ਪੜਚੋਲ ਕਰੋ

iPhone X ਤੇ ਸੈਮਸੰਗ ਗੈਲਕਸੀ S9+ ਨੂੰ ਟੱਕਰ ਦੇਵੇਗਾ ਇਹ ਸਮਾਰਟਫੋਨ, ਜਾਣੋ ਖੂਬੀਆਂ

1/8
ਕੀਮਤ- ਬੇਸ਼ੱਕ ਬਾਕੀ ਮਾਮਲਿਆਂ ਵਿੱਚ ਵਨਪਲੱਸ ਕਿਸੇ ਹੋਰ ਫ਼ੋਨ ਤੋਂ ਅੱਗੇ ਨਾ ਨਿੱਕਲੇ ਪਰ ਕੀਮਤ ਵਾਲੇ ਪੱਖ ਤੋਂ ਇਸ ਦਾ ਕੋਈ ਸਾਨੀ ਨਹੀਂ। ਵਨ ਪਲੱਸ 6 ਦੀ ਕੀਮਤ 34,999 ਰੁਪਏ ਤੋਂ ਸ਼ੁਰੂ ਹੈ। ਉੱਥੇ ਹੀ ਸੈਮਸੰਗ ਗੈਲਕਸੀ ਐਸ 9 ਪਲੱਸ ਤੇ ਆਈਫ਼ੋਨ ਐਕਸ ਦਾ ਅੱਜ-ਕੱਲ੍ਹ ਦਾ ਮੁੱਲ ਕ੍ਰਮਵਾਰ 61,799 ਤੇ 83,999 ਰੁਪਏ ਹੈ। ਵਨਪਲੱਸ 6 ਦੀ ਵਿਕਰੀ 22 ਮਈ ਤੋਂ ਅਮੇਜ਼ਨ ਤੋਂ ਸ਼ੁਰੂ ਹੋ ਜਾਵੇਗੀ।

2/8
ਬੈਟਰੀ- ਵਨਪਲੱਸ 6 ਵਿੱਚ 3300 mAh ਦੀ ਬੈਟਰੀ ਦਿੱਤੀ ਗਈ ਹੈ। ਉੱਥੇ ਹੀ ਸੈਮਸੰਗ ਗੈਲੇਕਸੀ ਐਸ 9 ਪਲੱਸ 3500 mAh ਦੀ ਬੈਟਰੀ ਨਾਲ ਆਉਂਦਾ ਹੈ। ਐਪਲ ਆਈਫ਼ੋਨ ਵਿੱਚ ਸਭ ਤੋਂ ਘੱਟ 2716 mAh ਦੀ ਬੈਟਰੀ ਦਿੱਤੀ ਗਈ ਹੈ, ਜਿਸ ਵਿੱਚ ਤਾਰ ਰਹਿਤ ਚਾਰਜਿੰਗ ਨੂੰ ਵੀ ਸਪੋਰਟ ਕਰਦਾ ਹੈ।

3/8
ਕੈਮਰਾ- ਤਿੰਨੋ ਸਮਾਰਟਫ਼ੋਨ ਦੁਵੱਲੇ ਮੁੱਖ ਕੈਮਰਾ ਵਿਕਲਪ ਨਾਲ ਆਉਂਦੇ ਹਨ। ਵਨਪਲੱਸ 6 ਵਿੱਚ 16+20 ਮੈਗਾਪਿਕਸਲ ਮੁੱਖ ਕੈਮਰੇ ਹਨ ਜਿਨ੍ਹਾਂ ਦਾ ਐਪਰਚਰ 1.7 ਹੈ ਤੇ ਸਾਹਮਣੇ ਵਾਲਾ ਕੈਮਰਾ 16 ਮੈਗਾਪਿਕਸਲ ਦਾ ਹੈ, ਜੋ 2.0 ਅਪਰਚਰ ਦੇ ਨਾਲ ਸਥਾਈ ਫੋਕਸ ਵਾਲਾ ਕੈਮਰਾ ਹੈ। ਸੈਮਸੰਗ ਗੈਲੇਕਸੀ ਐਸ 9+ ਵਿੱਚ ਦੋ 12 ਮੈਗਾਪਿਕਸਲ ਦੇ ਮੁੱਖ ਕੈਮਰੇ ਤੇ ਫਰੰਟ 8 ਮੈਗਾਪਿਕਸਲ ਦਾ ਸੈਂਸਰ ਹੈ। ਐਪਲ ਆਈਫ਼ੋਨ ਐਕਸ ਵਿੱਚ 12 ਮੈਗਾਪਿਕਸਲ ਦੇ ਦੋ ਸੈਂਸਰ ਤੇ 7 ਮੈਗਾਪਿਕਸਲ ਦਾ ਫਰੰਟ 7 ਮੈਗਾਪਿਕਸਲ ਦਾ ਫੇਸਟਾਈਮ ਐਚਡੀ ਕੈਮਰਾ ਹੈ, ਜੋ ਯੂਜ਼ਰਜ਼ ਨੂੰ ਵੀਡੀਓ ਕਾਲਿੰਗ ਦੌਰਾਨ ਮਦਦ ਕਰਦਾ ਹੈ। ਸਾਰੇ ਫ਼ੋਨਾਂ ਦੇ ਕੈਮਰਿਆਂ ਵਿੱਚ ਸਟੇਬਲਾਈਜ਼ੇਸ਼ਨ ਦੀ ਵਿਸ਼ੇਸ਼ ਆਪਸ਼ਨ ਵੀ ਦਿੱਤੀ ਗਈ ਹੈ।

