ਪੜਚੋਲ ਕਰੋ
ਓਰੀਓ ਬਿਸਕੁਟ ਲੈ ਕੇ ਇਸ ਮੁਸਲਿਮ ਦੇਸ਼ 'ਚ ਕਿਉਂ ਮਚਿਆ ਹੈ ਬਵਾਲ, ਜਾਣੋ ਕੀ ਹੈ ਪੂਰਾ ਮਸਲਾ
ਓਰੀਓ ਬਿਸਕੁਟ ਨੂੰ ਲੈ ਕੇ ਸੰਯੁਕਤ ਅਰਬ ਅਮੀਰਾਤ 'ਚ ਹੰਗਾਮਾ ਮਚ ਗਿਆ ਹੈ। ਯੂਏਈ ਵਿੱਚ ਇਹ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕੀ ਓਰੀਓ ਬਿਸਕੁਟ ਹਲਾਲ ਹਨ ਜਾਂ ਹਰਮ?
ਓਰੀਓ ਬਿਸਕੁਟ
1/5

UAE Ministry on Oreo Biscuits: ਓਰੀਓ ਬਿਸਕੁਟ ਨੂੰ ਲੈ ਕੇ ਸੰਯੁਕਤ ਅਰਬ ਅਮੀਰਾਤ 'ਚ ਹੰਗਾਮਾ ਮਚ ਗਿਆ ਹੈ। ਯੂਏਈ ਵਿੱਚ ਇਹ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕੀ ਓਰੀਓ ਬਿਸਕੁਟ ਹਲਾਲ ਹਨ ਜਾਂ ਹਰਮ? ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਮੰਤਰਾਲੇ (ਐਮਓਸੀਸੀਏਈ) ਨੇ ਓਰੀਓ ਬਿਸਕੁਟ ਦੇ ਗੈਰ-ਹਲਾਲ ਉਤਪਾਦ ਹੋਣ ਦੇ ਸੋਸ਼ਲ ਮੀਡੀਆ ਦਾਅਵਿਆਂ ਬਾਰੇ ਸਪੱਸ਼ਟੀਕਰਨ ਜਾਰੀ ਕੀਤਾ ਹੈ। ਸੋਸ਼ਲ ਮੀਡੀਆ 'ਤੇ ਪੋਸਟ ਨੇ ਇਸ ਗੱਲ 'ਤੇ ਬਹਿਸ ਛੇੜ ਦਿੱਤੀ ਹੈ ਕਿ ਯੂਏਈ ਵਿਚ ਓਰੀਓ ਬਿਸਕੁਟ ਹਲਾਲ ਹਨ ਜਾਂ ਨਹੀਂ। ਯੂਏਈ ਮੰਤਰਾਲੇ ਨੇ ਇਨ੍ਹਾਂ ਅਫਵਾਹਾਂ 'ਤੇ ਸਫਾਈ ਦਿੰਦੇ ਹੋਏ ਇਸ ਨੂੰ ਪੂਰੀ ਤਰ੍ਹਾਂ ਗਲਤ ਕਰਾਰ ਦਿੱਤਾ ਹੈ।
2/5

ਕੀ ਓਰੀਓ ਬਿਸਕੁਟ ਹਲਾਲ ਹੈ ਜਾਂ ਨਹੀਂ? : ਯੂਏਈ ਦੇ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, "ਹਾਲ ਹੀ ਵਿੱਚ ਇਹ ਅਫਵਾਹ ਸੀ ਕਿ ਓਰੀਓ ਬਿਸਕੁਟ ਹਲਾਲ ਨਹੀਂ ਹਨ, ਕਿਉਂਕਿ ਉਨ੍ਹਾਂ ਵਿੱਚ ਸੂਰ ਅਤੇ ਅਲਕੋਹਲ ਹੁੰਦੇ ਹਨ। ਅਸੀਂ ਤੁਹਾਨੂੰ ਸੂਚਿਤ ਕਰਦੇ ਹਾਂ ਕਿ ਇਹ ਬਿਲਕੁਲ ਝੂਠ ਹੈ।" ਬਿਆਨ ਵਿੱਚ ਕਿਹਾ ਗਿਆ ਹੈ ਕਿ ਬਿਸਕੁਟ ਦੀ ਸਮੱਗਰੀ ਵਿੱਚ ਕੋਈ ਵੀ ਜਾਨਵਰਾਂ ਦੀ ਸਮੱਗਰੀ ਜਿਵੇਂ ਕਿ ਗਰੀਸ ਜਾਂ ਚਰਬੀ ਸ਼ਾਮਲ ਨਹੀਂ ਹੁੰਦੀ ਹੈ। ਮੰਤਰਾਲੇ ਨੇ ਇਹ ਵੀ ਦੱਸਿਆ ਹੈ ਕਿ ਲੈਬ ਟੈਸਟ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।
Published at : 07 Jan 2023 03:57 PM (IST)
ਹੋਰ ਵੇਖੋ





















