ਪ੍ਰਦੂਸ਼ਣ ਦਾ ਪੱਧਰ ਵਧਣ 'ਤੇ ਕੁਝ ਸਾਵਧਾਨੀਆਂ ਇਸ ਤਰ੍ਹਾਂ ਹਨ- ਅਸਥਮਾ, ਕ੍ਰੋਨਿਕ ਬ੍ਰੌਂਕਾਇਟਸ ਵਾਲੇ ਮਰੀਜ਼ਾਂ ਨੂੰ ਆਪਣੀ ਦਵਾਈ ਦੀ ਖ਼ੁਰਾਕ ਵਧਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਦਿਲ ਦੇ ਮਰੀਜ਼ਾਂ ਨੂੰ ਸੈਰ ਆਦਿ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ। ਸਮੌਗ ਕਾਰਨ ਜ਼ਿਆਦਾ ਮਿਹਨਤ ਵਾਲੇ ਕੰਮ ਤੋਂ ਬਚਿਆ ਜਾਵੇ। ਧੁੰਦ ਕਾਰਨ ਵਾਹਨ ਹੌਲੀ ਤੇ ਚੌਕਸੀ ਨਾਲ ਚਲਾਏ ਜਾਣ। ਫਲੂ ਤੇ ਨਿਮੋਨੀਆ ਦਾ ਟੀਕਾ ਪਹਿਲਾਂ ਤੋਂ ਹੀ ਲਵਾ ਲੈਣਾ ਚਾਹੀਦਾ ਹੈ। ਸਵੇਰ ਸਮੇਂ ਖਿੜਕੀਆਂ ਤੇ ਦਰਵਾਜ਼ੇ ਬੰਦ ਰੱਖੋ। ਬਾਹਰ ਜਾਣ ਸਮੇਂ ਮਾਸਕ ਜ਼ਰੂਰ ਪਹਿਨੋ।