ਪੜਚੋਲ ਕਰੋ
WhatsApp 'ਤੇ ਚੱਲ ਰਿਹਾ ਇਹ ਨਵਾਂ ਸਕੈਮ...ਇੱਕ ਗਲਤੀ ਨਾਲ ਖਾਲੀ ਹੋ ਸਕਦਾ ਅਕਾਊਂਟ, ਇੰਝ ਕਰੋ ਬਚਾਅ
ਦੇਸ਼ ਵਿੱਚ ਸਾਈਬਰ ਠੱਗੀ ਦੇ ਮਾਮਲੇ ਕਾਫੀ ਤੇਜ਼ੀ ਨਾਲ ਵੱਧ ਰਹੇ ਹਨ। ਇਸੇ ਕੜੀ ਵਿੱਚ ਇੱਕ ਨਵਾਂ ਠੱਗੀ ਦਾ ਤਰੀਕਾ ਸਾਹਮਣੇ ਆਇਆ ਹੈ, ਜਿੱਥੇ ਤੁਹਾਨੂੰ ਵਟਸਐਪ 'ਤੇ ਇੱਕ ਫੋਟੋ ਦੇ ਜ਼ਰੀਏ ਠੱਗਿਆ ਜਾ ਰਿਹਾ ਹੈ।
( Image Source : Freepik )
1/6

ਦਰਅਸਲ, ਇਹ ਘਟਨਾ ਮਹਾਰਾਸ਼ਟਰ ਦੇ ਇੱਕ 28 ਸਾਲਾ ਯੁਵਕ ਪ੍ਰਦੀਪ ਜੈਨ ਨਾਲ ਵਾਪਰੀ ਹੈ, ਜਿਸਨੇ ਵਟਸਐਪ 'ਤੇ ਭੇਜੀ ਗਈ ਇੱਕ ਫੋਟੋ ਡਾਊਨਲੋਡ ਕਰਨ ਤੋਂ ਬਾਅਦ 2 ਲੱਖ ਰੁਪਏ ਤੋਂ ਵੱਧ ਗੁਆ ਦਿੱਤੇ। ਇਹ ਫੋਟੋ ਇੱਕ ਬੁਜ਼ੁਰਗ ਵਿਅਕਤੀ ਦੀ ਲੱਗ ਰਹੀ ਸੀ, ਪਰ ਅਸਲ ਵਿੱਚ ਇਹ ਇੱਕ ਬਹੁਤ ਐਡਵਾਂਸ ਹੈਕਿੰਗ ਤਕਨੀਕ 'ਸਟੇਗਨੋਗ੍ਰਾਫੀ' ਦੇ ਜ਼ਰੀਏ ਬਣਾਇਆ ਗਿਆ ਜਾਲ ਸੀ।
2/6

ਸਾਈਬਰ ਐਕਸਪਰਟਾਂ ਨੇ ਦੱਸਿਆ ਕਿ ਇਸ ਠੱਗੀ ਵਿੱਚ ‘ਲੀਸਟ ਸਿਗਨਿਫਿਕੈਂਟ ਬਿਟ (LSB) ਸਟੇਗਨੋਗ੍ਰਾਫੀ’ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਵਿੱਚ ਕਿਸੇ ਸਧਾਰਨ ਮੀਡੀਆ ਫਾਈਲ ਜਿਵੇਂ ਕਿ ਫੋਟੋ, ਆਡੀਓ ਜਾਂ PDF ਵਿੱਚ ਖਤਰਨਾਕ ਕੋਡ ਛੁਪਾ ਦਿੱਤਾ ਜਾਂਦਾ ਹੈ। ਇਹ ਕੋਡ ਆਮ ਐਂਟੀਵਾਇਰਸ ਸੌਫਟਵੇਅਰ ਨਾਲ ਵੀ ਨਹੀਂ ਪਕੜਿਆ ਜਾਂਦਾ ਅਤੇ ਫਾਈਲ ਖੁਲਦੇ ਹੀ ਐਕਟਿਵ ਹੋ ਜਾਂਦਾ ਹੈ।
3/6

