ਪੜਚੋਲ ਕਰੋ
ਤੁਹਾਡਾ Smartphone ਸੁਣਦਾ ਤੁਹਾਡੀਆਂ ਸਾਰੀਆਂ ਗੱਲਾਂ, ਫੋਨ ਦਾ ਆਹ ਫੀਚਰ ਕਰਦਾ ਜਾਸੂਸੀ, ਇਦਾਂ ਕਰੋ ਸੈਟਿੰਗ 'ਚ ਬਦਲਾਅ
Mobile Spying: ਸਮਾਰਟਫੋਨ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਪਰ ਕਈ ਵਾਰ ਇਦਾਂ ਹੁੰਦਾ ਹੈ ਕਿ ਜਿਹੜੀ ਚੀਜ਼ ਬਾਰੇ ਤੁਸੀਂ ਗੱਲ ਕਰ ਰਹੇ ਹੋ, ਉਹ ਚੀਜ਼ ਤੁਹਾਡੇ ਫੋਨ ‘ਚ ਐਡ ਜਾਂ ਰੀਲ ਦੇ ਤੌਰ ‘ਤੇ ਨਜ਼ਰ ਆ ਜਾਂਦੀ ਹੈ।
Mobile Spying
1/6

ਅਜਿਹਾ ਹੋਣ ‘ਤੇ ਲੱਗਦਾ ਹੈ ਕਿ ਫੋਨ ਤਹਾਡੀਆਂ ਸਾਰੀਆਂ ਗੱਲਾਂ ਸੁਣ ਰਿਹਾ ਹੈ, ਦਰਅਸਲ, ਇਹ ਅਸਲ ਵਿੱਚ ਇਦਾਂ ਹੀ ਹੁੰਦਾ ਹੈ, ਤੁਹਾਡਾ ਸਮਾਰਟਫੋਨ ਵਾਕਈ ਤੁਹਾਡੀ ਸਾਰੀ ਐਕਟੀਵਿਟੀ ‘ਤੇ ਨਜ਼ਰ ਰੱਖਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸਮਾਰਟਫੋਨ ਮਾਈਕ੍ਰੋਫੋਨ ਰਾਹੀਂ ਤੁਹਾਡੀ ਹਰ ਗੱਲ ਸੁਣਦਾ ਹੈ। ਫ਼ੋਨ 'ਚ ਇੰਸਟਾਲ ਜ਼ਿਆਦਾਤਰ ਐਪਸ ਨੂੰ ਮਾਈਕ੍ਰੋਫ਼ੋਨ ਐਕਸੈਸ ਮਿਲਿਆ ਹੁੰਦਾ ਹੈ। ਜਦੋਂ ਇਹ ਐਪਸ ਬੈਕਗ੍ਰਾਊਂਡ ਵਿੱਚ ਚੱਲਦੀਆਂ ਹਨ, ਤਾਂ ਤੁਹਾਡੀਆਂ ਸਾਰੀਆਂ ਗੱਲਾਂ ਰਿਕਾਰਡ ਹੋ ਜਾਂਦੀਆਂ ਹਨ ਅਤੇ ਫਿਰ ਤੁਹਾਨੂੰ ਉਨ੍ਹਾਂ ਨਾਲ ਰਿਲੇਟਿਡ ਐਡਸ ਜਾਂ ਕੰਟੈਂਟ ਨਜ਼ਰ ਆਉਣ ਲੱਗ ਜਾਂਦਾ ਹੈ।
2/6

ਇਹ ਤੁਹਾਡੀ ਪ੍ਰਾਈਵੇਸੀ ਲਈ ਖ਼ਤਰਾ ਬਣ ਸਕਦਾ ਹੈ, ਪਰ ਚੰਗੀ ਗੱਲ ਇਹ ਹੈ ਕਿ ਜੇ ਤੁਸੀਂ ਚਾਹੋ, ਤਾਂ ਤੁਸੀਂ ਇਸਨੂੰ ਕੰਟਰੋਲ ਕਰ ਸਕਦੇ ਹੋ। ਤੁਸੀਂ ਕੁਝ ਸਟੈਪਸ ਨੂੰ ਫੋਲੋ ਕਰਕੇ ਫੋਨ ਦੀ ਪ੍ਰਾਈਵੇਸੀ ਸੈਟਿੰਗ ਨੂੰ ਮਜਬੂਤ ਬਣਾ ਸਕਦੇ ਹੋ, ਜਿਸ ਤੋਂ ਬਾਅਦ ਫੋਨ ਤੁਹਾਡੀ ਕਿਸੇ ਗੱਲ ਨੂੰ ਸੁਣ ਨਹੀਂ ਸਕੇਗਾ ਅਤੇ ਨਾ ਹੀ ਟ੍ਰੈਕ ਕਰ ਸਕੇਗਾ।
3/6

