ਮੋਲੇਨਬਿਕ ਦੇ ਪ੍ਰਬੰਧਕ ਡੇਲਫੀਨ ਗਾਸੇਨਜ਼ ਦਾ ਕਹਿਣਾ ਹੈ ਕਿ ਇਸ ਪ੍ਰਦਰਸ਼ਨੀ ਰਾਹੀਂ ਲੋਕਾਂ ਨੂੰ ਆਪਣੀ ਸੋਚ ਬਦਲਣ ਦੀ ਪ੍ਰੇਰਨਾ ਦਿੱਤੀ ਗਈ ਹੈ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਲੋਕਾਂ ਨੂੰ ਇਹ ਸਮਝਣਾ ਹੋਵੇਗਾ ਕਿ ਔਰਤਾਂ ਆਪਣੀ ਮਰਜ਼ੀ ਨਾਲ ਕੁਝ ਵੀ ਪਹਿਨ ਸਕਦੀਆਂ ਹਨ। ਉਨ੍ਹਾਂ 'ਤੇ ਕਿਸੇ ਵੀ ਤਰ੍ਹਾਂ ਨਾਲ ਹਮਲਾ ਨਹੀਂ ਹੋਣਾ ਚਾਹੀਦਾ। ਕਿਸੇ ਵੀ ਕਿਸਮ ਦਾ ਕੱਪੜਾ ਸ਼ੋਸ਼ਣ ਬਚਾ ਨਹੀਂ ਸਕਦਾ। ਇਹ ਪ੍ਰਦਰਸ਼ਨੀ ਅੱਠ ਜਨਵਰੀ ਨੂੰ ਸ਼ੁਰੂ ਹੋਈ ਸੀ ਤੇ 20 ਜਨਵਰੀ ਤਕ ਚੱਲਣੀ ਹੈ। (ਤਸਵੀਰਾਂ- CCM)