ਐਕਸਪਰਟਾਂ ਦੇ ਅਨੁਸਾਰ, ਇਸ ਫੋਟੋ ਵਿੱਚ ਆਮ ਤੌਰ 'ਤੇ ਤਿੰਨ ਰੰਗ ਚੈਨਲ-ਰੇਡ, ਗ੍ਰੀਨ ਅਤੇ ਬਲੂ ਹੁੰਦੇ ਹਨ, ਅਤੇ ਇਨ੍ਹਾਂ ਜਾਂ ਟ੍ਰਾਂਸਪਰੈਂਸੀ ਵਾਲੇ ਅਲਫਾ ਚੈਨਲ ਵਿੱਚ ਵੀ ਮੈਲਵੇਅਰ ਛੁਪਾਇਆ ਜਾ ਸਕਦਾ ਹੈ। ਜਿਵੇਂ ਹੀ ਅਜਿਹੀ ਫਾਈਲ ਖੁੱਲਦੀ ਹੈ, ਛੁਪਿਆ ਹੋਇਆ ਕੋਡ ਆਪ ਹੀ ਇੰਸਟਾਲ ਹੋ ਕੇ ਸੰਵੇਦਨਸ਼ੀਲ ਜਾਣਕਾਰੀ ਜਿਵੇਂ ਕਿ ਬੈਂਕ ਵੇਰਵੇ, ਪਾਸਵਰਡ ਆਦਿ ਚੋਰੀ ਕਰ ਲੈਂਦਾ ਹੈ।
4/6

.jpg, .png, .mp3, .mp4 ਅਤੇ PDF ਜਿਵੇਂ ਫਾਰਮੈਟਾਂ ਵਿੱਚ ਅਜਿਹੇ ਹਮਲੇ ਆਮ ਹਨ ਕਿਉਂਕਿ ਇਹ ਫਾਰਮੈਟ ਸਧਾਰਨ ਤੌਰ 'ਤੇ ਸੁਰੱਖਿਅਤ ਸਮਝੇ ਜਾਂਦੇ ਹਨ ਅਤੇ ਸੋਸ਼ਲ ਮੀਡੀਆ 'ਤੇ ਧੜਲੇ ਨਾਲ ਸਾਂਝੇ ਹੁੰਦੇ ਹਨ। ਇਨ੍ਹਾਂ ਫਾਈਲਾਂ ਵਿੱਚ ਛੁਪਿਆ ਮੈਲਵੇਅਰ ਕਿਸੇ ਫਿਸ਼ਿੰਗ ਲਿੰਕ ਜਾਂ ਨਕਲੀ ਪੇਜ਼ ਵਾਂਗ ਨਹੀਂ ਦਿਖਾਈ ਦਿੰਦਾ, ਇਸ ਲਈ ਯੂਜ਼ਰਾਂ ਨੂੰ ਇਸ ਦੀ ਭਿੰਣਕ ਵੀ ਨਹੀਂ ਲੱਗਦੀ।
5/6

ਫਿਸ਼ਿੰਗ ਲਿੰਕ ਜਾਂ ਨਕਲੀ ਪੇਜ਼ ਵਾਂਗ ਨਹੀਂ ਦਿਖਾਈ ਦਿੰਦਾ, ਇਸ ਲਈ ਯੂਜ਼ਰਾਂ ਨੂੰ ਇਸ ਦੀ ਭਿੰਣਕ ਵੀ ਨਹੀਂ ਲੱਗਦੀ। ਸਾਈਬਰ ਸੁਰੱਖਿਆ ਐਕਸਪਰਟ ਸਲਾਹ ਦਿੰਦੇ ਹਨ ਕਿ ਅਣਜਾਣ ਨੰਬਰ ਤੋਂ ਆਈ ਫਾਈਲ ਡਾਊਨਲੋਡ ਕਰਨ ਤੋਂ ਬਚੋ, ਵਟਸਐਪ ਦੀ ਆਟੋ-ਡਾਊਨਲੋਡ ਸੈਟਿੰਗ ਬੰਦ ਰੱਖੋ, ਫੋਨ ਵਿੱਚ ਤਾਜ਼ਾ ਸੁਰੱਖਿਆ ਅਪਡੇਟ ਰੱਖੋ ਅਤੇ ਕਿਸੇ ਨਾਲ ਵੀ OTP ਸਾਂਝਾ ਨਾ ਕਰੋ।
6/6

ਨਾਲ ਹੀ, ਵਟਸਐਪ 'ਤੇ ਕੌਣ ਤੁਹਾਨੂੰ ਗਰੁੱਪ ਵਿੱਚ ਸ਼ਾਮਿਲ ਕਰ ਸਕਦਾ ਹੈ, ਇਸ 'ਤੇ ਨਿਯੰਤਰਣ ਰੱਖੋ ਅਤੇ "Silence Unknown Callers" ਜਿਵੇਂ ਫੀਚਰਜ਼ ਓਨ ਰੱਖੋ।
Published at : 23 Apr 2025 04:22 PM (IST)
ਹੋਰ ਵੇਖੋ
Advertisement
Advertisement





















