੌਤ ਹੋ ਗਈ ਤੇ 10 ਸੈਨਿਕ ਜ਼ਖਮੀ ਹੋ ਗਏ। ਹਾਲਾਂਕਿ ਜਲ ਸੈਨਾ ਨੇ ਧਮਾਕੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ ਪਰ ਮੁੱਢਲੀ ਜਾਂਚ 'ਚ ਕੁਝ ਮਸ਼ੀਨਰੀ ਦੀ ਖਰਾਬੀ ਕਾਰਨ ਅਜਿਹਾ ਮੰਨਿਆ ਜਾ ਰਿਹਾ ਹੈ।
2/5

ਭਾਰਤੀ ਜਲ ਸੈਨਾ ਅਨੁਸਾਰ ਮੰਗਲਵਾਰ ਨੂੰ ਜਦੋਂ ਆਈਐਨਐਸ ਰਣਵੀਰ ਮੁੰਬਈ ਹਾਰਬਰ ਵਿੱਚ ਸੀ ਤਾਂ ਅੰਦਰੂਨੀ ਡੱਬੇ ਵਿੱਚ ਧਮਾਕੇ ਵਿੱਚ ਤਿੰਨ ਸੈਨਿਕ ਜ਼ਖ਼ਮੀ ਹੋ ਗਏ। ਬਾਅਦ 'ਚ ਇਲਾਜ ਦੌਰਾਨ ਤਿੰਨਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਸ ਘਟਨਾ 'ਚ 10 ਹੋਰ ਸੈਨਿਕ ਜ਼ਖਮੀ ਹੋ ਗਏ, ਜਿਨ੍ਹਾਂ ਦਾ ਮੁੰਬਈ ਦੇ ਨੇਵਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਸਾਰਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
Published at : 19 Jan 2022 09:21 AM (IST)
ਹੋਰ ਵੇਖੋ





















