ਪੜਚੋਲ ਕਰੋ
15,000 ਦੀ ਰੇਂਜ ’ਚ 5 ਲੇਟੈਸਟ ਸਮਾਰਟਫੋਨ, ਸ਼ਾਨਦਾਰ ਫੀਚਰ ਤੇ ਦਮਦਾਰ ਬੈਟਰੀ
smartphones
1/6

ਸੈਮਸੰਗ ਤੋਂ ਲੈ ਕੇ ਓਪੋ ਤੱਕ ਇਸ ਸਾਲ ਬਹੁਤ ਸਾਰੀਆਂ ਕੰਪਨੀਆਂ ਨੇ 15,000 ਰੁਪਏ ਤੋਂ ਘੱਟ ਦੀ ਕੀਮਤ 'ਚ ਸ਼ਾਨਦਾਰ ਫੋਨ ਲਾਂਚ ਕੀਤੇ ਹਨ, ਜਿਸ ’ਚ ਤੁਹਾਨੂੰ ਲੇਟੈਸਟ ਫੀਚਰਸ ਮਿਲਣਗੇ। ਜੇ ਤੁਸੀਂ ਵੀ 15,000 ਰੁਪਏ ਤੋਂ ਘੱਟ ਦੀ ਕੀਮਤ 'ਚ ਨਵਾਂ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਬਾਜ਼ਾਰ ’ਚ ਬਹੁਤ ਸਾਰੇ ਆਪਸ਼ਨ ਹਨ, ਪਰ ਅਸੀਂ ਤੁਹਾਨੂੰ ਲੇਟੈਸਟ ਆਪਸ਼ਨਾਂ ਬਾਰੇ ਦੱਸ ਰਹੇ ਹਾਂ, ਜਿਸ ਤੋਂ ਬਾਅਦ ਤੁਸੀਂ ਆਪਣੀ ਪਸੰਦ ਦਾ ਫੋਨ ਘਰ ਲਿਆ ਸਕਦੇ ਹੋ।
2/6

1. Redmi Note 10: Redmi Note 10 'ਚ 6.43 ਇੰਚ ਦੀ ਸੁਪਰ AMOLED ਡਿਸਪਲੇਅ ਦਿੱਤੀ ਗਈ ਹੈ। ਇਹ MIUI 12 ਬੇਸਡ Android 11 ਓਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਪਰਫਾਰਮੈਂਸ ਲਈ ਕਵਾਲਕਮ ਸਨੈਪਡ੍ਰੈਗਨ 678 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ’ਚ 6GB ਰੈਮ ਅਤੇ 64GB ਇੰਟਰਨਲ ਸਟੋਰੇਜ਼ ਹੈ, ਜਿਸ ਨੂੰ ਮਾਈਕਰੋ ਐਸਡੀ ਕਾਰਡ ਦੀ ਮਦਦ ਨਾਲ 512GB ਤਕ ਵਧਾਇਆ ਜਾ ਸਕਦਾ ਹੈ। Redmi Note 10 ’ਚ 48 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ। ਇਸ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਪਾਵਰ ਲਈ ਫੋਨ ’ਚ 5020mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 33W ਫਾਸਟ ਚਾਰਜਿੰਗ ਲਈ ਸਪੋਰਟ ਦੇ ਨਾਲ ਆਉਂਦੀ ਹੈ। ਇਸ ਫੋਨ ਦੀ 4GB ਰੈਮ ਤੇ 64GB ਇੰਟਰਨਲ ਸਟੋਰੇਜ਼ ਦੇ ਵੇਰੀਐਂਟ ਦੀ ਕੀਮਤ 11,999 ਰੁਪਏ ਹੈ।
Published at : 13 Apr 2021 11:09 AM (IST)
ਹੋਰ ਵੇਖੋ





















