ਪੜਚੋਲ ਕਰੋ
ਤਿੰਨ ਜੋੜੇ, ਛੇ ਵਿਆਹ ਤੇ ਮੂਵੀ ਵਾਲਾ ਇੱਕ...ਜਾਣੋ ਪ੍ਰਿਅੰਕਾ, ਦੀਪਿਕਾ ਤੇ ਅਨੁਕਸ਼ਾ ਦੇ ਵਿਆਹ ’ਚ ਹੋਰ ਕੀ ਹੈ ‘ਸਾਂਝਾ’
1/8

ਇਸ ਦੇ ਬਾਅਦ ਕੱਲ੍ਹ ਦੋਵੇਂ ਹਿੰਦੂ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਵਾਉਣਗੇ। ਇਸ ਵਿਆਹ ਵਿੱਚ ਪ੍ਰਿਅੰਕਾ ਲਾਲ ਰੰਗ ਦਾ ਲਹਿੰਗਾ ਪਾਏਗੀ।
2/8

ਜ਼ਿਕਰਯੋਗ ਹੈ ਕਿ ਅੱਜ ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਦਾ ਕੈਥੋਲਿਕ ਰੀਤੀ ਰਿਵਾਜ਼ਾਂ ਨਾਲ ਵਿਆਹ ਹੋਏਗਾ। ਇਸ ਵਿਆਹ ਲਈ ਪ੍ਰਿਅੰਕਾ ਖ਼ਾਸ ਸਫੈਦ ਰੰਗ ਦਾ ਗਾਊਨ ਪਾਏਗੀ ਤੇ ਨਿਕ ਬਲੈਕ ਰੰਗ ਦਾ ਫਾਰਮਲ ਸੂਟ ਪਾਏਗਾ।
3/8

ਦੀਪਿਕਾ ਨੇ ਕੋਂਕਣੀ ਤੇ ਸਿੰਧੀ ਰਿਵਾਜ਼ਾਂ ਨਾਲ ਵਿਆਹ ਕਰਵਾਇਆ ਸੀ ਤੇ ਉੱਧਰ ਹੁਣ ਪ੍ਰਿਅੰਕਾ ਵੀ ਕੈਥੋਲਿਕ ਤੇ ਹਿੰਦੂ ਰਿਵਾਜ਼ਾਂ ਨਾਲ ਵਿਆਹ ਕਰਵਾਏਗੀ।
4/8

ਦੀਪਿਕਾ ਤੇ ਪ੍ਰਿਅੰਕਾ ਦੇ ਵਿਆਹ ਵਿੱਚ ਸਾਂਝੀ ਗੱਲ ਇਹ ਸੀ ਕਿ ਦੋਵਾਂ ਜਣੀਆਂ ਨੇ ਦੋ ਵਾਰ ਵਿਆਹ ਕਰਵਾਇਆ। ਦੀਪਿਕਾ ਦੇ ਨਕਸ਼ੇ ਕਦਮਾਂ ’ਤੇ ਚੱਲਦਿਆਂ ਪ੍ਰਿਅੰਕਾ ਚੋਪੜਾ ਨੇ ਵੀ ਦੋ ਵੱਖ-ਵੱਖ ਰਿਵਾਜ਼ਾਂ ਨਾਲ ਵਿਆਹ ਕਰਵਾਇਆ।
5/8

ਹਾਲ ਹੀ ਵਿੱਚ ਬਾਲੀਵੁੱਡ ਦੀਆਂ ਦਿੱਗਜ ਅਦਾਕਾਰਾਵਾਂ ਪ੍ਰਿਅੰਕਾ ਚੋਪੜਾ ਤੇ ਦੀਪਿਕਾ ਪਾਦੁਕੋਣ ਦਾ ਵਿਆਹ ਹੋਇਆ। ਇਨ੍ਹਾਂ ਦੋਵਾਂ ਦੇ ਵਿਆਹਾਂ ਵਿੱਚ ਇੱਕ ਚੀਜ਼ ਸਾਂਝੀ ਸੀ।
6/8

ਹਾਲ ਹੀ ਵਿੱਚ ਪ੍ਰਿਅੰਕਾ ਦਾ ਵਿਆਹ ਕਵਰ ਕਰਨ ਪੁੱਜੇ ਫੋਟੋਗ੍ਰਾਫਰ ਨੇ ਕਿਹਾ ਕਿ ਪਿਛਲੇ 8 ਸਾਲਾਂ ਦੌਰਾਨ ਅੱਜ ਤਕ ਉਸ ਨੇ ਕਈ ਵਿਆਹ ਕਵਰ ਕੀਤੇ ਪਰ ਇਸ ਤਰ੍ਹਾਂ ਦਾ ਸ਼ਾਹੀ ਵਿਆਹ ਅੱਜ ਤਕ ਨਹੀਂ ਵੇਖਿਆ।
7/8

ਇਸ ਤੋਂ ਇਲਾਵਾ ਵੀ ਤਿੰਨਾਂ ਵਿਆਹਾਂ ਵਿੱਚ ਇੱਕ ਹੋਰ ਚੀਜ਼ ਕੌਮਨ ਹੈ, ਉਹ ਹੈ ਫੋਟੋਗ੍ਰਾਫਰ। ਤਿੰਨਾਂ ਸਿਤਾਰਿਆਂ ਦੇ ਵਿਆਹਾਂ ਨੂੰ ਕਵਰ ਕਰਨ ਲਈ ਜਿਨ੍ਹਾਂ ਫੋਟੋਗ੍ਰਾਫਰਾਂ ਦੀ ਟੀਮ ਨੂੰ ਬੁਲਾਇਆ ਗਿਆ, ਉਹ ਇੱਕ ਹੀ ਹੈ।
8/8

ਹੁਣ ਦੇ ਦੋਵਾਂ ਦੇ ਨਾਲ ਅਨੁਕਸ਼ਾ ਦੀ ਗੱਲ ਕੀਤੀ ਜਾਏ ਤਾਂ ਤਿੰਨਾਂ ਵਿੱਚ ਸਾਂਝੀ ਗੱਲ ਇਹ ਸੀ ਕਿ ਤਿੰਨਾਂ ਨੇ ਡੈਸਟੀਨੇਸ਼ਨ ਵੈਡਿੰਗ ਕਰਵਾਈ। ਇਸ ਦੇ ਨਾਲ ਹੀ ਤਿੰਨਾਂ ਨੇ ਵਿਆਹ ਤੋਂ ਮੀਡੀਆ ਨੂੰ ਦੂਰ ਰੱਖਿਆ।
Published at : 01 Dec 2018 05:33 PM (IST)
View More






















