ਪੜਚੋਲ ਕਰੋ
Weather Update: ਪੰਜਾਬ ਸਮੇਤ ਦੇਸ਼ ਦੇ ਇਨ੍ਹਾਂ ਸੂਬਿਆਂ 'ਚ ਪਿਆ ਜ਼ਬਰਦਸਤ ਮੀਂਹ, ਗੜ੍ਹੇਮਾਰੀ ਨੇ ਹਾਲ ਕੀਤਾ ਬੇਹਾਲ, ਦੇਖੋ ਤਸਵੀਰਾਂ
Weather News: ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਦਾ ਪੈਟਰਨ ਅਚਾਨਕ ਬਦਲ ਗਿਆ ਹੈ। ਦਿੱਲੀ-ਐਨਸੀਆਰ ਸਮੇਤ ਕਈ ਰਾਜਾਂ ਵਿੱਚ ਸ਼ੁੱਕਰਵਾਰ (17 ਮਾਰਚ) ਨੂੰ ਗਰਜ ਨਾਲ ਮੀਂਹ ਪਿਆ ਅਤੇ ਕਈ ਇਲਾਕਿਆਂ ਵਿੱਚ ਗੜੇ ਵੀ ਪਏ।
ਪੰਜਾਬ ਸਮੇਤ ਦੇਸ਼ ਦੇ ਇਨ੍ਹਾਂ ਸੂਬਿਆਂ 'ਚ ਪਿਆ ਜ਼ਬਰਦਸਤ ਮੀਂਹ, ਗੜ੍ਹੇਮਾਰੀ ਨੇ ਹਾਲ ਕੀਤਾ ਬੇਹਾਲ, ਦੇਖੋ ਤਸਵੀਰਾਂ
1/8

ਦਿੱਲੀ-ਐੱਨਸੀਆਰ 'ਚ ਮੀਂਹ ਦੇ ਨਾਲ-ਨਾਲ ਕਈ ਥਾਵਾਂ 'ਤੇ ਗੜੇਮਾਰੀ ਵੀ ਹੋਈ। ਮੌਸਮ ਵਿਭਾਗ ਨੇ ਸ਼ਨੀਵਾਰ ਸ਼ਾਮ ਨੂੰ ਵੀ ਨੋਇਡਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।
2/8

ਮੌਸਮ ਦੇ ਬਦਲੇ ਮਿਜਾਜ਼ ਕਾਰਨ ਲੋਕ ਕਾਫੀ ਖੁਸ਼ ਨਜ਼ਰ ਆਏ। ਬਦਲਦੇ ਮੌਸਮ ਦਾ ਲੋਕਾਂ ਨੇ ਲਾਲ ਕਿਲੇ 'ਤੇ ਖੂਬ ਆਨੰਦ ਲਿਆ।
3/8

ਦਿੱਲੀ ਤੋਂ ਇਲਾਵਾ ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ, ਫਰੀਦਾਬਾਦ ਸਮੇਤ ਐਨਸੀਆਰ ਦੇ ਕਈ ਹਿੱਸਿਆਂ ਵਿੱਚ ਮੀਂਹ ਪਿਆ। ਮੀਂਹ ਕਾਰਨ ਕਈ ਇਲਾਕਿਆਂ 'ਚ ਟ੍ਰੈਫਿਕ ਜਾਮ ਹੋ ਗਿਆ।
4/8

ਮੌਸਮ ਵਿਭਾਗ ਮੁਤਾਬਕ ਗਰਜ ਦੇ ਨਾਲ-ਨਾਲ ਇੱਥੇ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।
5/8

ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਲਈ ਦਿੱਲੀ-ਐਨਸੀਆਰ ਸਮੇਤ ਉੱਤਰੀ ਭਾਰਤ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
6/8

ਦਿੱਲੀ-ਐਨਸੀਆਰ ਵਿੱਚ ਇਸ ਮੀਂਹ ਕਾਰਨ ਤਾਪਮਾਨ ਵਿੱਚ 4-5 ਡਿਗਰੀ ਦਾ ਫਰਕ ਦਰਜ ਕੀਤਾ ਗਿਆ ਹੈ।
7/8

ਬੇਮੌਸਮੀ ਬਰਸਾਤ ਕਾਰਨ ਫ਼ਸਲ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਕਣਕ, ਸਰ੍ਹੋਂ ਅਤੇ ਸਬਜ਼ੀਆਂ ਦੀ ਫ਼ਸਲ ਨੂੰ ਨੁਕਸਾਨ ਹੋਣ ਦਾ ਖ਼ਤਰਾ ਹੈ।
8/8

ਮੀਂਹ ਕਾਰਨ ਮੁੰਬਈ ਦੇ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਸਾਂਤਾ ਕਰੂਜ਼ ਵਿੱਚ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
Published at : 18 Mar 2023 05:01 PM (IST)
ਹੋਰ ਵੇਖੋ
Advertisement
Advertisement






















