ਪੜਚੋਲ ਕਰੋ
ਹਾਕੀ ਦੇ ਮੈਦਾਨ 'ਚ ਭਿੜੇ ਪੰਜਾਬ ਪੁਲਿਸ ਤੇ ਪੀਐਨਬੀ ਦੇ ਖਿਡਾਰੀ, ਕਈਆਂ ਦੇ ਸਿਰ ਪਾਟੇ
1/7

ਦਰਅਸਲ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ 56ਵੇਂ ਨਹਿਰੂ ਹਾਕੀ ਟੂਰਨਾਮੈਂਟ ਦਾ ਫਾਈਨਲ ਸੀ। ਇੱਥੇ ਮੈਦਾਨ ਵਿੱਚ ਹੀ ਖਿਡਾਰੀ ਭਿੜ ਗਏ, ਜਿਸ ਮਗਰੋਂ ਪ੍ਰਬੰਧਕਾਂ ਨੇ ਦੋਵਾਂ ਟੀਮਾਂ ’ਤੇ ਪਾਬੰਦੀ ਲਾ ਦਿੱਤੀ।
2/7

ਖੇਡ ਕੁਝ ਸਮਾਂ ਰੁਕੀ ਰਹੀ ਤੇ ਦੋਵੇਂ ਟੀਮਾਂ ਦੇ ਅੱਠ-ਅੱਠ ਖਿਡਾਰੀਆਂ ਨਾਲ ਮੈਚ ਅੱਗੇ ਸ਼ੁਰੂ ਹੋਇਆ। ਪੀਐਨਬੀ ਨੇ ਅਖ਼ੀਰ ਵਿੱਚ ਇਹ ਮੈਚ 6-3 ਨਾਲ ਜਿੱਤਿਆ। ਇਸ ਘਟਨਾ ਤੋਂ ਪ੍ਰੇਸ਼ਾਨ ਜਵਾਹਰ ਲਾਲ ਨਹਿਰੂ ਹਾਕੀ ਟੂਰਨਾਮੈਂਟ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਨੇ ਦੋਵਾਂ ਟੀਮਾਂ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਹੈ।
3/7

ਇਸ ਮਗਰੋਂ ਟੂਰਨਾਮੈਂਟ ਦੇ ਅਧਿਕਾਰੀਆਂ ਨੇ ਵਿਚਾਲੇ ਪੈ ਕੇ ਖਿਡਾਰੀਆਂ ਨੂੰ ਰੋਕਿਆ। ਦੋਵਾਂ ਟੀਮਾਂ ਦੇ ਤਿੰਨ-ਤਿੰਨ ਖਿਡਾਰੀਆਂ ਨੂੰ ਲਾਲ ਕਾਰਡ ਵਿਖਾਇਆ ਗਿਆ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਮੈਨੇਜਰ ਨੂੰ ਵੀ ਆਪਣੇ ਖਿਡਾਰੀਆਂ ਨੂੰ ਉਕਸਾਉਣ ਲਈ ਲਾਲ ਕਾਰਡ ਮਿਲਿਆ।
4/7

ਦੋਵਾਂ ਟੀਮਾਂ ਦੇ ਛੇ ਖਿਡਾਰੀਆਂ ਨੂੰ ਲਾਲ ਕਾਰਡ ਵੀ ਵਿਖਾਇਆ ਗਿਆ। ਹਾਕੀ ਇੰਡੀਆ ਨੇ ਟੂਰਨਾਮੈਂਟ ਦੇ ਪ੍ਰਬੰਧਕਾਂ ਤੋਂ ਵਿਸਥਾਰਿਤ ਰਿਪੋਰਟ ਮੰਗੀ ਹੈ।
5/7

ਲੜਾਈ ਉਸ ਸਮੇਂ ਸ਼ੁਰੂ ਹੋਈ ਜਦੋਂ ਦੋਵੇਂ ਟੀਮਾਂ 3-3 ਨਾਲ ਬਰਾਬਰੀ ’ਤੇ ਸਨ ਤੇ ਗੇਂਦ ਪੰਜਾਬ ਪੁਲਿਸ ਦੇ ਸਰਕਲ ਵਿੱਚ ਪੀਐਨਬੀ ਕੋਲ ਸੀ। ਖਿਡਾਰੀਆਂ ਨੇ ਟਰਫ਼ ਵਿੱਚ ਹੀ ਇੱਕ-ਦੂਜੇ ’ਤੇ ਮੁੱਕਿਆਂ ਤੇ ਹਾਕੀਆਂ ਨਾਲ ਹਮਲਾ ਸ਼ੁਰੂ ਕਰ ਦਿੱਤਾ।
6/7

ਖੇਡ ਦੇ ਮੈਦਾਨ 'ਤੇ ਪੰਜਾਬ ਪੁਲਿਸ ਤੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦੇ ਖਿਡਾਰੀਆਂ ਦੀ ਖੜਕ ਗਈ। ਇਸ ਦੌਰਾਨ ਖੂਬ ਹਾਕੀਆਂ ਚੱਲੀਆਂ ਤੇ ਖਿਡਾਰੀ ਲਹੂ-ਲੁਹਾਣ ਹੋ ਗਏ।
7/7

ਹਾਕੀ ਦੇ ਮੈਦਾਨ 'ਚ ਭਿੜੇ ਪੰਜਾਬ ਪੁਲਿਸ ਤੇ ਪੀਐਨਬੀ ਦੇ ਖਿਡਾਰੀ, ਕਈਆਂ ਦੇ ਸਿਰ ਪਾਟੇ
Published at : 26 Nov 2019 11:47 AM (IST)
View More




