4/8
ਪ੍ਰੋਸੈੱਸਰ- ਵਨਪਲੱਸ 6 ਦੋ ਰੈਮ ਵਿਕਲਪ ਯਾਨੀ 6GB/8GB ਨਾਲ ਆਉਂਦਾ ਹੈ, ਜਦਕਿ ਇੰਟਰਨਲ ਸਟੋਰੇਜ 64GB/128GB/256GB ਦੇ ਵਿਕਲਪ ਆਉਂਦੇ ਹਨ। ਸੈਮਸੰਗ ਗੈਲਕਸੀ ਐਸ 9+ ਵਿੱਚ 6 ਜੀਬੀ ਰੈਮ ਤੇ 64GB/128GB/256GB ਇੰਟਰਨਲ ਸਟੋਰੇਜ ਦੇ ਵਿਕਲਪ ਆਉਂਦੇ ਹਨ। ਆਈਫ਼ੋਨ ਐਕਸ ਵਿੱਚ 3 ਜੀਬੀ ਰੈਮ ਤੇ 64GB/256GB ਇੰਟਰਨਲ ਸਟੋਰੇਜ ਦਿੱਤੀ ਗਈ ਹੈ।

5/8
ਆਪ੍ਰੇਟਿੰਗ ਸਿਸਟਮ- ਤਿੰਨੋ ਫ਼ੋਨ ਵੱਖੋ-ਵੱਖ ਆਪ੍ਰੇਟਿੰਗ ਸਿਸਟਮ 'ਤੇ ਚੱਲਦੇ ਹਨ। ਵਨਪਲੱਸ 6 ਤੇ ਸੈਮਸੰਗ ਗੈਲਕਸੀ ਐਸ 9 ਪਲੱਸ ਦੋਵੇਂ ਐਂਡ੍ਰੌਇਡ ਓਰੀਓ 8.0 ਆਪ੍ਰੇਟਿੰਗ ਸਿਸਟਮ 'ਤੇ ਕੰਮ ਕਰਦੇ ਹਨ। ਆਈਫ਼ੋਨ ਐਕਸ ਆਈਓਐਸ 11.2 ਆਪ੍ਰੇਟਿੰਗ ਸਿਸਟਮ 'ਤੇ ਚੱਲਣ ਵਾਲਾ ਫ਼ੋਨ ਹੈ।

6/8
ਨਵੀਂ ਦਿੱਲੀ: ਚੀਨੀ ਸਮਾਰਟਫ਼ੋਨ ਕੰਪਨੀ ਵਨਪਲੱਸ ਨੇ ਆਪਣਾ ਮੋਸਟ ਅਵੇਟਿਡ ਫ਼ੋਨ ਵਨਪਲੱਸ 6 ਨੂੰ ਪੂਰੀ ਦੁਨੀਆ ਵਿੱਚ ਜਾਰੀ ਕਰ ਦਿੱਤਾ ਹੈ। ਇਸ ਨਵੇਂ ਫ਼ੋਨ ਦੇ ਬਾਕੀਆਂ ਨਾਲੋਂ ਖਾਸ ਹੋਣ ਲਈ ਲੇਟੈਸਟ ਪ੍ਰੋਸੈਸਰ ਤੇ ਵਾਟਰ ਰੈਸਿਸਟੈਂਸ ਤੋਂ ਲੈ ਕੇ ਆਈਫ਼ੋਨ ਐਕਸ ਵਰਗੇ ਨੌਚ ਸਕਰੀਨ ਦੇ ਨਾਲ-ਨਾਲ ਡੈਸ਼ ਚਾਰਜਿੰਗ ਤੇ ਆਕਰਸ਼ਕ ਕੀਮਤ ਵਰਗੇ ਕਈ ਮਜ਼ਬੂਤ ਪੱਖ ਹਨ, ਜੋ ਇਸ ਨੂੰ ਇਸ ਦੇ ਵਿਰੋਧੀਆਂ ਨਾਲੋਂ ਨਿਖੇੜਦੇ ਹਨ।

