ਪੜਚੋਲ ਕਰੋ
ਮਹਿੰਦਰਾ ਦੀ ਨਵੀਂ XUV300 ਆਈ ਸਾਹਮਣੇ, ਟੈਸਟਿੰਗ ਦੌਰਾਨ ਕੈਮਰੇ 'ਚ ਕੈਦ
1/4

ਮਹਿੰਦਰਾ ਐਕਸਯੂਵੀ300 ਨੂੰ ਵੀਡੀਓ ਸ਼ੂਟਿੰਗ ਦੌਰਾਨ ਵੇਖਿਆ ਗਿਆ। ਇਸ ਨੂੰ ਕਿਸੇ ਵੀ ਤਰ੍ਹਾਂ ਦਾ ਕਵਰ ਨਹੀਂ ਕੀਤਾ ਗਿਆ। ਇਸੇ ਵਜ੍ਹਾ ਕਰਕੇ ਕਾਰ ਦੇ ਡਿਜ਼ਾਈਨ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ। ਕੈਮਰੇ ਵਿੱਚ ਕੈਦ ਹੋਈ ਕਾਰ ਨੂੰ ਐਕਵਾ ਮਰੀਨ ਰੰਗ ਦਿੱਤਾ ਗਿਆ ਹੈ। ਮਹਿੰਦਰਾ ਮਰਾਜ਼ੋ ਵੀ ਇਸੇ ਰੰਗ ਵਿੱਚ ਆਈ ਸੀ। ਕਾਰ ’ਤੇ W8 ਬੈਜ਼ਿੰਗ ਦਿੱਤੀ ਗਈ ਹੈ। ਅਜਿਹੇ ਵਿੱਚ ਕਿਆਸ ਲਾਏ ਜਾ ਰਹੇ ਹਨ ਕਿ ਕੰਪਨੀ ਇਸ ਨੂੰ W2, W4, W6 ਤੇ W8 ਵਰਸ਼ਨਾਂ ਵਿੱਚ ਲਾਂਚ ਕਰ ਸਕਦੀ ਹੈ।
2/4

ਮਹਿੰਦਰਾ ਐਕਸਯੂਵੀ300 ਵਿੱਚ ਪੈਟਰੋਲ ਤੇ ਡੀਜ਼ਲ ਦੋਵੇਂ ਇੰਜਣਾਂ ਦਾ ਵਿਕਲਪ ਹੋਵੇਗਾ। ਪੈਟਰੋਲ ਵਰਸ਼ਨ 1.2 ਲੀਟਰ ਤੇ ਡੀਜ਼ਲ ਵਰਸ਼ਨ ਵਿੱਚ 1.5 ਲੀਟਰ ਦਾ ਇੰਜਣ ਦਿੱਤਾ ਜਾ ਸਕਦਾ ਹੈ। ਇੰਜਣ ਨਾਲ 6-ਸਪੀਡ ਆਟੋਮੈਟਿਕ ਗੀਅਰਬੌਕਸ ਮੁਹੱਈਆ ਕੀਤਾ ਜਾ ਸਕਦਾ ਹੈ। ਆਟੋਮੈਟਿਕ ਗੀਅਰਬੌਕਸ ਦਾ ਵਿਕਲਪ ਆਉਣ ਵਾਲੇ ਸਮੇਂ ਵਿੱਚ ਜੋੜਿਆ ਜਾਵੇਗਾ।
Published at : 27 Dec 2018 04:39 PM (IST)
View More






















