ਪੜਚੋਲ ਕਰੋ
ਕੋਰੋਨਾ ਦੇ ਕਹਿਰ 'ਚ ਮੋਟਰਸਾਈਕਲਾਂ 'ਤੇ ਸਵਾਰ ਹੋ ਅਧਿਆਪਕਾਂ ਦਾ ਸਰਕਾਰ 'ਤੇ ਧਾਵਾ
1/6

ਬਠਿੰਡਾ ਵਿੱਚ ਅੱਜ ਡੀਟੀਐਫ ਅਧਿਆਪਕ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ ਰੋਸ ਮਾਰਚ ਕੀਤਾ ਗਿਆ। ਇਸ ਰੋਸ 'ਚ ਵੱਡੀ ਗਿਣਤੀ ਅਧਿਆਪਕਾਂ ਨੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ ਸ਼ਹਿਰ ਦੀਆਂ ਸੜਕਾਂ 'ਤੇ ਮੁਰਦਾਬਾਦ ਦੇ ਨਾਅਰੇਬਾਜ਼ੀ ਕੀਤੀ।
2/6

ਅਧਿਆਪਕ ਲੀਡਰ ਰੇਸ਼ਮ ਸਿੰਘ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਮੋਟਰਸਾਈਕਲ ਮਾਰਚ ਕੱਢਿਆ ਗਿਆ। ਕੈਪਟਨ ਦੀ ਸਰਕਾਰ ਨੇ ਪੰਜਾਬ ਦੀ ਜਨਤਾ ਨੂੰ ਕੋਰੋਨਾ ਦਾ ਡਰ ਦੇ ਕੇ ਘਰਾਂ ਵਿੱਚ ਵਾੜ ਕੇ ਆਪਣੀ ਹੱਕੀ ਫ਼ੈਸਲੇ ਲਾਗੂ ਕਰਨ ਦੇ ਚੱਲਦੇ ਮਿਡਲ ਸਕੂਲ ਤੇ ਸਰਕਾਰੀ ਦਾਇਰੇ ਬੰਦ ਕਰਨ ਤੇ ਵੇਚਣ ਦੇ ਫੈਸਲੇ ਕਰ ਰਹੀ ਹੈ। ਇਸ ਦੇ ਰੋਸ ਵਜੋਂ ਅੱਜ ਇਹ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਭਰ ਵਿੱਚ ਇਹ ਮੁਜ਼ਾਹਰੇ ਕਰ ਰਹੇ ਹਾਂ।
Published at :
ਹੋਰ ਵੇਖੋ





















