ਪੜਚੋਲ ਕਰੋ
ਕੋਰੋਨਾ ਸੰਕਟ 'ਚ ਮਾਵਾਂ ਡਿਊਟੀ 'ਤੇ ਹੀ ਇੰਝ ਮਨਾ ਰਹੀਆਂ 'ਮਦਰਸ ਡੇਅ'

Mothers_day_in_covid_(1)
1/5

ਮੋਗਾ: ਅੱਜ ਪੂਰੀ ਦੁਨੀਆ ਵਿੱਚ ਮਦਰਸ ਡੇਅ ਮਨਾਇਆ ਜਾ ਰਿਹਾ ਹੈ ਤਾਂ ਉਹੀ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਆਪਣੇ ਬੱਚਿਆਂ ਨੂੰ ਘਰ ਛੱਡ ਕੇ ਫਰੰਟ ਲਾਈਨ 'ਤੇ ਰਹਿ ਕੇ ਲੋਕਾਂ ਦੀ ਸੇਵਾ ਕਰਨ ਵਾਲੇ ਤਮਾਮ ਫਰੰਟ ਲਾਈਨ ਵਰਕਰਸ ਜਿਨ੍ਹਾਂ ਵਿੱਚ ਮਹਿਲਾ ਪੁਲਿਸ ਕਰਮਚਾਰੀ ਤੇ ਹਸਪਤਾਲ ਦੀਆਂ ਨਰਸਾਂ ਨੂੰ ਅੱਜ ਮਦਰਸ ਡੇਅ 'ਤੇ ਸਾਰਿਆਂ ਵੱਲੋਂ ਸਲਾਮ ਕੀਤਾ ਜਾ ਰਿਹਾ ਹੈ।
2/5

ਪੁਲਿਸ ਕਰਮਚਾਰੀਆਂ ਨੇ ਦੱਸਿਆ ਕਿ ਅੱਜ ਡਿਊਟੀ ਤੇ ਆਉਣ ਤੋਂ ਪਹਿਲਾਂ ਆਪਣੀ ਮਾਂ ਨੂੰ ਮਦਰਸ ਡੇ ਦੀ ਵਧਾਈ ਦੇਕੇ ਆਏ ਸੀ ਤੇ ਉਨ੍ਹਾਂ ਦੇ ਬੱਚਿਆਂ ਨੇ ਵੀ ਉਨ੍ਹਾਂ ਨੂੰ ਮਦਰਸ ਡੇਅ ਦੀ ਵਧਾਈ ਦਿੱਤੀ। ਉਨ੍ਹਾਂ ਨੇ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਾਰੀਆਂ ਮਾਵਾਂ ਨੂੰ ਮਦਰਸ ਡੇਅ ਦੀ ਵਧਾਈ ਦਿੱਤੀ।
3/5

ਮਹਿਲਾ ਪੁਲਿਸ ਕਰਮਚਾਰੀ ਜਸਪਾਲ ਕੌਰ ਨੇ ਸੰਦੇਸ਼ ਦਿੱਤਾ ਇੱਕ ਮਾਂ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਈਏ ਤਾਂਕਿ ਜਿਵੇਂ ਅੱਜ ਸਾਡੇ ਮਾਤਾ-ਪਿਤਾ ਵੱਲੋਂ ਚੰਗੇ ਸੰਸਕਾਰ ਤੇ ਚੰਗੀ ਪੜਾਈ ਸਦਕਾ ਅਸੀਂ ਲੋਕਾਂ ਤੇ ਸਮਾਜ ਦੀ ਸੇਵਾ ਕਰ ਰਹੇ ਹਾਂ। ਠੀਕ ਉਂਝ ਹੀ ਸਾਡੇ ਬੱਚੇ ਵੀ ਸਾਡਾ ਨਾਮ ਰੌਸ਼ਨ ਕਰਨ।
4/5

ਸਟਾਫ ਨਰਸ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣਾ ਘਰ ਦਾ ਕੰਮ ਨਿਪਟਾ ਕੇ ਪੀਪੀਈ ਕਿੱਟ ਪਾਕੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਕੋਰੋਨਾ ਪੌਜ਼ੇਟਿਵ ਮਰੀਜਾਂ ਦੇ ਨਾਲ ਰਹਿੰਦੀਆਂ ਹਨ।
5/5

ਉਨ੍ਹਾਂ ਨੇ ਕਿਹਾ ਕਿ ਅੱਜ ਜੋ ਹਸਪਤਾਲ ਵਿੱਚ ਪਏ ਕੋਰੋਨਾ ਸੰਕਰਾਮੀਤ ਮਰੀਜ਼ ਹਨ ਉਨ੍ਹਾਂ ਵਿੱਚੋਂ ਕਈ ਕਈ ਬੁਜੁਰਗ ਮਾਵਾਂ ਹਨ ਅਤੇ ਕਈਆਂ ਦੇ ਬੱਚੇ ਹੈ ਜਿਨ੍ਹਾਂ ਦੀਆਂ ਮਾਵਾਂ ਘਰ ਉਨ੍ਹਾਂ ਦਾ ਇੰਤਜ਼ਾਰ ਕਰ ਰਹੀਆਂ ਹਨ ਤਾਂ ਅਸੀਂ ਮਦਰਸ ਡੇਅ ਉਨ੍ਹਾਂ ਦੇ ਨਾਲ ਹੀ ਸੇਲੀਬਰੇਟ ਕਰਨਗੇ ਤੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਠੀਕ ਕਰ ਕੇ ਉਨ੍ਹਾਂ ਨੂੰ ਘਰ ਪਹੁੰਚਾਵਾਂਗੇ।
Published at : 09 May 2021 03:38 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਬਾਲੀਵੁੱਡ
ਦੇਸ਼
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
