ਪੜਚੋਲ ਕਰੋ
ਰੂਸ ਦੇ ਲੋਕਾਂ ਨੂੰ ਆਪਣੇ ਦੇਸ਼ 'ਚ ਆਈਫੋਨ ਦੀ ਬਜਾਏ ਇਸ ਸਮਾਰਟਫੋਨ ਦਾ ਇਸਤੇਮਾਲ ਕਰਨ ਦੀ ਸਲਾਹ
AYYA T1
1/6

ਰੂਸ ਆਪਣੇ ਨਾਗਰਿਕਾਂ ਨੂੰ ਘਰੇਲੂ ਸਮਾਰਟਫੋਨ AYYA T1 'ਤੇ ਸਵਿੱਚ ਕਰਨ ਦੀ ਅਪੀਲ ਕਰ ਰਿਹਾ ਹੈ ਕਿਉਂਕਿ ਐਪਲ ਨੇ ਯੂਕਰੇਨ ਵਿੱਚ ਮਾਸਕੋ ਦੀ ਫੌਜੀ ਕਾਰਵਾਈ ਦੇ ਜਵਾਬ ਵਿੱਚ ਦੇਸ਼ ਵਿੱਚ ਸਾਰੇ ਉਤਪਾਦਾਂ ਦੀ ਵਿਕਰੀ ਨੂੰ ਰੋਕਣ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ ਹੈ।
2/6

ਆਈਫੋਨ ਦੀ ਵਰਤੋਂ ਕਰਨ ਤੋਂ ਇਨਕਾਰ ਕਰਦੇ ਹੋਏ, ਰੂਸੀ ਰਾਜ ਡੂਮਾ ਦੇ ਨੁਮਾਇੰਦੇ ਮਾਰਿਆ ਬੁਟੀਨਾ ਅਤੇ ਡੇਨਿਸ ਮਦਾਨੋਵ ਹੁਣ ਆਪਣੇ ਸਾਥੀ ਕਾਨੂੰਨਸਾਜ਼ਾਂ ਨੂੰ ਸਥਾਨਕ ਕੰਪਨੀ ਸਮਾਰਟਕੋਸਿਸਟਮ ਦੁਆਰਾ ਬਣਾਏ ਗਏ AYYA T1 ਸਮਾਰਟਫੋਨ ਦੀ ਵਰਤੋਂ ਕਰਨ ਦੀ ਅਪੀਲ ਕਰ ਰਹੇ ਹਨ, ਜੋ ਰੋਸਟੈਕ ਸਟੇਟ ਕਾਰਪੋਰੇਸ਼ਨ ਦੇ ਹਿੱਸੇ, ਸਕੇਲ ਰਿਸਰਚ ਇੰਸਟੀਚਿਊਟ ਦੀ ਸਹਾਇਕ ਕੰਪਨੀ ਹੈ।
3/6

ਇਸ ਦੀ ਸਕਰੀਨ ਦੀ ਗੱਲ ਕਰੀਏ ਤਾਂ ਇਸ 'ਚ 6.5 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਡਿਸਪਲੇ 'ਚ ਪੰਚ ਹੋਲ ਕੈਮਰਾ ਦਿੱਤਾ ਗਿਆ ਹੈ। ਇਸ ਦੀ ਡਿਸਪਲੇਅ ਦੀ ਰਿਫਰੈਸ਼ ਦਰ 6 Hz ਹੈ। AYYA T1 ਫੋਨ 'ਚ ਫੋਟੋਗ੍ਰਾਫੀ ਲਈ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਦਾ ਇੱਕ ਕੈਮਰਾ 12 ਮੈਗਾਪਿਕਸਲ ਦਾ ਹੈ ਤੇ ਦੂਜਾ ਕੈਮਰਾ 5 ਮੈਗਾਪਿਕਸਲ ਦਾ ਹੈ।
4/6

ਰੂਸੀ ਕੰਪਨੀ ਦੇ ਇਸ ਸਮਾਰਟਫੋਨ Ayya T1 'ਚ ਮੀਡੀਆਟੇਕ ਹੀਲੀਓ ਪੀ70 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਵਿੱਚ 4 GB ਰੈਮ ਦੇ ਨਾਲ 64 GB ਇੰਟਰਨਲ ਮੈਮਰੀ ਹੈ।
5/6

ਫੋਨ ਦੇ ਪਾਵਰ ਬੈਕਅਪ ਲਈ ਇਸ 'ਚ 4000mAh ਦੀ ਬੈਟਰੀ ਦਿੱਤੀ ਗਈ ਹੈ। ਰਿਪੋਰਟਾਂ ਅਨੁਸਾਰ ਇਸਦੀ ਕੀਮਤ ਲਗਭਗ 15 ਤੋਂ 19 ਹਜ਼ਾਰ ਰੂਬਲ ਹੈ।
6/6

ਇਹ ਫੋਨ ਗੂਗਲ ਦੇ ਐਂਡਰਾਇਡ 11 'ਤੇ ਕੰਮ ਕਰਦਾ ਹੈ। ਇਸ 'ਚ Aurora OS 'ਤੇ ਕੰਮ ਕਰਨ ਵਾਲੇ ਸਮਾਰਟਫੋਨ ਵੀ ਮੌਜੂਦ ਹਨ। ਫੋਨ ਕਾਲੇ ਅਤੇ ਹਰੇ ਰੰਗਾਂ ਵਿੱਚ ਆਉਂਦੇ ਹਨ।
Published at : 06 Mar 2022 03:37 PM (IST)
ਹੋਰ ਵੇਖੋ





