7/8
ਡਿਸਪਲੇਅ-  ਵਨਪਲੱਸ 6 ਵਿੱਚ 6.28 ਦੀ ਫੁੱਲ ਐਚਡੀ ਐਮਓਐਲਈਡੀ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2260 ਪਿਕਸਲਜ਼ ਹੈ। ਵਧੇਰੇ ਮਜ਼ਬੂਤੀ ਲਈ ਇਸ 'ਤੇ ਕਾਰਨਿੰਗ ਗੋਰਿੱਲਾ ਗਲਾਸ ਵੀ ਲੱਗਾ ਹੋਇਆ ਹੈ ਤੇ ਸਕ੍ਰੀਨ ਦਾ ਆਸਪੈਕਟ ਰੇਸ਼ੋ ਵੀ 19:9 ਹੈ। ਉੱਧਰ ਸੈਮਸੰਗ ਗੈਲਕਸੀ ਐਸ 9+ ਵਿੱਚ QHD+ ਕਰਵਡ ਸੁਪਰ ਐਮਓਐਲਈਡੀ ਡਿਸਪਲੇਅ ਦਿੱਤਾ ਗਿਆ ਹੈ, ਜਿਸ ਦਾ ਰੈਜ਼ੋਲਿਊਸ਼ਨ 1440x2960 ਪਿਕਸਲਜ਼ ਹੈ। ਜਦਕਿ, ਐਪਲ ਆਈਫ਼ੋਨ ਐਕਸ ਵਿੱਚ 5.8 ਇੰਚ ਦਾ ਰੇਟਿਨਾ ਡਿਸਪਲੇਅ ਹੈ ਜੋ 1125x2436 ਪਿਕਸਜ਼ ਰੈਜ਼ੋਲਿਊਸ਼ਨ ਨਾਲ ਆਉਂਦਾ ਹੈ, ਜਿਸ ਦਾ ਆਸਪੈਕਟ ਰੇਸ਼ੋ 19.5:9 ਹੈ।

8/8
ਆਓ ਤੁਹਾਨੂੰ ਵਨਪਲੱਸ 6, ਸੈਮਸੰਗ ਗੈਲਕਸੀ ਐਸ 9 ਪਲੱਸ ਤੇ ਆਈਫ਼ੋਨ ਐਕਸ ਦੇ ਵੱਖ-ਵੱਖ ਪਹਿਲੂਆਂ ਨਾਲ ਜਾਣੂੰ ਕਰਵਾਉਂਦੇ ਹਾਂ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਮਾੜੀ ਖ਼ਬਰ, ਤਿੰਨ ਦਿਨ ਨਹੀਂ ਚੱਲਣਗੀਆਂ ਬੱਸਾਂ

BSNL ਬੰਦ ਕਰ ਰਹੀ ਆਪਣੀ ਆਹ ਸਰਵਿਸ, ਲੱਖਾਂ ਗਾਹਕਾਂ 'ਤੇ ਪਵੇਗਾ ਅਸਰ, 15 ਜਨਵਰੀ ਤੱਕ ਦਾ ਸਮਾਂ

ਸੰਘਣੀ ਧੁੰਦ 'ਚ ਗੱਡੀ ਚਲਾਉਣ ਵੇਲੇ ਹੋ ਰਹੀ ਪਰੇਸ਼ਾਨੀ? ਤਾਂ ਅਪਣਾਓ ਆਹ ਤਰੀਕੇ, ਮਿੰਟਾਂ 'ਚ ਸਾਫ ਹੋ ਜਾਵੇਗੀ FOG

ਗਰਮੀਆਂ ਦੇ ਮੁਕਾਬਲੇ ਸਰਦੀਆਂ 'ਚ ਜ਼ਿਆਦਾ ਖਰਚ ਹੁੰਦੀ ਗੈਸ, ਇਦਾਂ ਕਰੋ ਸਿਲੰਡਰ ਦੀ ਬਚਤ
ਗਰਮੀਆਂ ਦੇ ਮੁਕਾਬਲੇ ਸਰਦੀਆਂ 'ਚ ਜ਼ਿਆਦਾ ਖਰਚ ਹੁੰਦੀ ਗੈਸ, ਇਦਾਂ ਕਰੋ ਸਿਲੰਡਰ ਦੀ ਬਚਤ
Advertisement
ABP Premium

