ਪੜਚੋਲ ਕਰੋ
Smartphone Safety Tips: ਸਮਾਰਟਫ਼ੋਨ ਨਾਲ ਕਦੇ ਨਾ ਕਰੋ ਇਹ ਗ਼ਲਤੀਆਂ, ਫ਼ੋਨ ਹੋ ਜਾਵੇਗਾ ਖ਼ਰਾਬ
1/7

Smartphone Safety Tips: ਸਮਾਰਟਫੋਨ ਅੱਜ ਦੇ ਜੀਵਨ ਦੀ ਸਭ ਤੋਂ ਵੱਡੀ ਜ਼ਰੂਰਤ ਬਣ ਗਏ ਹਨ। ਸਾਡੇ ਜ਼ਿਆਦਾਤਰ ਕੰਮ ਹੁਣ ਸਮਾਰਟਫੋਨ 'ਤੇ ਹੀ ਹੋ ਰਹੇ ਹਨ। ਸ਼ਾਇਦ ਇਹੋ ਕਾਰਨ ਹੈ ਕਿ ਲੋਕ ਆਪਣਾ ਜ਼ਿਆਦਾਤਰ ਸਮਾਂ ਸਮਾਰਟਫੋਨ 'ਤੇ ਹੀ ਬਿਤਾਉਣ ਲੱਗ ਪਏ ਹਨ।
2/7

ਭਾਵੇਂ ਹਰੇਕ ਵਿਅਕਤੀ ਹੀ ਆਪਣੇ ਸਮਾਰਟਫੋਨ ਦਾ ਪੂਰਾ ਖਿਆਲ ਰੱਖਦਾ ਹੈ ਪਰ ਫਿਰ ਵੀ ਕੁਝ ਗਲਤੀਆਂ ਅਜਿਹੀਆਂ ਹੁੰਦੀਆਂ ਹਨ ਜੋ ਸਮਾਰਟਫੋਨ ਦੀ ਵਰਤੋਂ ਕਰਨ ਵਾਲੇ ਲੋਕ ਅਕਸਰ ਕਰਦੇ ਹਨ।
3/7

ਬਹੁਤ ਸਾਰੇ ਸਮਾਰਟਫੋਨ ਖਪਤਕਾਰ ਇਨ੍ਹਾਂ ਗਲਤੀਆਂ ਨੂੰ ਵਾਰ-ਵਾਰ ਦੁਹਰਾਉਂਦੇ ਹਨ, ਜਿਸ ਦਾ ਪ੍ਰਭਾਵ ਸਮਾਰਟਫੋਨ ’ਤੇ ਪੈਂਦਾ ਹੈ। ਆਓ, ਅੱਜ ਅਜਿਹੀਆਂ ਹੀ ਗਲਤੀਆਂ ਬਾਰੇ ਗੱਲ ਕਰੀਏ ਜੋ ਕਿਸੇ ਵੀ ਸਮਾਰਟਫੋਨ ਨੂੰ ਖਰਾਬ ਕਰ ਸਕਦੀਆਂ ਹਨ:
4/7

ਮੋਬਾਈਲ ਵਿੱਚ ਵਾਈ-ਫਾਈ, ਜੀਪੀਐਸ ਤੇ ਬਲੂਟੁੱਥ ਵਰਗੇ ਕੁਨੈਕਟੀਵਿਟੀ ਫ਼ੀਚਰਜ਼ ਕੰਮ ਖਤਮ ਹੋਣ ਤੋਂ ਬਾਅਦ ਬੰਦ ਹੋਣੇ ਚਾਹੀਦੇ ਹਨ। ਇਨ੍ਹਾਂ ਨਾਲ ਬੈਟਰੀ ਦੀ ਖਪਤ ਵਧਦੀ ਹੈ। ਇਨ੍ਹਾਂ ਫ਼ੀਚਰਜ਼ ਨੂੰ ਬੰਦ ਕਰਨ ਨਾਲ ਫ਼ੋਨ ਦੇ ਪ੍ਰੋਸੈਸਰ ਦੀ ਗਤੀ ਵੀ ਵਧਦੀ ਹੈ।
5/7

ਲੋੜ ਪੈਣ 'ਤੇ ਹੀ ਵਾਈਬ੍ਰੇਸ਼ਨ ਮੋਡ ਦੀ ਵਰਤੋਂ ਕਰੋ। ਬਹੁਤ ਸਾਰੇ ਲੋਕ ਹਰ ਸਮੇਂ ਵਾਈਬ੍ਰੇਸ਼ਨ ਮੋਡ ਨੂੰ ਚਾਲੂ ਰੱਖਦੇ ਹਨ। ਅਜਿਹਾ ਕਰਨ ਨਾਲ ਫ਼ੋਨ ਦੀ ਬੈਟਰੀ ਜਲਦੀ ਖ਼ਤਮ ਹੋ ਜਾਂਦੀ ਹੈ। ਬੈਟਰੀ ਦੀ ਉਮਰ ਵੀ ਘੱਟ ਜਾਂਦੀ ਹੈ।
6/7

ਸਕ੍ਰੀਨ ਆਨ ਟਾਈਮ ਜਿੰਨਾ ਵੱਧ ਹੋਵੇਗਾ, ਓਨੀ ਹੀ ਜ਼ਿਆਦਾ ਬੈਟਰੀ ਦੀ ਵੀ ਖਪਤ ਹੋਵੇਗੀ। ਤੁਸੀਂ ਫੋਨ ਦੀ ਬੈਟਰੀ ਬਚਾਉਣ ਲਈ ਬ੍ਰਾਈਟਨੈੱਸ ਘਟਾ ਸਕਦੇ ਹੋ। ਆਟੋ ਬ੍ਰਾਈਟਨੈੱਸ ਮੋਡ ਦੀ ਵਰਤੋਂ ਕਰੋ। ਇਹ ਰੋਸ਼ਨੀ ਅਨੁਸਾਰ ਸਕ੍ਰੀਨ ਦੀ ਚਮਕ ਨੂੰ ਵਿਵਸਥਿਤ ਕਰਦਾ ਹੈ। ਇਹ ਬੈਟਰੀ ਦੀ ਖਪਤ ਨੂੰ ਘਟਾਉਂਦਾ ਹੈ।
7/7

ਲੋੜ ਪੈਣ 'ਤੇ ਹੀ ਮੋਬਾਈਲ ਚਾਰਜ ਕਰੋ। ਜਦੋਂ ਬੈਟਰੀ 50-60 ਫੀਸਦੀ ਹੋਵੇ ਤਾਂ ਮੋਬਾਈਲ ਨੂੰ ਚਾਰਜ ਨਾ ਕਰੋ। ਅਜਿਹਾ ਕਰਨ ਨਾਲ ਬੈਟਰੀ 'ਤੇ ਦਬਾਅ ਪੈਂਦਾ ਹੈ ਅਤੇ ਬੈਟਰੀ ਦੇ ਖਰਾਬ ਹੋਣ ਜਾਂ ਧਮਾਕੇ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਫ਼ੋਨ ਨੂੰ ਉਦੋਂ ਹੀ ਚਾਰਜ ਕਰੋ ਜਦੋਂ ਬੈਟਰੀ 20 ਪ੍ਰਤੀਸ਼ਤ ਜਾਂ ਘੱਟ ਹੋਵੇ।
Published at : 15 Aug 2021 11:25 AM (IST)
ਹੋਰ ਵੇਖੋ





















