ਪੜਚੋਲ ਕਰੋ
Photos: ਤੇਜ਼ ਹਨ੍ਹੇਰੀ ਨੇ ਮਚਾਈ ਤਬਾਹੀ, ਝੱਖੜ ਨਾਲ ਪੁੱਟੇ ਗਏ 100 ਤੋਂ ਵੱਧ ਰੁੱਖ, ਦੋ ਲੋਕਾਂ ਦੀ ਹੋਈ ਮੌਤ
India News
1/9

ਦਿੱਲੀ 'ਚ ਸੋਮਵਾਰ ਦੁਪਹਿਰ ਨੂੰ ਤੇਜ਼ ਮੀਂਹ ਅਤੇ ਗਰਜ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ, ਪਰ ਤਬਾਹੀ ਵੀ ਮਚ ਗਈ।ਇਸ ਨਾਲ ਸਮੁੱਚਾ ਜਨ-ਜੀਵਨ ਪ੍ਰਭਾਵਿਤ ਹੋ ਗਿਆ। ਤੇਜ਼ ਤੂਫ਼ਾਨ ਅਤੇ ਮੀਂਹ ਕਾਰਨ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਰੁੱਖ ਡਿੱਗ ਪਏ। ਵਿਜੇ ਚੌਕ ਸਮੇਤ ਕਈ ਚੌਕਾਂ ’ਤੇ ਟ੍ਰੈਫਿਕ ਜਾਮ ਹੋ ਗਿਆ।
2/9

ਇਸ ਦੇ ਨਾਲ ਹੀ ਦਿੱਲੀ ਦੀਆਂ ਕਈ ਇਮਾਰਤਾਂ 'ਚ ਲੱਗੇ ਵਿੰਡੋ ਏਸੀ ਵੀ ਉੱਖੜ ਕੇ ਵਾਹਨਾਂ 'ਤੇ ਡਿੱਗ ਗਏ।ਇਸ ਦੌਰਾਨ ਕਈ ਵਾਹਨ ਨੁਕਸਾਨੇ ਗਏ।ਭਾਰੀ ਮੀਂਹ ਅਤੇ ਹਨੇਰੀ ਕਾਰਨ ਕਈ ਥਾਵਾਂ 'ਤੇ ਜਾਮ ਲੱਗ ਗਿਆ ਅਤੇ ਹਵਾਈ ਸੇਵਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਇਸ ਦੌਰਾਨ ਤੂਫਾਨ ਕਾਰਨ ਦੋ ਲੋਕਾਂ ਦੀ ਜਾਨ ਵੀ ਚਲੀ ਗਈ।
Published at : 31 May 2022 12:24 PM (IST)
ਹੋਰ ਵੇਖੋ





















