ਜੱਲੀਕਟੂਟ ਸਾਹਣਾਂ ਨੂੰ ਕਾਬੂ ਚ ਕਰਨ ਦਾ ਰਿਵਾਇਤੀ ਖੇਡ ਹੈ. ਇਸਨੂੰ ਤਾਮਿਲਨਾਡੂ ਵਿੱਚ ਫ਼ਸਲ ਕੱਟਣ ਤੋਂ ਬਾਅਦ ਪੋਂਗਲ ਦੇ ਮੌਕੇ ਤੇ ਖੇਡਿਆ ਜਾਂਦਾ ਹੈ. 2014 ਵਿੱਚ ਸੁਪਰੀਮ ਕੋਰਟ ਨੇ ਪਸ਼ੂ ਨਾਲ ਬਰਬਰਤਾ ਵਿਰੋਧੀ ਕ਼ਾਨੂਨ ਦਾ ਹਵਾਲਾ ਦਿੰਦਿਆਂ ਹੋਈਆਂ ਇਸਦੇ ਆਯੋਜਨ ਤੇ ਰੋਕ ਲਗਾ ਦਿੱਤੀ ਸੀ ਪਰ ਹੁਣ ਇੱਕ ਵਾਰ ਫਿਰ ਇਹ ਪਹਿਲਾਂ ਦੀ ਤਰਾਂ ਹੀ ਜਾਰੀ ਹੈ.