ਇਸ ਦੇ ਲਈ, ਪਹਿਲਾਂ ਫੋਨ ਦੀ Settings ਖੋਲ ਲਓ। ਹੁਣ Privacy & Security ਸੈਕਸ਼ਨ ਵਿੱਚ ਜਾਓ। ਉੱਥੇ Privacy ਆਪਸ਼ਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ Permission Manager ਚੁਣੋ। ਹੁਣ ਤੁਹਾਨੂੰ ਉਹ ਸਾਰੀਆਂ ਐਪਸ ਨਜ਼ਰ ਆਉਣਗੀਆਂ ਜਿਨ੍ਹਾਂ ਕੋਲ Microphone ਦਾ ਐਕਸੈਸ ਹੈ।
4/6

ਇਸ ਤੋਂ ਬਾਅਦ, ਐਪਸ ਦੀ ਲਿਸਟ ਵਿੱਚੋਂ ਕੋਈ ਵੀ ਇੱਕ ਐਪ (ਜਿਵੇਂ ਕਿ YouTube) ਨੂੰ ਸਿਲੈਕਟ ਕਰੋ। ਉੱਥੇ ਤੁਹਾਨੂੰ ਮਾਈਕ੍ਰੋਫ਼ੋਨ ਐਕਸੈਸ ਨਾਲ ਸਬੰਧਤ ਤਿੰਨ ਵਿਕਲਪ ਮਿਲਣਗੇ ਜਿਸ ਵਿੱਚ Allow, Don't allow ਅਤੇ Ask every time ਸ਼ਾਮਲ ਹੋਵੇਗਾ।
5/6

ਇੱਥੇ ਤੁਸੀਂ " Ask every time" ਦੀ ਚੋਣ ਕਰੋ ਤਾਂ ਜੋ ਅਗਲੀ ਵਾਰ ਜਦੋਂ ਐਪ ਤੁਹਾਡੀ ਆਵਾਜ਼ ਦੀ ਵਰਤੋਂ ਕਰਨਾ ਚਾਹੇ, ਤਾਂ ਇਹ ਪਹਿਲਾਂ ਤੁਹਾਡੀ ਪਰਮਿਸ਼ਨ ਮੰਗੇ। ਅਜਿਹਾ ਕਰਨ ਤੋਂ ਬਾਅਦ, ਐਪ ਤੁਹਾਡੀ ਇਜਾਜ਼ਤ ਤੋਂ ਬਿਨਾਂ ਤੁਹਾਡੀਆਂ ਗੱਲਬਾਤਾਂ ਨੂੰ ਰਿਕਾਰਡ ਨਹੀਂ ਕਰ ਸਕੇਗੀ।
6/6

ਇਸ ਨਾਲ ਤੁਹਾਡੀ ਪ੍ਰਾਈਵੇਸੀ ਬਣੀ ਰਹੇਗੀ ਅਤੇ ਕੋਈ ਵੀ ਐਪ ਬਿਨਾਂ ਪੁੱਛੇ ਤੁਹਾਡੀ ਗੱਲ ਨਹੀਂ ਸੁਣ ਸਕੇਗੀ। ਨਾਲ ਹੀ, ਐਪਸ ਪਹਿਲਾਂ ਵਾਂਗ ਹੀ ਕੰਮ ਕਰਨਗੀਆਂ ਪਰ ਉਨ੍ਹਾਂ ਦੀ ਮਾਈਕ੍ਰੋਫੋਨ ਐਕਸੈਸ ਲਿਮਿਟਿਡ ਰਹੇਗੀ। ਇਸੇ ਤਰ੍ਹਾਂ, ਤੁਸੀਂ ਫੋਨ ਵਿੱਚ ਕੈਮਰਾ ਐਕਸੈਸ ਨੂੰ ਵੀ ਕੰਟਰੋਲ ਕਰ ਸਕਦੇ ਹੋ।
Published at : 19 Apr 2025 03:00 PM (IST)
ਹੋਰ ਵੇਖੋ




















