ਪੜਚੋਲ ਕਰੋ
ਮਾਰਕਿਟ 'ਚ ਆਇਆ ਨਵਾਂ ਫਰਾਡ, ਵਿਆਹ ਦਾ ਕਾਰਡ ਭੇਜ ਕੇ ਲੋਕਾਂ ਦੇ ਨਾਲ ਹੋ ਰਹੀ ਠੱਗੀ
ਇਸ ਵਿਆਹ ਦੇ ਸੀਜ਼ਨ ਵਿੱਚ ਲੋਕਾਂ ਨੂੰ ਬਹੁਤ ਸਾਰੇ ਸੱਦੇ ਆਉਂਦੇ ਹਨ। ਜਿਸ ਵਿੱਚ ਕੁਝ ਲੋਕ ਘਰ ਆ ਕੇ ਕਾਰਡ ਦਿੰਦੇ ਹਨ। ਤਾਂ ਉੱਥੇ ਹੀ ਕੁਝ ਲੋਕ ਵਟਸਐਪ 'ਤੇ ਭੇਜਦੇ ਹਨ। ਅੱਜਕੱਲ੍ਹ ਤਾਂ ਧੋਖੇਬਾਜ਼ ਵੀ ਵਿਆਹ ਦੇ ਕਾਰਡ ਭੇਜ ਕੇ ਘਪਲਾ ਕਰ ਰਹੇ ਹਨ।
wedding card
1/6

ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਸੀਜ਼ਨ 'ਚ ਕਈ ਹਜ਼ਾਰ ਲੋਕਾਂ ਦਾ ਵਿਆਹ ਹੋਣ ਵਾਲਾ ਹੈ। ਲੋਕ ਵਿਆਹ ਦੀਆਂ ਲਗਭਗ ਸਾਰੀਆਂ ਤਿਆਰੀਆਂ ਪਹਿਲਾਂ ਤੋਂ ਹੀ ਕਰ ਲੈਂਦੇ ਹਨ। ਕਾਰਡ ਵੀ ਛਪਵਾ ਲੈਂਦੇ ਹਨ ਅਤੇ ਆਪਣੇ ਦੋਸਤਾਂ, ਜਾਣ-ਪਛਾਣ ਦੇ ਲੋਕਾਂ ਵਿੱਚ ਵੰਡਦੇ ਹਨ। ਅੱਜਕੱਲ੍ਹ ਲੋਕ ਜਾਣ ਪਛਾਣ ਵਾਲੇ ਲੋਕਾਂ ਤੋਂ ਦੂਰ ਰਹਿੰਦੇ ਹਨ ਜਾਂ ਕਿਸੇ ਹੋਰ ਸ਼ਹਿਰ ਵਿੱਚ ਰਹਿੰਦੇ ਹਨ। ਲੋਕ ਉਨ੍ਹਾਂ ਨੂੰ ਵਟਸਐਪ ਰਾਹੀਂ ਡਿਜ਼ੀਟਲ ਤੌਰ 'ਤੇ ਕਾਰਡ ਭੇਜਦੇ ਹਨ। ਕਈ ਲੋਕ ਕਾਰਡਾਂ ਦੀਆਂ ਫੋਟੋਆਂ ਖਿੱਚ ਕੇ ਭੇਜ ਦਿੰਦੇ ਹਨ। ਤਾਂ ਉੱਥੇ ਹੀ ਕਈ ਲੋਕ ਕਾਰਡ ਦੀ PDF ਫਾਈਲ ਭੇਜ ਦਿੰਦੇ ਹਨ।
2/6

ਇਸ ਦੌਰਾਨ ਹੁਣ ਵਿਆਹਾਂ ਦੇ ਇਸ ਸੀਜ਼ਨ 'ਚ ਸਾਈਬਰ ਠੱਗ ਵੀ ਐਕਟਿਵ ਹੋ ਗਏ ਹਨ। ਹੁਣ ਵਿਆਹ ਦੇ ਕਾਰਡਾਂ ਨਾਲ ਸਕੈਮ ਕੀਤਾ ਜਾ ਰਿਹਾ ਹੈ। ਇਸ ਵਿੱਚ ਸਾਈਬਰ ਠੱਗ ਲੋਕਾਂ ਨੂੰ ਕਾਰਡ ਭੇਜ ਕੇ ਠੱਗੀ ਮਾਰ ਰਹੇ ਹਨ ਅਤੇ ਲੋਕਾਂ ਦੇ ਬੈਂਕ ਖਾਤੇ ਖਾਲੀ ਕਰ ਰਹੇ ਹਨ।
Published at : 18 Nov 2024 11:22 AM (IST)
ਹੋਰ ਵੇਖੋ





















