ਕਾਰ ਪੈਟਰੋਲ ਤੇ ਡੀਜ਼ਲ ਦੋਵਾਂ ਵਰਸ਼ਨਾਂ ਵਿੱਚ ਉਪਲੱਬਧ ਹੋਏਗੀ। ਇਸ ਵਿੱਚ ਮਹਿੰਦਰਾ ਮਰਾਜ਼ੋ ਵਾਲਾ 1.5 ਲੀਟਰ ਡੀਜ਼ਲ ਇੰਝਣ ਦਿੱਤਾ ਗਿਆ ਹੈ ਜੋ 300 ਐਨਐਮ ਦੀ ਟਾਰਕ ਜਨਰੇਟ ਕਰਦਾ ਹੈ। ਇਸ ਕਾਰ ਨੂੰ ਕੰਪਨੀ ਦੇ ਨਾਸਿਕ (ਮਹਾਂਰਾਸ਼ਟਰ) ਸਥਿਤ ਪਲਾਂਟ ਵਿੱਚ ਤਿਆਰ ਕੀਤਾ ਜਾਏਗਾ। ਇਸ ਦੀ ਕੀਮਤ 8 ਤੋਂ 12 ਲੱਖ ਰੁਪਏ ਵਿਚਾਲੇ ਹੋਏਗੀ। XUV300 ਨੂੰ ਇਲੈਕਟ੍ਰਿਕ ਪਾਵਰਟ੍ਰੇਨ ਵਿੱਚ ਵੀ ਉਤਾਰਿਆ ਜਾਏਗਾ। ਇਸ ਨੂੰ 2020 ਵਿੱਚ ਲਾਂਚ ਕੀਤਾ ਜਾਏਗਾ।