ਪੜਚੋਲ ਕਰੋ
200 MP ਕੈਮਰੇ ਨਾਲ ਲਾਂਚ ਹੋਵੇਗਾ Xiaomi ਦਾ ਨਵਾਂ ਸਮਾਰਟਫ਼ੋਨ, ਰਿਪੋਰਟ ਤੋਂ ਹੋਇਆ ਖ਼ੁਲਾਸਾ
xiaomi
1/6

ਸਮਾਰਟਫੋਨ ਬ੍ਰਾਂਡ ਸ਼ਿਓਮੀ (Xiaomi) ਆਪਣੀ ਨਵੇਂ ਡਿਵਾਈਸ Mi 12 'ਤੇ ਕੰਮ ਕਰ ਰਿਹਾ ਹੈ। ਇਸ ਦੌਰਾਨ ਇੱਕ ਰਿਪੋਰਟ ਸਾਹਮਣੇ ਆਈ ਹੈ, ਜਿਸ ਨਾਲ ਆਉਣ ਵਾਲੇ ਐਮਆਈ 12 ਸਮਾਰਟਫੋਨ ਦੇ ਪ੍ਰੋਸੈਸਰ ਤੇ ਕੈਮਰਾ ਬਾਰੇ ਜਾਣਕਾਰੀ ਮਿਲੀ ਹੈ। ਟੈਕ ਟਿਪਸਟਰ ਡਿਜੀਟਲ ਚੈਟ ਸਟੇਸ਼ਨ ਦਾ ਮੰਨਣਾ ਹੈ ਕਿ ਆਉਣ ਵਾਲੀ ਇਹ ਡਿਵਾਈਸ ਕੁਆਲਕਾਮ ਸਨੈਪਡ੍ਰੈਗਨ 895 ਪ੍ਰੋਸੈਸਰ ਦੇ ਨਾਲ ਆਵੇਗਾ। ਇਸ ਤੋਂ ਇਲਾਵਾ ਫੋਨ 'ਚ ਯੂਜ਼ਰਸ ਨੂੰ ਕਰਵਡ ਡਿਸਪਲੇਅ ਮਿਲੇਗਾ। ਨਾਲ ਹੀ ਇਸ ਦੇ ਸਾਹਮਣੇ ਇਕ ਪੰਚ-ਹੋਲ ਕੱਟ ਆਊਟ ਹੋਏਗਾ।
2/6

ਰਿਪੋਰਟ ਅਨੁਸਾਰ, ਆਉਣ ਵਾਲੇ ਸਮਾਰਟਫੋਨ Mi 12 ਵਿੱਚ 200 MP ਦਾ ਪ੍ਰਾਇਮਰੀ ਕੈਮਰਾ ਦਿੱਤਾ ਜਾਵੇਗਾ। ਸੈਮਸੰਗ ਅਤੇ Olympus ਇਸ ਕੈਮਰੇ ਨੂੰ ਤਿਆਰ ਕਰਨਗੇ। ਨਾਲ ਹੀ, Olympus ਲੋਗੋ ਵੀ ਕੈਮਰਾ ਮਾਡਿਯੂਲ 'ਤੇ ਹੋਵੇਗਾ। ਇਸ ਤੋਂ ਇਲਾਵਾ ਰਿਪੋਰਟ ਤੋਂ ਜ਼ਿਆਦਾ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ। ਇਸ ਤੋਂ ਪਹਿਲਾਂ ਟੈਕ ਟਿਪਸਟਰ Evan Blass ਨੇ ਡਿਵਾਈਸ ਨੂੰ ਸਨੈਪਡ੍ਰੈਗਨ ਐਕਸ (Snapdragon X65) 65 5ਜੀ ਮੋਡਮ ਬਣਾਉਣ ਦਾ ਦਾਅਵਾ ਕੀਤਾ ਸੀ।
Published at : 02 Jul 2021 11:39 AM (IST)
ਹੋਰ ਵੇਖੋ





















