ਪੜਚੋਲ ਕਰੋ
MI vs RCB: ਵਾਨਿੰਦੂ ਦੇ ਨੇਮਾਰ ਸਟਾਈਲ 'ਚ ਜਸ਼ਨ ਨੂੰ ਲੈ ਕੇ ਮੈਕਸਵੇਲ ਦੀ ਲਾਜਵਾਬ ਫੀਲਡਿੰਗ ਤਕ, ਦੇਖੋ ਤਸਵੀਰਾਂ
IPL 2022
1/7

IPL 'ਚ ਸ਼ਨੀਵਾਰ ਰਾਤ ਨੂੰ ਖੇਡੇ ਗਏ MI vs RCB ਮੈਚ 'ਚ ਮੁੰਬਈ ਇੰਡੀਅਨਜ਼ ਨੂੰ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨੀ ਪਈ। ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਇੱਕ ਵਾਰ ਫਿਰ ਵੱਡਾ ਸਕੋਰ ਨਹੀਂ ਬਣਾ ਸਕੇ। ਉਹ 26 ਦੌੜਾਂ ਬਣਾ ਕੇ ਆਊਟ ਹੋ ਗਏ।
2/7

ਚੰਗੀ ਫਾਰਮ 'ਚ ਚੱਲ ਰਿਹਾ ਮੁੰਬਈ ਦਾ ਨੌਜਵਾਨ ਸਟਾਰ ਤਿਲਕ ਵਰਮਾ ਵੀ ਇਸ ਮੈਚ 'ਚ ਫਲਾਪ ਰਿਹਾ। ਉਹ ਬਿਨਾਂ ਕੋਈ ਦੌੜ ਬਣਾਏ ਪਵੇਲੀਅਨ ਪਰਤ ਗਏ। ਉਸ ਨੂੰ ਮੈਕਸਵੈੱਲ ਨੇ ਰਨ ਆਊਟ ਕੀਤਾ। ਮੈਕਸਵੈੱਲ ਨੇ ਇੱਥੇ ਵਧੀਆ ਫੀਲਡਿੰਗ ਦਾ ਨਮੂਨਾ ਦਿਖਾਇਆ।
3/7

ਆਰਸੀਬੀ ਨੇ ਅਨੁਜ ਰਾਵਤ ਦੀਆਂ 66 ਦੌੜਾਂ ਦੀ ਪਾਰੀ ਦੀ ਬਦੌਲਤ 18.3 ਓਵਰਾਂ ਵਿੱਚ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ।
4/7

152 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਰਸੀਬੀ ਨੇ ਬਹੁਤ ਸਾਵਧਾਨੀ ਨਾਲ ਸ਼ੁਰੂਆਤ ਕੀਤੀ। ਡੂ ਪਲੇਸਿਸ ਅਤੇ ਅਨੁਜ ਰਾਵਤ ਨੇ ਪਹਿਲੀ ਵਿਕਟ ਲਈ 49 ਗੇਂਦਾਂ ਵਿੱਚ 50 ਦੌੜਾਂ ਜੋੜੀਆਂ।
5/7

ਇਸ ਮੈਚ ਵਿੱਚ ਵਿਰਾਟ ਕੋਹਲੀ ਦੇ ਬੱਲੇ ਤੋਂ ਵੀ ਦੌੜਾਂ ਨਿਕਲੀਆਂ। ਉਸ ਨੇ 36 ਗੇਂਦਾਂ ਵਿੱਚ 48 ਦੌੜਾਂ ਬਣਾਈਆਂ। ਡੀਵਾਲਡ ਬ੍ਰੇਵਿਸ ਦੀ ਪਹਿਲੀ ਹੀ ਗੇਂਦ 'ਤੇ ਉਸ ਨੂੰ ਐਲਬੀਡਬਲਿਊ ਆਊਟ ਕਰ ਦਿੱਤਾ ਗਿਆ।
6/7

ਆਰਸੀਬੀ ਦੇ ਸ਼੍ਰੀਲੰਕਾਈ ਸਪਿਨਰ ਵਨਿੰਦੂ ਹਸਾਰੰਗਾ ਨੇ ਮੈਚ ਵਿੱਚ ਇੱਕ ਵਾਰ ਫਿਰ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਮੁੰਬਈ ਲਈ ਦੋ ਵਿਕਟਾਂ ਲਈਆਂ। ਵਿਕਟ ਲੈਣ 'ਤੇ ਉਹ ਨੇਮਾਰ ਵਾਂਗ ਜਸ਼ਨ ਮਨਾਉਂਦੇ ਨਜ਼ਰ ਆਏ।
7/7

ਮੁੰਬਈ ਲਈ ਸਿਰਫ ਸੂਰਿਆਕੁਮਾਰ ਯਾਦਵ ਨੇ 37 ਗੇਂਦਾਂ 'ਤੇ 68 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਹੋਰ ਕੋਈ ਵੀ ਬੱਲੇਬਾਜ਼ ਜ਼ਿਆਦਾ ਦੇਰ ਤੱਕ ਕ੍ਰੀਜ਼ 'ਤੇ ਨਹੀਂ ਟਿਕ ਸਕਿਆ। ਨਤੀਜੇ ਵਜੋਂ ਮੁੰਬਈ ਦੀ ਟੀਮ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 151 ਦੌੜਾਂ ਹੀ ਬਣਾ ਸਕੀ।
Published at : 10 Apr 2022 01:13 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
