ਪੜਚੋਲ ਕਰੋ
Madurai Train Fire: ਮਦੁਰਾਈ ਸਟੇਸ਼ਨ 'ਤੇ ਰੇਲਵੇ ਕੋਚ ਨੂੰ ਲੱਗੀ ਅੱਗ, 10 ਲੋਕਾਂ ਦੀ ਮੌਤ, ਵੇਖੋ ਭਿਆਨਕ ਤਸਵੀਰਾਂ
Tamil Nadu Madurai Station: ਤਾਮਿਲਨਾਡੂ ਦੇ ਮਦੁਰਾਈ ਸਟੇਸ਼ਨ 'ਤੇ ਰੇਲ ਗੱਡੀ ਦੇ ਡੱਬੇ ਨੂੰ ਅੱਗ ਲੱਗ ਗਈ। ਇਸ ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਗਈ।
Train accident
1/9

ਤਾਮਿਲਨਾਡੂ ਦੇ ਮਦੁਰਾਈ ਰੇਲਵੇ ਸਟੇਸ਼ਨ 'ਤੇ ਖੜੀ ਟਰੇਨ ਦੇ ਡੱਬੇ 'ਚ ਅੱਗ ਲੱਗਣ ਕਾਰਨ ਘੱਟੋ-ਘੱਟ 10 ਯਾਤਰੀਆਂ ਦੀ ਮੌਤ ਹੋ ਗਈ। ਦੱਖਣੀ ਰੇਲਵੇ ਨੇ ਇਸ ਹਾਦਸੇ ਦਾ ਕਾਰਨ ਡੱਬੇ 'ਚ ਗੈਰ-ਕਾਨੂੰਨੀ ਢੰਗ ਨਾਲ ਰੱਖੇ 'ਗੈਸ ਸਿਲੰਡਰ' ਨੂੰ ਦੱਸਿਆ ਹੈ।
2/9

ਅੱਗ ਲੱਗਦੇ ਹੀ ਕਈ ਯਾਤਰੀ ਕੋਚ 'ਚੋਂ ਬਾਹਰ ਨਿਕਲ ਗਏ। ਕੁਝ ਯਾਤਰੀ ਪਲੇਟਫਾਰਮ 'ਤੇ ਉਤਰ ਗਏ। ਜਾਣਕਾਰੀ ਮੁਤਾਬਕ ਕੋਚ 'ਚ ਸਵਾਰ ਯਾਤਰੀਆਂ ਨੇ 17 ਅਗਸਤ ਨੂੰ ਲਖਨਊ ਤੋਂ ਯਾਤਰਾ ਸ਼ੁਰੂ ਕੀਤੀ ਸੀ।
3/9

ਰੀਲੀਜ਼ ਦੇ ਅਨੁਸਾਰ, ਇਹ ਇੱਕ ਪ੍ਰਾਈਵੇਟ ਪਾਰਟੀ ਕੋਚ ਸੀ, ਜੋ 25 ਅਗਸਤ ਨੂੰ ਨਾਗਰਕੋਵਿਲ ਜੰਕਸ਼ਨ 'ਤੇ ਟ੍ਰੇਨ ਨੰਬਰ 16730 (ਪੁਨਾਲੂਰ-ਮਦੁਰਾਈ ਐਕਸਪ੍ਰੈਸ) ਨਾਲ ਜੋੜਿਆ ਗਿਆ ਸੀ। ਕੋਚ ਨੂੰ ਵੱਖ ਕਰਕੇ ਮਦੁਰਾਈ ਰੇਲਵੇ ਸਟੇਸ਼ਨ 'ਤੇ ਖੜ੍ਹਾ ਕੀਤਾ ਗਿਆ ਸੀ।
4/9

ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ 'ਚ ਕੋਚ 'ਚ ਸਵਾਰ 10 ਯਾਤਰੀਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
5/9

ਘਟਨਾ ਵਾਲੀ ਥਾਂ 'ਤੇ ਖਿੱਲਰੀਆਂ ਚੀਜ਼ਾਂ ਵਿੱਚੋਂ ਇੱਕ ਸਿਲੰਡਰ ਅਤੇ ਆਲੂਆਂ ਦੀ ਇੱਕ ਬੋਰੀ ਮਿਲੀ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਡੱਬੇ ਵਿੱਚ ਖਾਣਾ ਪਕਾਇਆ ਜਾ ਰਿਹਾ ਸੀ।
6/9

ਜਿਸ ਕੋਚ ਨੂੰ ਅੱਗ ਲੱਗੀ ਉਹ 'ਪ੍ਰਾਈਵੇਟ ਪਾਰਟੀ ਕੋਚ' ਸੀ (ਪੂਰਾ ਕੋਚ ਇੱਕ ਵਿਅਕਤੀ ਦੁਆਰਾ ਬੁੱਕ ਕੀਤਾ ਗਿਆ ਸੀ) ਅਤੇ ਇਸ ਵਿੱਚ ਸਵਾਰ ਯਾਤਰੀ ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਮਦੁਰਾਈ ਪਹੁੰਚੇ ਸਨ।
7/9

ਅੱਗ ਬੁਝਾਉਣ ਦੇ ਯਤਨਾਂ 'ਚ ਲੱਗੇ ਰੇਲਵੇ ਕਰਮਚਾਰੀਆਂ ਤੋਂ ਇਲਾਵਾ ਪੁਲਿਸ, ਫਾਇਰ ਬ੍ਰਿਗੇਡ ਅਤੇ ਬਚਾਅ ਕਰਮਚਾਰੀਆਂ ਨੇ ਕੋਚ 'ਚੋਂ ਲਾਸ਼ਾਂ ਨੂੰ ਬਾਹਰ ਕੱਢਿਆ। ਦੱਖਣੀ ਰੇਲਵੇ ਨੇ ਇਕ ਬਿਆਨ ਵਿਚ ਕਿਹਾ ਕਿ ਅੱਗ ਦੀ ਘਟਨਾ ਸ਼ਨੀਵਾਰ ਸਵੇਰੇ 5.15 ਵਜੇ ਵਾਪਰੀ।
8/9

ਦੱਖਣੀ ਰੇਲਵੇ ਮੁਤਾਬਕ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਸ-ਦਸ ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ।
9/9

ਕੋਈ ਵੀ IRCTC ਪੋਰਟਲ ਦੀ ਵਰਤੋਂ ਕਰਕੇ ਇੱਕ ਪ੍ਰਾਈਵੇਟ ਪਾਰਟੀ ਕੋਚ ਬੁੱਕ ਕਰ ਸਕਦਾ ਹੈ, ਪਰ ਉਨ੍ਹਾਂ ਨੂੰ ਕੋਚ ਵਿੱਚ ਗੈਸ ਸਿਲੰਡਰ ਜਾਂ ਕੋਈ ਵੀ ਜਲਣਸ਼ੀਲ ਸਮੱਗਰੀ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ।
Published at : 26 Aug 2023 09:53 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
