ਪੜਚੋਲ ਕਰੋ
ਅਮਰੀਕਾ ਨੇ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਰਿਕਾਰਡ ਤੋੜ ਵੀਜ਼ੇ, ਲੱਖਾਂ ਵਿਦਿਆਰਥੀਆਂ ਨੂੰ ਮਿਲੀ ਖੁਸ਼ਖਬਰੀ
Indian Students in USA: ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਝੰਡੀ ਹੈ। ਭਾਰਤੀ ਵਿਦਿਆਰਥੀਆਂ ਨੇ ਸਭ ਤੋਂ ਵੱਧ ਸਟੂਡੈਂਟ ਵੀਜ਼ੇ ਹਾਸਲ ਕੀਤੇ ਹਨ।
( Image Source : Freepik )
1/5

ਇਹ ਜਾਣ ਕੇ ਹੈਰਾਨੀ ਹੋਏਗੀ ਕਿ ਸਾਲ 2022 ਵਿੱਚ ਹਰੇਕ ਪੰਜ ਅਮਰੀਕੀ ਵੀਜ਼ਿਆਂ ’ਚੋਂ ਇੱਕ ਵੀਜ਼ਾ ਭਾਰਤ ਵਿਦਿਆਰਥੀ ਨੂੰ ਜਾਰੀ ਹੋਇਆ ਹੈ। ਅਮਰੀਕਾ ਦਾ ਇਹ ਵੀ ਮੰਨਣਾ ਹੈ ਕਿ ਭਾਰਤੀਆਂ ਨੇ ਅਮਰੀਕਾ ਵਿੱਚ ਨਾ ਸਿਰਫ ਸਿੱਖਿਆ ਹਾਸਲ ਕੀਤੀ ਹੈ ਬਲਕਿ ਦਹਾਕਿਆਂ ਤੱਕ ਆਪਣੀ ਪ੍ਰਤਿਭਾ ਵੀ ਦਿਖਾਈ ਹੈ।
2/5

ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਕਿਹਾ ਹੈ ਕਿ 2022 ਵਿੱਚ ਹਰੇਕ ਪੰਜ ਅਮਰੀਕੀ ਵੀਜ਼ਿਆਂ ’ਚੋਂ ਇਕ ਵੀਜ਼ਾ ਭਾਰਤ ਵਿੱਚ ਜਾਰੀ ਕੀਤਾ ਗਿਆ ਜੋ ਵਿਸ਼ਵ ਵਿੱਚ ਭਾਰਤੀ ਆਬਾਦੀ ਦੇ ਅਨੁਪਾਤ ਨਾਲੋਂ ਵੱਧ ਹੈ। ਅਮਰੀਕੀ ਦੂਤਾਵਾਸ ਨੇ ਬੁੱਧਵਾਰ ਨੂੰ ਦੇਸ਼ ਭਰ ਵਿੱਚ ਸਾਲਾਨਾ ਵਿਦਿਆਰਥੀ ਵੀਜ਼ਾ ਦਿਵਸ ਮਨਾਇਆ। ਇਸ ਦੌਰਾਨ ਕੌਂਸਲੇਟ ਦੇ ਅਧਿਕਾਰੀਆਂ ਵੱਲੋਂ ਦਿੱਲੀ, ਚੇਨਈ, ਹੈਦਰਾਬਾਦ, ਕੋਲਕਾਤਾ ਤੇ ਮੁੰਬਈ ਵਿੱਚ 3500 ਭਾਰਤੀ ਵਿਦਿਆਰਥੀ ਵੀਜ਼ਾ ਬਿਨੈਕਾਰਾਂ ਦੇ ਇੰਟਰਵਿਊ ਲਏ ਗਏ।
Published at : 08 Jun 2023 10:45 AM (IST)
ਹੋਰ ਵੇਖੋ





















