ਪੜਚੋਲ ਕਰੋ
ਐਸਜੀਪੀਸੀ ਦੀ ਵੈਕਸੀਨੇਸ਼ਨ ਮੁਹਿੰਮ ਨੂੰ ਭਰਵਾਂ ਹੁੰਗਾਰਾ, ਦਰਬਾਰ ਸਾਹਿਬ ਕੰਪਲੈਕਸ ਤੋਂ ਆਈਆਂ ਤਸਵੀਰਾਂ
WhatsApp_Image_2021-05-31_at_1212.26_PM
1/9

ਇਕ ਪਾਸੇ ਪੰਜਾਬ ਸਰਕਾਰ ਵਲੋਂ ਵੈਕਸੀਨੇਸ਼ਨ ਪ੍ਰੋਗਰਾਮ ਬੇਹੱਦ ਸੁਸਤ ਚਾਲੇ ਨਾਲ ਚੱਲ ਰਿਹਾ ਹੈ। ਉਸ 'ਚ ਤੇਜ਼ੀ ਲਿਆਉਣ ਲਈ ਤੇ ਸੁਚੱਜੇ ਢੰਗ ਨਾਲ ਚਲਾਉਣ ਲਈ ਧਾਰਮਿਕ ਜਥੇਬੰਦੀਆਂ ਦਾ ਸਹਿਯੋਗ ਲਿਆ ਜਾ ਰਿਹਾ ਹੈ।
2/9

ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਵੈਕਸੀਨੇਸ਼ਨ ਮੁਹਿੰਮ, ਜਿਸ 'ਚ ਹਰੇਕ ਉਮਰ ਦੇ ਲੋਕਾਂ ਨੂੰ ਕੋਵੈਕਸੀਨ ਲਾਈ ਜਾ ਰਹੀ ਹੈ, ਨੂੰ ਅੰਮ੍ਰਿਤਸਰ 'ਚ ਭਰਵਾਂ ਹੂੰਗਾਰਾ ਮਿਲ ਰਿਹਾ ਹੈ।
3/9

ਲੋਕ ਚੰਗੀ ਗਿਣਤੀ 'ਚ ਵੈਕਸੀਨ ਕਰਵਾਉਣ ਆ ਰਹੇ ਹਨ। ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਸਥਿਤ ਸੂਚਨਾ ਕੇਂਦਰ 'ਚ ਦਸ ਡਾਕਟਰਾਂ ਦੀ ਟੀਮ ਤੈਨਾਤ ਕੀਤੀ ਗਈ ਹੈ।
4/9

ਉਥੇ ਹੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨਾਲ ਲੱਗ ਕੇ ਮੁਹਿੰਮ ਨੂੰ ਸਫਲ ਬਣਾ ਰਹੇ ਹਨ।
5/9

ਪਹਿਲੇ ਦਿਨ 247 ਲੋਕਾਂ ਨੂੰ ਵੈਕਸੀਨ ਲਾਈ ਗਈ, ਜਦਕਿ ਅੇੈਤਵਾਰ 280 ਲੋਕਾਂ ਨੂੰ ਵੈਕਸੀਨ ਲਾਈ ਗਈ।
6/9

ਅੱਜ ਤੀਜੇ ਦਿਨ ਵੀ 250 ਦੇ ਕਰੀਬ ਲੋਕਾਂ ਨੂੰ ਵੈਕਸੀਨ ਲਾਉਣ ਦਾ ਟੀਚਾ ਹੈ। ਡਾਕਟਰਾਂ ਮੁਤਾਬਕ ਇਥੇ ਕੋਵੈਕਸੀਨ ਦੀ ਪਹਿਲੀ ਡੋਜ਼ ਹੀ ਲਾਈ ਜਾ ਰਹੀ ਹੈ ਤੇ ਬਕਾਇਦਾ ਸਰਟੀਫਿਕੇਟ ਵੀ ਲਾਭਪਾਤਰੀਆਂ ਨੂੰ ਦਿੱਤਾ ਜਾਂਦਾ ਹੈ।
7/9

ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਮੁਤਾਬਕ ਲਾਭਪਾਤਰੀਆਂ ਨੂੰ ਇਕ ਦਿਨ ਪਹਿਲਾਂ ਟੋਕਨ ਦਿੱਤੇ ਜਾਂਦੇ ਹਨ ਤਾਂ ਕਿ ਅਗਲੇ ਦਿਨ ਕੋਈ ਮੁਸ਼ਕਲ ਨਾ ਆਵੇ ਤੇ ਆਧਾਰ ਕਾਰਡ ਦੀ ਜਾਂਚ ਉਪਰੰਤ ਵੈਕਸੀਨੇਸ਼ਨ ਕੀਤੀ ਜਾਂਦੀ ਹੈ।
8/9

ਅੱਤ ਦੀ ਗਰਮੀ ਕਾਰਨ ਇੱਥੇ ਲੋਕਾਂ ਲਈ ਵੈਕਸੀਨੇਸ਼ਨ ਤੋਂ ਬਾਅਦ ਅਧਾ ਘੰਟਾ ਆਰਾਮ ਕਰਨ ਦੀ ਵਿਵਸਥਾ ਹੈ।
9/9

ਇਸ ਬਾਬਤ ਵੈਕਸੀਨੇਸ਼ਨ ਕਰਵਾਉਣ ਆਏ ਲੋਕਾਂ ਨੇ ਸ਼੍ਰੋਮਣੀ ਕਮੇਟੀ ਦੀ ਇਸ ਮੁਹਿੰਮ ਦੀ ਸਰਾਹਨਾ ਕੀਤੀ ਤੇ ਸਾਰਿਆਂ ਨੂੰ ਵੈਕਸੀਨੇਸ਼ਨ ਕਰਵਾਉਣ ਦੀ ਅਪੀਲ ਕੀਤੀ ਤੇ ਨਾਲ ਹੀ ਸਰਕਾਰ ਨੂੰ ਵੱਧ ਤੋਂ ਵੱਧ ਵੈਕਸੀਨ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ।
Published at : 31 May 2021 05:02 PM (IST)
ਹੋਰ ਵੇਖੋ





















