ਪੜਚੋਲ ਕਰੋ
ਧੂੰਏ ਦੇ ਬੱਦਲ, ਪਾਣੀ ਦੀਆਂ ਬੌਛਾੜਾਂ, ਖਿੜਕੀਆਂ ਤੋੜ ਕੇ ਇੰਝ ਬਚਾਈ ਲੋਕਾਂ ਦੀ ਜ਼ਿੰਦਗੀ, ਵੇਖੋ ਤਸਵੀਰਾਂ
ਲਖਨਊ ਦੇ ਹਜ਼ਰਗੰਜ ਹੋਟਲ ਵਿੱਚ ਸੋਮਵਾਰ ਨੂੰ ਭਿਆਨਕ ਅੱਗ ਲੱਗ ਗਈ ਜਿਸ ਨਾਲ ਹਾਲੇ ਤੱਕ 4 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਧੂੰਏ ਦੇ ਬੱਦਲ, ਪਾਣੀ ਦੀਆਂ ਬੌਛਾੜਾਂ, ਖਿੜਕੀਆਂ ਤੋੜ ਕੇ ਇੰਝ ਬਚਾਈ ਲੋਕਾਂ ਦੀ ਜ਼ਿੰਦਗੀ
1/7

Lucknow Hotel Fire: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਹਜ਼ਰਤਗੰਜ ਦੇ ਹੋਟਲ ਲੋਵਾਨਾ ਵਿੱਚ ਸੋਮਵਾਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਦੀ ਸੂਚਨਾ ਮਿਲਦੇ ਹੀ ਪੂਰੇ ਇਲਾਕੇ ਵਿੱਚ ਭਾਜੜ ਮਚ ਗਈ।
2/7

ਲਖਨਊ ਦੇ ਹਜ਼ਰਗੰਜ ਹੋਟਲ ਵਿੱਚ ਸੋਮਵਾਰ ਨੂੰ ਭਿਆਨਕ ਅੱਗ ਲੱਗ ਗਈ ਜਿਸ ਨਾਲ ਹਾਲੇ ਤੱਕ 4 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
3/7

ਉੱਥੇ ਹੀ ਇਸ ਘਟਨਾ ਦੌਰਾਨ ਬਚਾਅ ਕਾਰਜ ਵਿੱਚ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇੱਥੇ ਹੋਟਲ ਵਿੱਚ ਲੱਗੀ ਅੱਗ ਤੋਂ ਉੱਠ ਰਹੇ ਧੂੰਏ ਦੇ ਬੱਦਲਾਂ ਕਾਰਨ ਬਚਾਅ ਕਾਰਜ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
4/7

ਘਟਨਾ ਦੀ ਜਾਣਕਾਰੀ ਮਿਲਦੇ ਹੀ ਬਚਾਅ ਕਰਨ ਲਈ ਦਮਕਲ ਵਿਭਾਗ ਦੀਆਂ ਕਈ ਗੱਡੀਆਂ ਪਹੁੰਚ ਗਈਆਂ। ਉੱਥੇ ਹੀ ਲੋਕਾਂ ਦਾ ਬਚਾਅ ਕਰਨ ਲਈ ਖਿੜਕੀਆਂ ਤੇ ਐਂਮਰਜੈਂਸੀ ਗੇਟ ਨੂੰ ਤੋੜਿਆ ਗਿਆ।
5/7

ਦੱਸਿਆ ਜਾਂਦਾ ਹੈ ਕਿ ਹੋਟਲ 'ਚ 30 ਕਮਰੇ ਸੀ ਜਿਸ ਵਿੱਚੋਂ 18 ਬੁੱਕ ਸੀ ਉਨ੍ਹਾਂ ਵਿੱਚ 35-40 ਲੋਕਾਂ ਦੇ ਮੌਜੂਦ ਹੋਣ ਦੀ ਸੰਭਾਵਨਾ ਹੈ, ਹਾਲਾਂਕਿ ਕੁਝ ਲੋਕ ਸਵੇਰੇ ਹੀ ਨਿਕਲ ਗਏ ਸੀ।
6/7

ਲਖਨਊ ਦੇ ਦਮਕਲ ਅਫ਼ਸਰ ਅਭੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਕੁਝ ਲੋਕ ਸੂਚਨਾ ਮਿਲਣ ਤੋਂ ਬਾਅਦ ਨਿਕਲੇ ਤੇ ਕੁਝ ਲੋਕ ਜੋ ਅੰਦਰ ਫਸੇ ਹੀ ਉਨ੍ਹਾਂ ਨੂੰ ਬਾਹਰ ਕੱਢ ਗਿਆ ਗਿਆ ਹੈ।
7/7

ਬਚਾਅ ਕਾਰਨ ਦੌਰਾਨ ਜਿਨ੍ਹਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਉਨ੍ਹਾਂ ਵਿੱਚੋਂ ਕੁਝ ਹੋਟਲ ਦੇ ਕਮਰੇ ਵਿੱਚ ਬੇਹੋਸ਼ ਹੋ ਗਏ ਸੀ ਇਸ ਲਈ ਉਨ੍ਹਾਂ ਨੂੰ ਬਾਹਰ ਕੱਢਣ ਚ ਕਈ ਦਿੱਕਤਾਂ ਸਾਹਮਣੇ ਆਈਆਂ।
Published at : 05 Sep 2022 02:26 PM (IST)
ਹੋਰ ਵੇਖੋ
Advertisement
Advertisement





