ਵੀਡੀਓਜ਼

Farmers Protest | CM Bhagwant Maan Cm ਮਾਨ ਦਾ ਕੇਂਦਰ ਨੂੰ ਝੱਟਕਾ ਖ਼ੇਤੀ ਖਰੜੇ ਨੂੰ ਕੀਤਾ ਰੱਦBhagwant Maan on Dallewal| CM ਮਾਨ ਨੇ ਡੱਲੇਵਾਲ ਨਾਲ ਕੀਤੀ ਗੱਲਬਾਤ,ਕਿਹਾ-ਲੰਬਾ ਚੱਲੇਗਾ ਸੰਘਰਸ਼ |Farmers ProtestSukhbir Badal |ਲੰਬੇ ਸਮੇਂ ਬਾਅਦ ਮੀਡੀਆ ਸਾਹਮਣੇ ਆਏ ਸੁਖਬੀਰ ਬਾਦਲ ,ਕੱਢੀ ਦਿਲ ਦੀ ਭੜਾਸ |Bhagwant Maan|Akali dalGyani Harpreet Singh |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਮਾੜੀ ਖ਼ਬਰ, ਤਿੰਨ ਦਿਨ ਨਹੀਂ ਚੱਲਣਗੀਆਂ ਬੱਸਾਂ
ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਮਾੜੀ ਖ਼ਬਰ, ਤਿੰਨ ਦਿਨ ਨਹੀਂ ਚੱਲਣਗੀਆਂ ਬੱਸਾਂ
BSNL ਬੰਦ ਕਰ ਰਹੀ ਆਪਣੀ ਆਹ ਸਰਵਿਸ, ਲੱਖਾਂ ਗਾਹਕਾਂ 'ਤੇ ਪਵੇਗਾ ਅਸਰ, 15 ਜਨਵਰੀ ਤੱਕ ਦਾ ਸਮਾਂ
BSNL ਬੰਦ ਕਰ ਰਹੀ ਆਪਣੀ ਆਹ ਸਰਵਿਸ, ਲੱਖਾਂ ਗਾਹਕਾਂ 'ਤੇ ਪਵੇਗਾ ਅਸਰ, 15 ਜਨਵਰੀ ਤੱਕ ਦਾ ਸਮਾਂ
ਸੰਘਣੀ ਧੁੰਦ 'ਚ ਗੱਡੀ ਚਲਾਉਣ ਵੇਲੇ ਹੋ ਰਹੀ ਪਰੇਸ਼ਾਨੀ? ਤਾਂ ਅਪਣਾਓ ਆਹ ਤਰੀਕੇ, ਮਿੰਟਾਂ 'ਚ ਸਾਫ ਹੋ ਜਾਵੇਗੀ FOG
ਸੰਘਣੀ ਧੁੰਦ 'ਚ ਗੱਡੀ ਚਲਾਉਣ ਵੇਲੇ ਹੋ ਰਹੀ ਪਰੇਸ਼ਾਨੀ? ਤਾਂ ਅਪਣਾਓ ਆਹ ਤਰੀਕੇ, ਮਿੰਟਾਂ 'ਚ ਸਾਫ ਹੋ ਜਾਵੇਗੀ FOG
ਗਰਮੀਆਂ ਦੇ ਮੁਕਾਬਲੇ ਸਰਦੀਆਂ 'ਚ ਜ਼ਿਆਦਾ ਖਰਚ ਹੁੰਦੀ ਗੈਸ, ਇਦਾਂ ਕਰੋ ਸਿਲੰਡਰ ਦੀ ਬਚਤ
ਗਰਮੀਆਂ ਦੇ ਮੁਕਾਬਲੇ ਸਰਦੀਆਂ 'ਚ ਜ਼ਿਆਦਾ ਖਰਚ ਹੁੰਦੀ ਗੈਸ, ਇਦਾਂ ਕਰੋ ਸਿਲੰਡਰ ਦੀ ਬਚਤ
ਨਾਜ਼ੁਕ ਹਾਲਤ 'ਚ ਡੱਲੇਵਾਲ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ, ਕਿਹਾ- ਆਹ MSP ਦੀ ਲੜਾਈ...

ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 39 ਦਿਨ, ਹਾਲਤ ਹੋਈ ਨਾਜ਼ੁਕ, ਹਾਈ ਪਾਵਰ ਕਮੇਟੀ 'ਚ ਨਹੀਂ ਜਾਣਗੇ ਕਿਸਾਨ

ਪੰਜਾਬ 'ਚ ਪਵੇਗਾ ਮੀਂਹ, ਅਗਲੇ ਕੁਝ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ

ਪੰਜਾਬ ਪੁਲਿਸ ਦਾ DSP ਹੋਇਆ ਬਰਖ਼ਾਸਤ, ਪਹਿਲਾਂ ਤੋਂ ਚੱਲ ਰਹੇ ਸੀ ਸਸਪੈਂਡ

Embed widget