ਪੜਚੋਲ ਕਰੋ
(Source: ECI/ABP News)
ਕੌਣ ਹੈ ਮਿਸ Sanjana, ਜਿਹੜੀ ਹੋ ਸਕਦੀ Bumrah ਦੀ ਘਰਵਾਲੀ

1/10

ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਗਲੇ ਹਫ਼ਤੇ ਦੇ ਅੰਤ ਤੱਕ ਵਿਆਹ ਕਰਵਾ ਸਕਦੇ ਹਨ। ਉਨ੍ਹਾਂ ਦੀ ਪਤਨੀ ਕੌਣ ਹੈ, ਇਸ ਬਾਰੇ ਠੋਸ ਜਾਣਕਾਰੀ ਤਾਂ ਨਹੀਂ ਹੈ ਪਰ ਕਿਆਸਅਰਾਈਆਂ ਹਨ ਕਿ ਸੰਜਨਾ ਗਣੇਸ਼ਨ ਨਾਲ ਜਸਪ੍ਰੀਤ ਵਿਆਹ ਕਰਵਾ ਰਹੇ ਹਨ। ਬੁਮਰਾਹ ਨੇ ਇੰਗਲੈਂਡ ਨਾਲ ਮੈਚਾਂ ਤੋਂ ਛੁੱਟੀ ਵੀ ਲੈ ਲਈ ਹੈ। ਆਓ ਜਾਣਦੇ ਹਾਂ ਕਿ ਇਹ 28 ਸਾਲ ਦੀ ਇਹ ਮਹਿਲਾ ਕੌਣ ਹੈ?
2/10

ਸੰਜਨਾ ਗਣੇਸ਼ਨ ਪੇਸ਼ੇ ਵਜੋਂ ਕ੍ਰਿਕੇਟ ਪ੍ਰਿਜ਼ੈਂਟਰ ਹੈ, ਯਾਨੀ ਕਿ ਉਹ ਕ੍ਰਿਕੇਟ ਮੈਚਾਂ ਦੇ ਖ਼ਾਸ ਪ੍ਰੋਗਰਾਮਾਂ ਦੀ ਪੇਸ਼ਕਾਰੀ ਕਰਦੀ ਹੈ।
3/10

ਸੰਜਨਾ ਗਣੇਸ਼ਨ ਪਹਿਲੀ ਵਾਰ ਸਾਲ 2012 ਵਿੱਚ ਸਪਲਿੱਟਸਵਿਲਾ 7 ਵਿੱਚ ਆਈ ਸੀ। ਉਸ ਨੂੰ ਇਸ ਸ਼ੋਅ ਤੋਂ ਪ੍ਰਸਿੱਧੀ ਮਿਲੀ ਪਰ ਸੱਟ ਵੱਜਣ ਕਾਰਨ ਉਹ ਲੰਮਾ ਸਮਾਂ ਇੱਥੇ ਨਾ ਟਿਕ ਸਕੀ।
4/10

ਟੀਵੀ ਪੇਸ਼ਕਾਰ ਤੋਂ ਪਹਿਲਾਂ ਸੰਜਨਾ ਮਾਡਲ ਸੀ। ਉਸ ਨੇ ‘ਫੇਮਿਨਾ ਆਫਿਸ਼ੀਅਲੀ ਗੌਰਜੀਅਸ’ ਤੇ ‘2012 ਫੇਮਿਨਾ ਸਟਾਈਲ ਦਿਵਾ’ ਫ਼ੈਸ਼ਨ ਸ਼ੋਅ ਵਿੱਚ ਹਿੱਸਾ ਲਿਆ ਸੀ।
5/10

ਸਾਲ 2014 ਸੰਜਨਾ ਦੇ ਮਾਡਲਿੰਗ ਕਰੀਅਰ ਲਈ ਵਧੀਆ ਰਿਹਾ ਤੇ ਫਿਰ ਉਹ ਫੇਮਿਨਾ ਮਿਸ ਇੰਡੀਆ ਪੁਣੇ ਪ੍ਰਤੀਯੋਗਿਤਾ ਦੀ ਫਾਇਨਲਿਸਟ ਵੀ ਸੀ।
6/10

ਉਸ ਨੂੰ ਸਾਲ 2019 ਦੇ ਕ੍ਰਿਕੇਟ ਵਿਸ਼ਵ ਕੱਪ ਦੌਰਾਨ ਕਟਾਰ ਸਪੋਰਟਸ ਨੈੱਟਵਰ ‘ਤੇ ‘ਮੈਚ ਪੁਆਇੰਟ’ ਤੇ ‘ਚਿਕੀ ਸਿੰਗਲਜ਼’ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ।
7/10

ਪ੍ਰੀਮੀਅਰ ਬੈਡਮਿੰਟਨ ਲੀਗ (PBL) ਦੀ ਮੇਜ਼ਬਾਨੀ ਕਰ ਸੰਜਨਾ ਨੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾਈ। ਉਸ ਨੂੰ ਸੋਸ਼ਲ ਮੀਡੀਆ ‘ਤੇ ਲੋਕ ਪਸੰਦ ਕਰਨ ਲੱਗੇ।
8/10

ਇਸ ਉਪਰੰਤ ਉਸ ਨੇ ਕਟਾਰ ਸਪੋਰਟਸ ਲਈ ਪ੍ਰੋਗਰਾਮ ‘ਦਿਲ ਸੇ ਇੰਡੀਆ’ ਨੂੰ ਵੀ ਹੋਸਟ ਕੀਤਾ।
9/10

ਸੰਜਨਾ ਨੇ ਕੇਕੇਆਰ ਦੇ ਪ੍ਰਸ਼ੰਸਕਾਂ ਲਈ ‘ਦ ਨਾਈਟ ਕਲੱਬ’ ਨਾਂ ਦੇ ਸ਼ੋਅ ਦੀ ਮੇਜ਼ਬਾਨੀ ਵੀ ਕੀਤੀ।
10/10

ਆਉਂਦੀ 14 ਜਾਂ 15 ਮਾਰਚ ਨੂੰ ਉਹ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨਾਲ ਵਿਆਹ ਕਰਵਾ ਸਕਦੀ ਹੈ। ਬੇਸ਼ੱਕ ਉਨ੍ਹਾਂ ਕੋਈ ਐਲਾਨ ਨਹੀਂ ਕੀਤਾ ਪਰ ਉੱਡਦੀ-ਉੱਡਦੀ ਖ਼ਬਰ ਇਹੋ ਹੈ ਕਿ ਦੋਵੇਂ ਵਿਆਹ ਕਰਵਾ ਕਰ ਰਹੇ ਹਨ।
Published at : 12 Mar 2021 12:50 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਜਲੰਧਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
