ਪੜਚੋਲ ਕਰੋ
In Pics: ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਅਤੇ ਬਰਫ਼ਬਾਰੀ ਕਰਕੇ ਤਾਪਮਾਨ 'ਚ ਆਈ ਗਿਰਾਵਟ, ਵੇਖੋ ਤਸਵੀਰਾਂ
IMD ਦੇ ਅਨੁਸਾਰ, ਹਿਮਾਚਲ ਪ੍ਰਦੇਸ਼ ਵਿੱਚ ਇੱਕ ਪੱਛਮੀ ਗੜਬੜੀ ਸਰਗਰਮ ਹੈ। ਇਸ ਕਾਰਨ ਸੂਬੇ 'ਚ ਮੀਂਹ ਅਤੇ ਬਰਫਬਾਰੀ ਦਾ ਦੌਰ ਜਾਰੀ ਹੈ। ਇਸ ਦੇ ਨਾਲ ਹੀ ਦੋ ਦਿਨਾਂ ਲਈ ਯੈਲੋ ਅਤੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
Weather,IMD
1/6

ਹਿਮਾਚਲ ਪ੍ਰਦੇਸ਼ 'ਚ ਮਈ ਮਹੀਨੇ 'ਚ ਲਗਾਤਾਰ ਮੀਂਹ ਅਤੇ ਬਰਫਬਾਰੀ ਹੋਣ ਕਰਕੇ ਇਦਾਂ ਲੱਗ ਰਿਹਾ ਹੈ ਜਿਵੇਂ ਦਸੰਬਰ ਦਾ ਮਹੀਨਾ ਚੱਲ ਰਿਹਾ ਹੋਵੇ। ਪਿਛਲੇ ਦਿਨਾਂ ਤੋਂ ਇੱਥੇ ਪਏ ਮੀਂਹ ਕਾਰਨ ਇੱਥੇ ਭਾਰੀ ਬਰਫ਼ਬਾਰੀ ਹੋ ਰਹੀ ਹੈ।
2/6

ਇਸ ਨਾਲ ਕਿੰਨੌਰ ਦੀਆਂ ਉੱਚੀਆਂ ਚੋਟੀਆਂ ਇਕ ਵਾਰ ਫਿਰ ਬਰਫਬਾਰੀ ਨਾਲ ਢੱਕ ਗਈਆਂ। ਰਾਜਧਾਨੀ ਸ਼ਿਮਲਾ ਵਿੱਚ ਵੀ ਭਾਰੀ ਮੀਂਹ ਦਰਜ ਕੀਤਾ ਗਿਆ। ਇਸ ਕਾਰਨ ਸੂਬੇ 'ਚ ਇਕ ਵਾਰ ਫਿਰ ਠੰਡ ਨੇ ਵਾਪਸੀ ਕੀਤੀ ਹੈ। ਮੌਸਮ ਵਿਭਾਗ ਨੇ 7 ਅਤੇ 8 ਮਈ ਨੂੰ ਸੂਬੇ ਭਰ 'ਚ 'ਯੈਲੋ ਐਂਡ ਆਰੇਂਜ ਅਲਰਟ' ਜਾਰੀ ਕੀਤਾ ਹੈ।
Published at : 08 May 2023 04:22 PM (IST)
ਹੋਰ ਵੇਖੋ





















