ਪੜਚੋਲ ਕਰੋ
ਭਾਰਤ 'ਚ Rafale ਦੀ ਪਹਿਲੀ ਲੈਂਡਿੰਗ ਕਰਵਾਉਣਗੇ ਪਾਇਲਟ ਹਰਕੀਰਤ ਸਿੰਘ, ਜਾਣੋ ਕੈਪਟਨ ਦੀ ਪ੍ਰਾਪਤੀ
1/9

ਹਰਕੀਰਤ ਸਿੰਘ ਦੀ ਇਸ ਪ੍ਰਪਾਤੀ 'ਤੇ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਬਾਦਲ ਨੇ ਖਾਸ ਟਵੀਟ ਕਰਕੇ ਵਧਾਈ ਦਿੱਤੀ ਹੈ।
2/9

ਕਿਹਾ ਜਾਂਦਾ ਹੈ ਕਿ ਜੇ ਹਰਕੀਰਤ ਚਾਹੁੰਦੇ ਤਾਂ ਜਹਾਜ਼ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾ ਸਕਦੇ ਸੀ। ਇਸ ਦੇ ਬਾਵਜੂਦ ਉਨ੍ਹਾਂ ਮਿੱਗ ਨੂੰ ਸੁਰੱਖਿਅਤ ਲੈਂਡ ਕਰਵਾਇਆ। ਉਨ੍ਹਾਂ ਦੇ ਇਸ ਕੰਮ ਦੀ ਮਿਸਾਲ ਦਿੱਤੀ ਜਾਂਦੀ ਹੈ।
3/9

ਇਸ ਤੋਂ ਬਾਅਦ ਉਨ੍ਹਾਂ ਨੇ ਜ਼ਮੀਨੀ ਨਿਯੰਤਰਣ ਦੀ ਮਦਦ ਨਾਲ ਨੈਵੀਗੇਸ਼ਨ ਪ੍ਰਣਾਲੀ ਰਾਹੀਂ ਰਾਤ ਨੂੰ ਲੈਂਡਿੰਗ ਕੀਤੀ।
4/9

ਅਸਮਾਨ ਵਿੱਚ 4 ਕਿਲੋਮੀਟਰ ਦੀ ਉਚਾਈ 'ਤੇ ਉਨ੍ਹਾਂ ਨੇ ਇੰਜਣ ਤੋਂ 3 ਧਮਾਕੇ ਸੁਣੇ। ਜਿਵੇਂ ਹੀ ਇੰਜਣ ਰੁਕਿਆ ਕਾਕਪਿਟ 'ਚ ਹਨੇਰਾ ਹੋ ਗਿਆ। ਐਮਰਜੈਂਸੀ ਲਾਈਟ ਵਿੱਚ ਹਰਕੀਰਤ ਸਿੰਘ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਕਿਸੇ ਤਰ੍ਹਾਂ ਅੱਗ 'ਤੇ ਕਾਬੂ ਪਾਇਆ।
5/9

ਸਕੁਐਡਰਨ ਲੀਡਰ ਦੇ ਅਹੁਦੇ 'ਤੇ ਤਾਇਨਾਤ ਹਰਕੀਰਤ ਸਿੰਘ ਦੇ ਕੈਰੀਅਰ ਵਿੱਚ ਇਹ ਘਟਨਾ 23 ਸਤੰਬਰ 2008 ਨੂੰ ਵਾਪਰੀ ਸੀ। ਰਾਜਸਥਾਨ ਦੇ ਇੱਕ ਏਅਰਬੇਸ ਤੋਂ ਉਹ ਰਾਤ ਦੀ ਅਭਿਆਸ ਦੌਰਾਨ ਮਿਗ-21 ਬਾਈਸਨ ਦੀ ਉਡਾਣ 'ਤੇ ਸੀ।
6/9

ਹਰਕੀਰਤ ਨੂੰ ਖ਼ਰਾਬ ਇੰਜਨ ਦੇ ਬਾਵਜੂਦ ਮੁਸ਼ਕਲ ਹਾਲਾਤ ਵਿੱਚ ਲੜਾਕੂ ਜਹਾਜ਼ ਮਿੱਗ ਨੂੰ ਲੈਂਡਿੰਗ ਕਰਨ ਲਈ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।
7/9

ਦੱਸ ਦਈਏ ਕਿ ਹਰਕੀਰਤ ਸਿੰਘ ਦੇ ਪਿਤਾ ਨਿਰਮਲ ਸਿੰਘ ਲੈਫਟੀਨੈਂਟ ਕਰਨਲ ਰਹੇ ਹਨ। ਹਰਕੀਰਤ ਸਿੰਘ ਦੀ ਪਤਨੀ ਅੰਬਾਲਾ ਏਅਰ ਫੋਰਸ ਸਟੇਸ਼ਨ ਵਿੱਚ ਵਿੰਗ ਕਮਾਂਡਰ ਹੈ। ਉਹ ਜ਼ਮੀਨੀ ਡਿਊਟੀ 'ਤੇ ਤਾਇਨਾਤ ਹੈ। ਅੰਬਾਲਾ ਏਅਰਬੇਸ 'ਤੇ ਰਾਫੇਲ ਲਿਆਉਣ ਵਾਲੇ ਪਾਇਲਟਾਂ ਦਾ ਪਰਿਵਾਰ ਵੀ ਮੌਜੂਦ ਰਹੇਗਾ।
8/9

ਗਰੁੱਪ ਦੇ ਕੈਪਟਨ ਹਰਕੀਰਤ ਸਿੰਘ ਭਾਰਤ ਦੇ ਰਣਨੀਤਕ ਮਾਮਲਿਆਂ ਵਿੱਚ ਕਾਫੀ ਮਸ਼ਹੂਰ ਹਨ। ਫਿਲਹਾਲ ਉਹ ਏਅਰਫੋਰਸ ਦੇ 17ਵੇਂ ਗੋਲਡਨ ਐਰੋ ਸਕੁਐਡਰਨ ਦੇ ਕਮਾਂਡਿੰਗ ਅਫਸਰ ਵਜੋਂ ਤਾਇਨਾਤ ਹੈ।
9/9

5 ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ ਭਾਰਤ ਪਹੁੰਚ ਰਹੀ ਹੈ। ਸਭ ਤੋਂ ਪਹਿਲੇ ਜਹਾਜ਼ ਦੀ ਲੈਂਡਿੰਗ ਹਰਕੀਰਤ ਸਿੰਘ ਕਰਵਾਉਣਗੇ। ਇਸ ਤੋਂ ਬਾਅਦ ਬਾਕੀ 4 ਜਹਾਜ਼ ਲੈਂਡਿੰਗ ਹੋਣਗੇ। ਹਵਾਈ ਜਹਾਜ਼ਾਂ ਦੇ ਚੀਫ ਏਅਰ ਮਾਰਸ਼ਲ ਆਰਕੇਐਸ ਭਦੌਰੀਆ ਸਮੇਤ ਪੱਛਮੀ ਏਅਰ ਕਮਾਂਡ ਦੇ ਕਈ ਅਧਿਕਾਰੀ ਵੀ ਜਹਾਜ਼ਾਂ ਨੂੰ ਰਿਸੀਵ ਕਰਨ ਲਈ ਅੰਬਾਲਾ ਏਅਰਬੇਸ 'ਤੇ ਮੌਜੂਦ ਰਹਿਣਗੇ।
Published at :
ਹੋਰ ਵੇਖੋ




















