ਪੜਚੋਲ ਕਰੋ
CSK vs PBKS: IPL ਇਤਿਹਾਸ 'ਚ ਪਹਿਲੀ ਵਾਰ ਚੇਨਈ ਹਾਰੀ ਪਹਿਲੇ ਤਿੰਨ ਮੈਚ, ਜਾਣੋ ਮੈਚਾਂ ਦੀਆਂ ਵੱਡੀਆਂ ਗੱਲਾਂ
Photo: PTI
1/6

IPL 2022 'ਚ ਐਤਵਾਰ ਨੂੰ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਪੰਜਾਬ ਕਿੰਗਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 54 ਦੌੜਾਂ ਨਾਲ ਹਰਾਇਆ। ਇਸ ਸੀਜ਼ਨ ਵਿੱਚ ਚੇਨਈ ਸੁਪਰ ਕਿੰਗਜ਼ ਦੀ ਇਹ ਲਗਾਤਾਰ ਤੀਜੀ ਹਾਰ ਹੈ। ਆਈਪੀਐਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਚੇਨਈ ਨੇ ਟੂਰਨਾਮੈਂਟ ਦੇ ਪਹਿਲੇ ਤਿੰਨ ਮੈਚ ਹਾਰੇ ਹਨ।
2/6

ਪੰਜਾਬ ਕਿੰਗਜ਼ ਨੇ ਪਹਿਲਾਂ ਖੇਡਦਿਆਂ 20 ਓਵਰਾਂ 'ਚ 8 ਵਿਕਟਾਂ 'ਤੇ 180 ਦੌੜਾਂ ਬਣਾਈਆਂ। ਜਵਾਬ 'ਚ ਚੇਨਈ ਸੁਪਰ ਕਿੰਗਜ਼ ਦੀ ਟੀਮ 18 ਓਵਰਾਂ 'ਚ 126 ਦੌੜਾਂ 'ਤੇ ਆਲ ਆਊਟ ਹੋ ਗਈ। ਚੇਨਈ ਲਈ ਸ਼ਿਵਮ ਦੂਬੇ ਨੇ ਸਭ ਤੋਂ ਵੱਧ 57 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਧੋਨੀ ਦੇ ਬੱਲੇ ਤੋਂ 23 ਦੌੜਾਂ ਨਿਕਲੀਆਂ। ਇਨ੍ਹਾਂ ਤੋਂ ਇਲਾਵਾ ਸਾਰੇ ਬੱਲੇਬਾਜ਼ ਫਲਾਪ ਰਹੇ।
Published at : 04 Apr 2022 03:05 PM (IST)
ਹੋਰ ਵੇਖੋ





















