ਪੜਚੋਲ ਕਰੋ
Rajasthan Water Crisis : ਰਾਜਸਥਾਨ ਦੇ ਕਈ ਇਲਾਕਿਆਂ 'ਚ ਬੂੰਦ-ਬੂੰਦ ਨੂੰ ਤਰਸੇ ਲੋਕ , 6 ਸਾਲ ਬਾਅਦ ਟਰੇਨ ਰਾਹੀਂ ਪਹੁੰਚਾਇਆ ਜਾਵੇਗਾ ਪਾਣੀ
Rajasthan Water Crisis
1/6

ਗਰਮੀ ਦੇ ਵਧਦੇ ਕਹਿਰ ਨਾਲ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਪਾਣੀ ਦੀ ਭਾਰੀ ਕਿੱਲਤ ਸ਼ੁਰੂ ਹੋ ਗਈ ਹੈ। ਪਾਲੀ ਜ਼ਿਲ੍ਹਾ ਇੱਕ ਅਜਿਹਾ ਇਲਾਕਾ ਹੈ ,ਜਿੱਥੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਪਾਣੀ ਦੀ ਭਾਰੀ ਕਮੀ ਹੈ। ਸ਼ਹਿਰੀ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਉਣ ਲਈ 15 ਅਪ੍ਰੈਲ ਤੋਂ ਵਾਟਰ ਟ੍ਰੇਨ ਰਾਹੀਂ ਜੋਧਪੁਰ ਤੋਂ ਪਾਲੀ ਤੱਕ ਪਾਣੀ ਪਹੁੰਚਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕਰੀਬ ਛੇ ਸਾਲਾਂ ਬਾਅਦ ਪਾਲੀ ਨੂੰ ਵਾਟਰ ਟ੍ਰੇਨ ਰਾਹੀਂ ਪਾਣੀ ਦਿੱਤਾ ਜਾਵੇਗਾ। ਪਾਲੀ 'ਚ ਕਿਵੇਂ ਦੇ ਹਾਲਾਤ ਹਨ ? ਉੱਥੇ ਦੀ ਅਸਲੀਅਤ ਜਾਣੋ ਇਸ ਜ਼ਮੀਨੀ ਰਿਪੋਰਟ ਵਿੱਚ।
2/6

ਪਾਲੀ ਦੇ ਰੋਹਟ ਦੇ ਪਿੰਡ ਬਿਠੂ। ਇੱਥੇ ਸਥਿਤੀ ਬਹੁਤ ਗੰਭੀਰ ਹੈ। ਸਾਲਾਂ ਤੋਂ ਸਰਕਾਰੀ ਟੈਂਕਰਾਂ ਰਾਹੀਂ ਹੀ ਪਿੰਡ ਵਿੱਚ ਪਾਣੀ ਪਹੁੰਚ ਰਿਹਾ ਹੈ ਪਰ ਪਾਣੀ ਖਾਰਾ ਅਤੇ ਬਹੁਤ ਗੰਦਾ ਹੈ ਪਰ ਲੋਕਾਂ ਦੀ ਮਜਬੂਰੀ ਹੈ ਕਿ ਉਨ੍ਹਾਂ ਨੂੰ ਇਹ ਪਾਣੀ ਹੀ ਪੀਣਾ ਪੈਂਦਾ ਹੈ। ਭਾਵੇਂ ਪਿੰਡ ਵਿੱਚ ਪੰਜ ਜਨਤਕ ਪਾਣੀ ਦੀਆਂ ਟੈਂਕੀਆਂ ਹਨ ਪਰ ਘਾਟ ਕਾਰਨ ਸਿਰਫ਼ ਇੱਕ ਟੈਂਕਰ ਪਾਣੀ ਹੀ ਕੱਢਿਆ ਜਾ ਰਿਹਾ ਹੈ। ਘਰਾਂ ਲਈ ਪਾਣੀ ਭਰਨ ਕਾਰਨ ਪਿੰਡ ਦੀਆਂ ਕਈ ਲੜਕੀਆਂ ਨੂੰ ਸਕੂਲ ਅਤੇ ਪੜ੍ਹਾਈ ਤੋਂ ਦੂਰ ਹੋਣਾ ਪਿਆ ਹੈ।
Published at : 09 Apr 2022 07:55 PM (IST)
ਹੋਰ ਵੇਖੋ





















