ਪੜਚੋਲ ਕਰੋ
WhatsApp ਹੋ ਜਾਵੇਗਾ ਬੰਦ, ਤੁਹਾਡਾ ਫੋਨ ਵੀ ਇਸ ਲਿਸਟ 'ਚ ਸ਼ਾਮਲ ਤਾਂ ਨਹੀਂ, ਇਦਾਂ ਕਰੋ ਚੈੱਕ
Whatsapp: ਅੱਜ ਦੇ ਡਿਜੀਟਲ ਯੁੱਗ ਵਿੱਚ WhatsApp ਨਾ ਸਿਰਫ਼ ਸੰਚਾਰ ਦਾ ਇੱਕ ਮਹੱਤਵਪੂਰਨ ਸਾਧਨ ਬਣ ਗਿਆ ਹੈ, ਸਗੋਂ ਇਹ ਦੁਨੀਆ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਮੈਸੇਜਿੰਗ ਐਪ ਵੀ ਬਣ ਗਿਆ ਹੈ।
1/6

Meta ਵਲੋਂ ਸੰਚਾਲਿਤ ਇਹ ਪਲੇਟਫਾਰਮ ਹੁਣ ਸਿਰਫ਼ ਉਨ੍ਹਾਂ ਡਿਵਾਈਸਾਂ 'ਤੇ ਚੱਲੇਗਾ, ਜੋ iOS 15.1 ਜਾਂ Android 5.1 ਵਰਗੇ ਘੱਟੋ-ਘੱਟ ਜਾਂ ਨਵੇਂ ਸਾਫਟਵੇਅਰ ਵਰਜਨ 'ਤੇ ਚੱਲ ਰਹੇ ਹਨ। ਯਾਨੀ, ਜੇਕਰ ਤੁਹਾਡਾ ਫੋਨ ਇਸ ਤੋਂ ਪੁਰਾਣੇ ਵਰਜਨ 'ਤੇ ਕੰਮ ਕਰਦਾ ਹੈ, ਤਾਂ ਤੁਸੀਂ ਇਸ ਵਿੱਚ WhatsApp ਦੇ ਮੈਸੇਜਿੰਗ ਜਾਂ ਕਾਲਿੰਗ ਵਰਗੇ ਫੀਚਰਸ ਦੀ ਵਰਤੋਂ ਨਹੀਂ ਕਰ ਸਕੋਗੇ।
2/6

iPhone ਦੀ ਗੱਲ ਕਰੀਏ ਤਾਂ iPhone 5s, iPhone 6 ਅਤੇ iPhone 6 Plus ਵਰਗੇ ਮਾਡਲਾਂ ‘ਤੇ ਹੁਣ WhatsApp ਨਹੀਂ ਚੱਲੇਗਾ, ਕਿਉਂਕਿ ਉਹ ਲੇਟੇਸਟ iOS ਵਰਜ਼ਨ ਨੂੰ ਸਪੋਰਟ ਨਹੀਂ ਕਰਦੇ ਹਨ। ਹਾਲਾਂਕਿ, iPhone 6s, iPhone 6s Plus ਅਤੇ ਪਹਿਲੇ iPhone SE ਨੂੰ ਅਜੇ ਵੀ ਵਰਤਿਆ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਵਿੱਚ ਅਪਡੇਟ ਕਰਨ ਦੀ ਸਹੂਲਤ ਹੈ। ਦੂਜੇ ਪਾਸੇ, ਐਂਡਰਾਇਡ ਫੋਨਾਂ ਵਿੱਚ, Samsung Galaxy S4, Note 3, Sony Xperia Z1, LG G2, Huawei Ascend P6, Moto G (First Generation) ਅਤੇ HTC One X ਵਰਗੇ ਡਿਵਾਈਸਾਂ ‘ਤੇ ਹੁਣ WhatsApp ਨਹੀਂ ਚੱਲੇਗਾ। ਕੁੱਲ ਮਿਲਾ ਕੇ, WhatsApp ਹੁਣ Android 5.0 ਜਾਂ ਪੁਰਾਣੇ ਵਰਜ਼ਨ ਵਾਲੇ ਕਿਸੇ ਵੀ ਫੋਨ 'ਤੇ ਨਹੀਂ ਚੱਲੇਗਾ।
3/6

ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਹਾਡਾ ਫ਼ੋਨ ਇਸ ਲਿਸਟ ਵਿੱਚ ਸ਼ਾਮਲ ਹੈ ਜਾਂ ਨਹੀਂ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਡਿਵਾਈਸ ਦੇ ਓਪਰੇਟਿੰਗ ਸਿਸਟਮ ਵਰਜਨ ਦੀ ਜਾਂਚ ਕਰਨੀ ਪਵੇਗੀ। ਆਈਫੋਨ ਯੂਜ਼ਰਸ ਸੈਟਿੰਗਾਂ ਵਿੱਚ "ਜਨਰਲ" ਅਤੇ ਫਿਰ "ਅਬਾਉਟ" ਸੈਕਸ਼ਨ ਵਿੱਚ ਜਾ ਕੇ iOS ਵਰਜਨ ਦੀ ਜਾਂਚ ਕਰ ਸਕਦੇ ਹਨ। ਐਂਡਰਾਇਡ ਯੂਜ਼ਰਸ ਸੈਟਿੰਗਸ ਵਿੱਚ "ਅਬਾਉਟ ਫੋਨ" ਵਿੱਚ ਜਾ ਕੇ ਆਪਣੇ ਸਾਫਟਵੇਅਰ ਵਰਜਨ ਨੂੰ ਲੈਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
4/6

WhatsApp ਵਰਗੀਆਂ ਐਪਸ ਸਮੇਂ-ਸਮੇਂ 'ਤੇ ਆਪਣੇ ਸਿਸਟਮ ਅਤੇ ਫੀਚਰਸ ਨੂੰ ਬਿਹਤਰ ਬਣਾਉਣ ਲਈ ਪੁਰਾਣੇ ਡਿਵਾਈਸਾਂ ਨੂੰ ਸਪੋਰਟ ਕਰਨਾ ਬੰਦ ਕਰ ਦਿੰਦੀਆਂ ਹਨ। Meta ਦਾ ਕਹਿਣਾ ਹੈ ਕਿ ਹਰ ਸਾਲ ਉਹ ਮੁਲਾਂਕਣ ਕਰਦੇ ਹਨ ਕਿ ਕਿਹੜੇ ਡਿਵਾਈਸ ਅਤੇ ਓਪਰੇਟਿੰਗ ਸਿਸਟਮ ਹੁਣ ਪੁਰਾਣੇ ਹਨ ਅਤੇ ਉਨ੍ਹਾਂ ਕੋਲ ਲੋੜੀਂਦੇ ਸੁਰੱਖਿਆ ਅਪਡੇਟ ਨਹੀਂ ਹਨ ਜਾਂ ਐਪ ਦੇ ਲੇਟੇਸਟ ਫੀਚਰਸ ਨੂੰ ਸਪੋਰਟ ਕਰ ਪਾਉਂਦੇ ਹਨ।
5/6

ਅਜਿਹੇ ਡਿਵਾਈਸਾਂ ਦਾ ਸਪੋਰਟ ਬੰਦ ਕਰਕੇ WhatsApp ਆਪਣੇ ਬਾਕੀ ਯੂਜ਼ਰਸ ਨੂੰ ਬਿਹਤਰ ਸੁਰੱਖਿਆ, ਬਿਹਤਰ ਪਰਫਾਰਮੈਂਸ ਅਤੇ ਨਵੇਂ ਫੀਚਰਸ ਦਾ ਐਕਸਪੀਰੀਐਂਸ ਲੈਣ ਲਈ ਧਿਆਨ ਕੇਂਦਰਿਤ ਕਰਦਾ ਹੈ।
6/6

ਜੇਕਰ ਤੁਸੀਂ ਚਾਹੁੰਦੇ ਹੋ ਕਿ WhatsApp ਤੁਹਾਡੇ ਫ਼ੋਨ 'ਚ ਕਿਸੇ ਰੁਕਾਵਟ ਤੋਂ ਚੱਲਦਾ ਰਹੇ, ਤਾਂ ਇਹ ਜ਼ਰੂਰੀ ਹੈ ਕਿ ਤੁਹਾਡਾ ਫ਼ੋਨ ਅੱਪ-ਟੂ-ਡੇਟ ਹੋਵੇ। ਜੇਕਰ ਤੁਹਾਡੀ ਡਿਵਾਈਸ ਨੂੰ ਨਵਾਂ ਵਰਜਨ ਨਹੀਂ ਮਿਲ ਰਿਹਾ ਹੈ, ਤਾਂ ਤੁਹਾਨੂੰ ਇੱਕ ਨਵਾਂ ਫ਼ੋਨ ਖਰੀਦਣਾ ਪੈ ਸਕਦਾ ਹੈ। ਲਗਾਤਾਰ ਬਦਲਦੀ ਤਕਨਾਲੌਜੀ ਦੇ ਨਾਲ ਚੱਲਣਾ ਤੁਹਾਡੀ ਲੋੜ ਬਣ ਗਿਆ ਹੈ।
Published at : 07 Jul 2025 03:53 PM (IST)
ਹੋਰ ਵੇਖੋ





















